ਵਿਆਹ ਕਰਵਾਉਣ ਲਈ ਜੇਲ੍ਹ ''ਚੋਂ ਬਾਹਰ ਆਇਆ ਗੈਂਗਸਟਰ ! ਪੁਲਸ ਦੀ ਛਾਉਣੀ ''ਚ ਬਦਲਿਆ ਪੂਰਾ ਇਲਾਕਾ
Thursday, Sep 24, 2026 - 02:52 PM (IST)
ਨੈਸ਼ਨਲ ਡੈਸਕ- ਹਰਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਅਦਾਲਤ ਨੇ ਜੇਲ੍ਹ 'ਚ ਕੈਦ ਇਕ ਗੈਂਗਸਟਰ ਨੂੰ ਵਿਆਹ ਕਰਵਾਉਣ ਲਈ 12 ਘੰਟੇ ਦੀ ਪੈਰੋਲ ਦੇ ਦਿੱਤੀ ਹੈ। ਤਿੰਨ ਕਤਲਾਂ ਦੇ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਅਤੇ 2018 'ਚ ਪੈਰੋਲ ਤੋਂ ਫ਼ਰਾਰ ਹੋਏ ਹਰਿਆਣਾ ਦੇ ਗੈਂਗਸਟਰ ਮੈਨਪਾਲ ਢਿੱਲਾ ਉਰਫ਼ ਮੈਨਪਾਲ ਬਾਦਲੀ ਨੂੰ ਅਦਾਲਤ ਵੱਲੋਂ 12 ਘੰਟਿਆਂ ਦੀ ਹਿਰਾਸਤੀ ਪੈਰੋਲ ਦਿੱਤੀ ਗਈ, ਜਿਸ ਮਗਰੋਂ ਉਹ ਭਾਰੀ ਪੁਲਸ ਸੁਰੱਖਿਆ ਹੇਠ ਝੱਜਰ ਵਿਖੇ ਆਪਣੀ ਕੰਬੋਡੀਅਨ ਮਹਿਲਾ ਸਾਥੀ ਨਾਲ ਵਿਆਹ ਦੇ ਬੰਧਨ 'ਚ ਬੱਝੇਗਾ।
ਗੈਂਗਸਟਰ ਮੈਨਪਾਲ ਨੂੰ ਵੀਰਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਝੱਜਰ-ਗੁਰੂਗ੍ਰਾਮ ਰੋਡ 'ਤੇ ਸਥਿਤ 'ਦੁਲੀਨਾ ਫਾਰਮ' ਵਿਖੇ ਕੰਬੋਡੀਆ ਦੀ ਨਾਗਰਿਕ ਮੇਟਾ ਚੈਨ ਨਾਲ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਉਣ ਲਈ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਝੱਜਰ ਦੇ ਡੀ.ਸੀ.ਪੀ. (ਕ੍ਰਾਈਮ) ਸ਼ੁਭਮ ਸਿੰਘ ਅਨੁਸਾਰ ਵਿਆਹ ਦੇ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਝੱਜਰ CIA, ਸੀ.ਪੀ. ਸਪੈਸ਼ਲ ਸਟਾਫ਼, 15 ਹਥਿਆਰਬੰਦ ਜਵਾਨ ਅਤੇ ਸਦਰ ਝੱਜਰ ਥਾਣੇ ਦੇ ਇੰਚਾਰਜ ਸਣੇ 25 ਹੋਰ ਪੁਲਸ ਮੁਲਾਜ਼ਮਾਂ ਨੂੰ ਵਿਆਹ ਵਾਲੀ ਵੈਨਿਊ 'ਤੇ ਤਾਇਨਾਤ ਕੀਤਾ ਗਿਆ ਹੈ। 12 ਘੰਟੇ ਦਾ ਸਮਾਂ ਪੂਰਾ ਹੁੰਦਿਆਂ ਹੀ ਉਸ ਨੂੰ ਸ਼ਾਮ 8 ਵਜੇ ਵਾਪਸ ਜੇਲ੍ਹ ਭੇਜ ਦਿੱਤਾ ਜਾਵੇਗਾ।
#WATCH | Jhajjar, Haryana: Gangster Mainpal Badli arrived at the venue under police security for his wedding. The court has granted him 12-hour parole to marry his Cambodian partner. pic.twitter.com/A10WvsnRBM
— ANI (@ANI) September 24, 2026
ਇਹ ਵੀ ਪੜ੍ਹੋ- ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ
ਜ਼ਿਕਰਯੋਗ ਹੈ ਕਿ ਮੈਨਪਾਲ 'ਤੇ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਡਕੈਤੀ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਸਣੇ 22 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਤੇ ਅਦਾਲਤ ਨੇ ਉਸ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੋਈ ਹੈ। ਜੁਲਾਈ 2018 'ਚ ਹਿਸਾਰ ਸੈਂਟਰਲ ਜੇਲ੍ਹ ਤੋਂ 6 ਹਫ਼ਤਿਆਂ ਦੀ ਪੈਰੋਲ 'ਤੇ ਆਉਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ। ਇਸ ਦੌਰਾਨ ਉਸ ਨੇ "ਸੋਨੂ ਕੁਮਾਰ" ਦੇ ਨਾਂ 'ਤੇ ਜਾਅਲੀ ਦਸਤਾਵੇਜ਼ਾਂ ਨਾਲ ਭਾਰਤੀ ਪਾਸਪੋਰਟ ਬਣਵਾਇਆ ਅਤੇ 2019 'ਚ ਬੈਂਕਾਕ ਰਾਹੀਂ ਹੁੰਦੇ ਹੋਏ ਕੰਬੋਡੀਆ ਦੇ ਸੀਮ ਰੀਪ 'ਚ ਜਾ ਪੁੱਜਾ, ਜਿੱਥੇ ਉਹ ਇੱਕ ਨਾਈਟ ਕਲੱਬ ਚਲਾਉਂਦਾ ਸੀ।
ਹਰਿਆਣਾ ਪੁਲਸ ਦੀ ਮੰਗ 'ਤੇ ਨਵੰਬਰ 2024 'ਚ ਇੰਟਰਪੋਲ ਨੇ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ, ਜਿਸ ਮਗਰੋਂ ਕੰਬੋਡੀਅਨ ਅਧਿਕਾਰੀਆਂ ਨੇ ਉਸ ਨੂੰ ਜੁਲਾਈ 2025 'ਚ ਹਿਰਾਸਤ 'ਚ ਲਿਆ ਅਤੇ CBI ਤੇ ਭਾਰਤੀ ਏਜੰਸੀਆਂ ਦੀ ਮਦਦ ਨਾਲ 2 ਸਤੰਬਰ 2025 ਨੂੰ ਉਸ ਨੂੰ ਵਾਪਸ ਭਾਰਤ ਲਿਆਂਦਾ ਗਿਆ। ਉਹ ਆਪਣੇ ਪਰਿਵਾਰ ਤੇ ਕਰੀਬੀਆਂ ਦੀ ਮੌਜੂਦਗੀ 'ਚ ਆਪਣੀ ਕੰਬੋਡੀਅਨ ਪਾਰਟਨਰ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ।
ਇਹ ਵੀ ਪੜ੍ਹੋ- 'ਜਵਾਕਾਂ ਦਾ ਕੀ ਕਸੂਰ ਸੀ..?' UNGA 'ਚ ਮਿਨਾਬ ਸਕੂਲ ਦੀ ਤਸਵੀਰ ਲੈ ਕੇ ਪਹੁੰਚੇ ਰਾਸ਼ਟਰਪਤੀ ਪੇਜ਼ੇਸ਼ਕੀਅਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
