ਅਕਾਲੀ ਦਲ ਵੱਲੋਂ 'ਪੰਜਾਬ ਬਚਾਓ ਯਾਤਰਾ' ਦੀ ਸ਼ੁਰੂਆਤ, ਸੁਖਬੀਰ ਬਾਦਲ ਨੇ ਕਹੀਆਂ ਵੱਡੀਆਂ ਗੱਲਾਂ
Thursday, Feb 01, 2024 - 07:32 PM (IST)
ਅੰਮ੍ਰਿਤਸਰ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ 'ਪੰਜਾਬ ਬਚਾਓ ਯਾਤਰਾ' ਦੀ ਸ਼ੁਰੂਆਤ ਅੰਮ੍ਰਿਤਸਰ ਅਟਾਰੀ ਤੋਂ ਕੀਤੀ ਗਈ। ਇਸ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਿਆ। ਯਾਤਰਾ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਸਭ ਤੋਂ ਪਹਿਲਾਂ ਯਾਤਰਾ 'ਚ ਆਏ ਸਾਰੇ ਨੌਜਵਾਨਾਂ, ਵਰਕਰ ਅਤੇ ਲੀਡਰਸ਼ੀਪ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਇਹ ਯਾਤਰਾ ਪੰਜਾਬ ਦੇ ਹਾਲਾਤ ਸੁਧਾਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਜੋ ਅੱਜ ਪੰਜਾਬ ਦੇ ਹਾਲਾਤ ਹਨ, ਉਹ ਆਜ਼ਾਦੀ ਤੋਂ ਬਾਅਦ ਵੀ ਨਹੀਂ ਵੇਖੇ ਸਨ।
ਇਹ ਵੀ ਪੜ੍ਹੋ : 'ਪੰਜਾਬ ਬਚਾਓ ਯਾਤਰਾ' ਸ਼ੁਰੂ ਕਰਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕਿਹਾ ਅੱਜ ਪੰਜਾਬ 'ਚ ਡਰ ਅਤੇ ਗੁੰਡਾਗਰਦੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਆਮ ਇਨਸਾਨ ਰਾਤ ਨੂੰ ਇਕੱਲਾ ਘਰੋਂ ਨਹੀਂ ਨਿਕਲ ਸਕਦਾ ਕਿਉਂਕਿ ਇਸ ਸਮੇਂ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਦਾ ਵੱਡਾ ਨੁਕਸਾਨ ਪੰਜਾਬ ਦੀ ਜਵਾਨੀ ਦਾ ਹੋ ਰਿਹਾ ਹੈ, ਜਿਸ ਕਾਰਨ ਸੂਬਾ ਖ਼ਰਾਬ ਹੋ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵੱਡੀ ਵਾਰਦਾਤ, ਰਿਕਸ਼ਾ ਚਾਲਕ ਨੂੰ ਪੱਥਰ ਮਾਰ ਕੇ ਦਿੱਤੀ ਦਰਦਨਾਕ ਮੌਤ
ਸੁਖਬੀਰ ਬਾਦਲ ਨੇ ਕਿਹਾ ਜੇਕਰ ਪੰਜਾਬ 'ਚ ਲੋਕਾਂ ਨੂੰ ਨੋਕਰੀਆਂ ਮਿਲਣਗੀਆਂ ਤਾਂ ਵਿਕਾਸ ਹੋਵੇਗਾ ਅਤੇ ਸਾਨੂੰ ਖੁਸ਼ੀ ਹੋਵੇਗੀ। ਇਸ ਬਾਰੇ ਨੈਸ਼ਨਲ ਪਾਰਟੀਆਂ ਨੂੰ ਕੋਈ ਫ਼ਿਕਰ ਨਹੀਂ ਹੈ, ਸਿਰਫ਼ ਅਕਾਲੀ ਦਲ ਪਾਰਟੀ ਹੈ, ਜਿਸ ਨੇ ਪੰਜਾਬ ਨਾਲ ਖੜ੍ਹਣਾ ਹੈ। ਉਨ੍ਹਾਂ ਕਿਹਾ ਜੋ ਵੀ ਹੁਣ ਤੱਕ ਹੋਇਆ ਹੈ, ਉਸ 'ਚ ਅਕਾਲੀ ਦਲ ਪਾਰਟੀ ਤੋਂ ਇਲਾਵਾ ਹੋਰ ਕਿਸੇ ਪਾਰਟੀ ਨੇ ਆਵਾਜ਼ ਨਹੀਂ ਉਠਾਈ। ਇਸ ਮੌਕੇ ਸੁਖਬੀਰ ਬਾਦਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿਚ ਜੋ ਚਾਰ ਮਾਰਗੀ ਸੜਕਾਂ, ਟਿਊਬਵੈਲ ਬਣਾਏ ਗਏ ਹਨ, ਉਹ ਅਕਾਲੀਆਂ ਦੀ ਸਰਕਾਰ ਨੇ ਹੀ ਬਣਾਏ ਹਨ। ਥਰਮਲ ਪਲਾਂਟ, ਮੁਫ਼ਤ ਬਿਜਲੀ ਦੀ ਸਹੂਲਤ ਅਤੇ ਅੰਮ੍ਰਿਤਸਰ ਏਅਰਪੋਰਟ ਅਕਾਲੀ ਦਲ ਪਾਰਟੀ ਨੇ ਹੀ ਬਣਾਏ ਹਨ। ਇਸੇ ਤਰ੍ਹਾਂ ਦੇ ਸਾਰੇ ਮਸਲਿਆਂ ਨੂੰ ਲੈ ਕੇ ਪੰਜਾਬ 'ਚ 'ਪੰਜਾਬ ਬਚਾਓ ਯਾਤਰਾ' ਅੱਜ ਤੋਂ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਜੋ ਯਾਤਰਾ ਸ਼ੁਰੂ ਕੀਤੀ ਹੈ, ਉਸ 'ਚ ਪੰਜਾਬ ਦੇ ਲੋਕ ਆਪਣੀ ਹਾਜ਼ਰੀ ਜ਼ਰੂਰ ਲਗਾਉਣ ਤਾਂ ਕਿ ਪੰਜਾਬ ਦਾ ਵਿਕਾਸ ਹੋ ਸਕੇ।
ਇਹ ਵੀ ਪੜ੍ਹੋ : ਜਨਵਰੀ ਦੇ ਆਖ਼ਰੀ ਦਿਨ ਹੋਈ ਬਾਰਿਸ਼ ਨੇ ਮੁੜ ਛੇੜੀ ਕੰਬਣੀ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8