ਪੰਜਾਬ: ਅੱਧੀ ਰਾਤ ਲਿਆਇਆ ਕੁੜੀ, ਸਵੇਰੇ ਛੱਡਣ ਗਏ ਨੂੰ ਕਰ ''ਤਾ ਕਤਲ

Tuesday, May 20, 2025 - 05:01 PM (IST)

ਪੰਜਾਬ: ਅੱਧੀ ਰਾਤ ਲਿਆਇਆ ਕੁੜੀ, ਸਵੇਰੇ ਛੱਡਣ ਗਏ ਨੂੰ ਕਰ ''ਤਾ ਕਤਲ

ਨਕੋਦਰ (ਪਾਲੀ)- ਥਾਣਾ ਸਦਰ ਦੇ ਅਧੀਨ ਆਉਂਦੇ ਪਿੰਡ ਥਾਬਲਕੇ ਵਿਖੇ ਬੀਤੇ ਦਿਨ ਸਵੇਰੇ ਇਕ 50 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਸੂਚਨਾ ਮਿਲਦੇ ਹੀ ਤੁਰੰਤ ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ, ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਅਤੇ ਸ਼ੰਕਰ ਚੌਕੀ ਇੰਚਾਰਜ ਏ. ਐੱਸ. ਆਈ. ਜਗਤਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਬਿੰਦਰ ਸਿੰਘ (50) ਪੁੱਤਰ ਅਜੀਤ ਸਿੰਘ ਵਾਸੀ ਸੁੰਨੜ ਕਲਾਂ ਕਾਲੋਨੀ ਪਿੰਡ ਸਿੱਧਮ ਹਰੀ ਸਿੰਘ ਨੂਰਮਹਿਲ ਵਜੋਂ ਹੋਈ ਹੈ, ਜਿਸ ਦੇ ਨੇੜਲੇ ਇਕ ਪਿੰਡ ਦੀ ਲੜਕੀ ਨਾਲ ਪ੍ਰੇਮ ਸੰਬੰਧ ਸਨ, ਜਿਸ ਦੇ ਚਲਦਿਆਂ ਲੜਕੀ ਦੇ ਇਕ ਹੋਰ ਜਾਣਕਾਰ ਨੌਜਵਾਨ ਨੇ ਉਕਤ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

 ਇਹ ਵੀ ਪੜ੍ਹੋ- ਜਿਸ ਥਾਣੇ 'ਚ ASI ਦੀ ਬੋਲਦੀ ਸੀ ਤੂਤੀ ਉਸੇ ਥਾਣੇ 'ਚ ਦਰਜ ਹੋਇਆ ਪਰਚਾ, ਹੈਰਾਨ ਕਰਨ ਵਾਲਾ ਹੈ ਮਾਮਲਾ

ਸਦਰ ਪੁਲਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਦੇ ਪੁੱਤਰ ਸਤਨਾਮ ਸਿੰਘ ਵਾਸੀ ਸੁੰਨੜ ਕਲਾ ਕਾਲੋਨੀ ਪਿੰਡ ਸਿੱਧਮ ਹਰੀ ਸਿੰਘ ਨੂਰਮਹਿਲ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਵਿਖੇ ਸੇਵਾ ਕਰਦਾ ਹੈ, ਤੇ ਆਪਣੀ ਭੈਣ ਸਮੇਤ ਆਸ਼ਰਮ ਵਿਖੇ ਹੀ ਰਹਿੰਦੇ ਹਨ। ਉਸ ਦਾ ਮਾਤਾ-ਪਿਤਾ ਬਿੰਦਰ ਸਿੰਘ (50) ਕਾਲੋਨੀ ਸੁਨੜ ਕਲਾਂ ਵਿਖੇ ਇਕੱਲੇ ਹੀ ਰਹਿੰਦੇ ਹਨ।ਪਿਤਾ ਬਰਗਰ ਦੀ ਰੇਹੜੀ ਲਾਉਂਦਾ ਸੀ। ਬੀਤੇ ਕੱਲ ਮਾਤਾ ਨੂਰਮਹਿਲ ਆਸ਼ਰਮ ਵਿਖੇ ਆਈ ਸੀ ਤੇ ਰਾਤ ਸਾਡੇ ਕੋਲ ਰੁਕ ਗਈ ਸੀ। ਅੱਜ ਕਰੀਬ 8 ਵਜੇ ਸਵੇਰ ਉਸ ਦੀ ਮਾਤਾ ਘਰ ਗਈ ਤਾਂ ਘਰ ਦੇ ਬਾਹਰਲੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਗੁਆਂਢੀ ਦੀ ਮਦਦ ਨਾਲ ਗੇਟ ਖੁਲ੍ਹਵਾ ਕੇ ਅੰਦਰ ਗਏ ਤਾਂ ਉਸ ਦੇ ਪਿਤਾ ਘਰ ਵਿਚ ਨਹੀਂ ਸਨ। ਉਸ ਦੇ ਪਿਤਾ ਦਾ ਫੋਨ ਰੇਂਜ ’ਤੇ ਬਾਹਰ ਆ ਰਿਹਾ ਸੀ।

ਸਾਡੇ ਗੁਆਂਢੀ ਗੁਰਪ੍ਰੀਤ ਉਰਫ ਗੋਪੀ ਨੇ ਦੱਸਿਆ ਕਿ ਉਸ ਦੇ ਪਿਤਾ ਅਤੇ ਮੋਟਰਸਾਈਕਲ ਪਲੈਟੀਨਾ ਮੇਨ ਜੀ. ਟੀ. ਰੋਡ ਜੰਡਿਆਲਾ/ਜਲੰਧਰ ’ਤੇ ਪਿੰਡ ਬਾਬਲਕੇ ਨੂੰ ਜਾਂਦੀ ਸੜਕ ਨੇੜੇ ਪਿਆ ਹੈ। ਜਿੱਥੇ ਰਾਹਗੀਰਾਂ ਵੱਲੋਂ ਉਸ ਦੇ ਪਿਤਾ ਨੂੰ 108 ਐਂਬੁਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਨੂਰਮਹਿਲ ਦਾਖਲ ਕਰਵਾਇਆ ਪਰ ਪਿਤਾ ਦੀ ਮੌਤ ਹੋ ਚੁੱਕੀ ਹੈ।ਇਸ ਦੀ ਲਾਸ਼ ਸਿਵਲ ਹਸਪਤਾਲ ਨਕੋਦਰ ਵਿਖੇ ਜਮ੍ਹਾ ਕਰਵਾਈ ਗਈ ਹੈ। ਲਾਸ਼ ਨੂੰ ਚੰਗੀ ਤਰ੍ਹਾਂ ਦੇਖਣ ’ਤੇ ਖੱਬੇ ਕੰਨ, ਕੰਨ ਦੇ ਥੱਲੇ ਤੇ ਮੱਥੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰਨ ਦੇ ਨਿਸ਼ਾਨ ਸਨ।

ਇਹ ਵੀ ਪੜ੍ਹੋ- ਸ਼ਰਾਬ ਦੇ ਠੇਕੇ 'ਤੇ ਗ੍ਰਨੇਡ ਹਮਲਾ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਬੱਬਰ ਖਾਲਸਾ ਦੇ...

ਉਸ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਦੇ ਨੇੜਲੇ ਪਿੰਡ ਦੀ ਇਕ ਕੁੜੀ ਨਾਲ ਪ੍ਰੇਮ ਸੰਬੰਧ ਸਨ ਅਤੇ ਇਕ ਹੋਰ ਮੁੰਡੇ ਰਵੀ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਪਿੰਡ ਥਾਬਲਕੇ ਦੀ ਵੀ ਉਸ ਕੁੜੀ ਨਾਲ ਗੱਲਬਾਤ ਸੀ। ਰਵੀ ਕੁਮਾਰ, ਇਸ ਗੱਲ ਨੂੰ ਲੈ ਕੇ ਮੇਰੇ ਪਿਤਾ ਨਾਲ ਰੰਜਿਸ਼ ਰੱਖਦਾ ਸੀ। ਘਟਨਾ ਤੋਂ ਇਕ ਦਿਨ ਪਹਿਲੇ ਉਸ ਦਾ ਪਿਤਾ ਉਕਤ ਕੁੜੀ ਨੂੰ ਘਰ ਲੈ ਕੇ ਆਇਆ ਸੀ। ਜਦੋਂ ਬੀਤੀ ਸਵੇਰੇ ਕੁੜੀ ਨੂੰ ਉਸ ਦੇ ਪਿੰਡ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਬਾਬਲਕੇ ਡੇਰੇ ਨੇੜੇ ਉਸ ਦੇ ਪਿਤਾ ਦਾ ਸੱਟਾਂ ਮਾਰ ਕੇ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਮੈਨੂੰ ਪੂਰਾ ਯਕੀਨ ਹੈ ਕਿ ਉਸ ਦੇ ਪਿਤਾ ਦਾ ਕਤਲ ਰਵੀ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਪਿੰਡ ਥਾਬਲਕੇ ਨੇ ਹੀ ਕੀਤਾ ਹੈ ਕਿਉਂਕਿ ਉਕਤ ਕੁੜੀ ਨੂੰ ਲੈ ਕੇ ਉਸ ਨੂੰ ਰਸਤੇ ਵਿਚੋਂ ਹਟਾਉਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ

ਰਵੀ ਕੁਮਾਰ ਖਿਲ਼ਾਫ ਕਤਲ ਦਾ ਮਾਮਲਾ ਦਰਜ : ਥਾਣਾ ਮੁਖੀ ਬਲਜਿੰਦਰ ਸਿੰਘ

ਉਧਰ ਇਸ ਸਬੰਧੀ ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਸਤਨਾਮ ਸਿੰਘ ਵਾਸੀ ਸੁੰਨੜ ਕਲਾਂ ਕਾਲੋਨੀ ਨੂੰ ਪਿੰਡ ਸਿੱਧਮ ਹਰੀ ਸਿੰਘ ਨੂਰਮਹਿਲ ਦੇ ਬਿਆਨ ’ਤੇ ਰਵੀ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਪਿੰਡ ਥਾਬਲਕੇ ਦੇ ਖਿਲ਼ਾਫ ਥਾਣਾ ਸਦਰ ਵਿਚ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਨਕੋਦਰ ਵਿਖੇ ਜਮ੍ਹਾ ਕਰਵਾ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤੀ ਕਿ ਉਕਤ ਮੁਲਜ਼ਮ ਨੂੰ ਕਾਬੂ ਕਰ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News