NCR ਤੇ ਪੰਜਾਬ ਦੀ ਹਵਾ ’ਚ ਪ੍ਰਦੂਸ਼ਣ ਲਈ ਬਹੁਤ ਹੱਦ ਤੱਕ ਪਾਕਿਸਤਾਨ ਜ਼ਿੰਮੇਵਾਰ, ਰਿਪੋਰਟ ’ਚ ਦਾਅਵਾ
Friday, Aug 21, 2026 - 12:43 PM (IST)
ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਅਤੇ ਪੰਜਾਬ ’ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ’ਚ ਸਰਹੱਦ ਪਾਰ ਤੋਂ ਆਉਣ ਵਾਲੇ ਪ੍ਰਦੂਸ਼ਣ ਦੀ ਮਹੱਤਵਪੂਰਨ ਭੂਮਿਕਾ ਸਾਹਮਣੇ ਆਈ ਹੈ। ਵਿਗਿਆਨ, ਤਕਨਾਲੋਜੀ ਅਤੇ ਨੀਤੀ ਅਧਿਐਨ ਕੇਂਦਰ (ਸੀ.ਐੱਸ.ਟੀ.ਈ.ਪੀ.) ਦੀ ਹਾਲੀਆ ਰਿਪੋਰਟ ਅਨੁਸਾਰ, ਐੱਨ.ਸੀ.ਆਰ. ’ਚ ਸਾਲਾਨਾ ਔਸਤ ਪੀ.ਐੱਮ. 2.5 ਪ੍ਰਦੂਸ਼ਣ ’ਚ ਪਾਕਿਸਤਾਨ ਦਾ ਯੋਗਦਾਨ ਲਗਭਗ 33 ਫੀਸਦੀ, ਜਦਕਿ ਪੰਜਾਬ ’ਚ ਇਹ ਹਿੱਸੇਦਾਰੀ ਲੱਗਭਗ 40 ਫੀਸਦੀ ਹੈ।
ਰਿਪੋਰਟ ਮੁਤਾਬਕ ਐੱਨ.ਸੀ.ਆਰ. ’ਚ ਪੀ.ਐੱਮ. 2.5 ਦਾ ਸਾਲਾਨਾ ਔਸਤ ਸੰਘਣਾਪਨ 67.9 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਇਸ ’ਚ ਸਥਾਨਕ ਸਰੋਤਾਂ ਦੀ ਹਿੱਸੇਦਾਰੀ ਲੱਗਭਗ 28 ਫੀਸਦੀ ਹੈ। ਸਥਾਨਕ ਪ੍ਰਦੂਸ਼ਣ ’ਚ ਘਰਾਂ ’ਚ ਖਾਣਾ ਪਕਾਉਣ ਲਈ ਜੈਵਿਕ ਈਂਧਨ ਬਾਲਣ ਵਰਗੀਆਂ ਸਰਗਰਮੀਆਂ ਮੁੱਖ ਹਨ। ਇਸ ਤੋਂ ਇਲਾਵਾ ਉਦਯੋਗ, ਖੇਤੀਬਾੜੀ ਅਤੇ ਆਵਾਜਾਈ ਵੀ ਪ੍ਰਦੂਸ਼ਣ ’ਚ ਯੋਗਦਾਨ ਪਾਉਂਦੇ ਹਨ। ਉੱਤਰ ਅਤੇ ਮੱਧ ਭਾਰਤ ਦੇ ਸੂਬਿਆਂ ਦਾ ਐੱਨ. ਸੀ. ਆਰ. ਦੇ ਪੀ.ਐੱਮ. 2.5 ਪੱਧਰ ’ਚ ਯੋਗਦਾਨ ਲਗਭਗ 12 ਫੀਸਦੀ ਦੱਸਿਆ ਗਿਆ ਹੈ।
ਰਿਪੋਰਟ ‘ਬਿਓਂਡ ਸਟੇਟ ਬਾਊਂਡਰੀਜ਼: ਕਵਾਂਟੀਫਾਈਂਗ ਇੰਟਰਸਟੇਟ ਏਅਰ ਪਾਲਿਊਸ਼ਨ ਟਰਾਂਸਪੋਰਟ ਐਂਡ ਸੈਕਟੋਰਲ ਸਾਲਿਊਸ਼ਨਜ਼ ਇਨ ਦਿ ਇੰਡੋ-ਗੈਜੇਟਿਕ ਪਲੇਨ’ ’ਚ ਸਿੰਧੂ-ਗੰਗਾ ਦੇ ਮੈਦਾਨ ’ਚ ਪ੍ਰਦੂਸ਼ਣ ਦੇ ਸਰੋਤਾਂ ਅਤੇ ਉਨ੍ਹਾਂ ਦੇ ਖੇਤਰੀ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।
ਪੰਜਾਬ ’ਚ ਸਥਿਤੀ ਹੋਰ ਗੰਭੀਰ ਦੱਸੀ ਗਈ ਹੈ। ਸੂਬੇ ’ਚ ਪੀ.ਐੱਮ. 2.5 ਦਾ ਸਾਲਾਨਾ ਔਸਤ ਸੰਘਣਾਪਨ 77.8 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੈ। ਸਥਾਨਕ ਸਰੋਤਾਂ ’ਚ ਰਿਹਾਇਸ਼ੀ ਸਰਗਰਮੀਆਂ ਦਾ ਯੋਗਦਾਨ ਲੱਗਭਗ 52 ਫੀਸਦੀ ਹੈ। ਇਸ ਤੋਂ ਬਾਅਦ ਉਦਯੋਗ 13.8 ਫੀਸਦੀ, ਕੁਦਰਤੀ ਅਤੇ ਖੇਤੀਬਾੜੀ ਸਰੋਤ 11.6 ਫੀਸਦੀ ਅਤੇ ਪਰਾਲੀ ਸਾੜਨ ਨਾਲ ਹੋਣ ਵਾਲਾ ਪ੍ਰਦੂਸ਼ਣ 7.9 ਫੀਸਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
