ਗਰਭਵਤੀ ਔਰਤਾਂ ਤੇ ਨਵੀਆਂ ਮਾਵਾਂ ਅਪਰਾਧ ਦੀ ਗੰਭੀਰਤਾ ਦੇ ਬਾਵਜੂਦ ਜ਼ਮਾਨਤ ਦੀਆਂ ਪਾਤਰ : ਹਾਈਕੋਰਟ

06/13/2023 2:00:18 PM

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਨਵੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਅਸਥਾਈ ਜ਼ਮਾਨਤ ਜਾਂ ਜਣੇਪੇ ਤੋਂ ਬਾਅਦ ਇਕ ਸਾਲ ਤੱਕ ਦੀ ਸਜ਼ਾ ਮੁਅੱਤਲੀ ਲਈ ਯੋਗ ਹਨ, ਫਿਰ ਭਾਵੇਂ ਹੀ ਉਨ੍ਹਾਂ ਨੇ ਕੋਈ ਗੰਭੀਰ ਅਪਰਾਧ ਕਿਉਂ ਨਾ ਕੀਤਾ ਜਾਵੇ। ਇਹ ਫ਼ੈਸਲਾ ਅਦਾਲਤ ਨੇ ਉਦੋਂ ਸੁਣਾਇਆ, ਜਦੋਂ ਕਤਲ ਦੀ ਦੋਸ਼ੀ ਔਰਤ ਨੂੰ 6 ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ, ਜਿਸ ਨੇ 10 ਅਪ੍ਰੈਲ ਨੂੰ ਇਕ ਬੱਚੇ ਨੂੰ ਜਨਮ ਦਿੱਤਾ ਸੀ।

ਜੱਜ ਨੇ ਕਿਹਾ ਕਿ ਜੇਲ੍ਹ ਦੇ ਮਾਹੌਲ 'ਚ ਗਰਭਵਤੀ ਔਰਤਾਂ ਅਤੇ ਨਵੀਆਂ ਮਾਵਾਂ ਮਾਨਸਿਕ ਤਣਾਅ ਦਾ ਸ਼ਿਕਾਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਜੱਚਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨਾ ਨਾ ਸਿਰਫ ਨਵੀਂ ਮਾਂ ਨਾਲ ਅਨਿਆ ਹੋਵੇਗਾ, ਸਗੋਂ ਨਵਜਨਮੇ ਬੱਚੇ ਨਾਲ ਹੀ ਅਨਿਆ ਹੋਵੇਗਾ।


Babita

Content Editor

Related News