ਕੈਮਿਸਟ ਦੀਆਂ ਦੁਕਾਨਾਂ ’ਤੇ ਹੁਣ CCTV ਲਾਜ਼ਮੀ ! 3 ਮਹੀਨਿਆਂ ਤੱਕ ਸੰਭਾਲ ਕੇ ਰੱਖਣੀ ਹੋਵੇਗੀ ਰਿਕਾਰਡਿੰਗ

Thursday, Sep 17, 2026 - 06:30 PM (IST)

ਕੈਮਿਸਟ ਦੀਆਂ ਦੁਕਾਨਾਂ ’ਤੇ ਹੁਣ CCTV ਲਾਜ਼ਮੀ ! 3 ਮਹੀਨਿਆਂ ਤੱਕ ਸੰਭਾਲ ਕੇ ਰੱਖਣੀ ਹੋਵੇਗੀ ਰਿਕਾਰਡਿੰਗ

ਨਵੀਂ ਦਿੱਲੀ, (ਏਜੰਸੀ)- ਕੇਂਦਰੀ ਸਿਹਤ ਮੰਤਰਾਲਾ ਨੇ ਦਵਾਈਆਂ ਦੀ ਵਿਕਰੀ ’ਤੇ ਨਿਗਰਾਨੀ ਮਜ਼ਬੂਤ ਕਰਨ ਲਈ ਡਰੱਗਜ਼ ਰੂਲਜ਼, 1945 ’ਚ ਸੋਧ ਦਾ ਪ੍ਰਸਤਾਵ ਰੱਖਿਆ ਹੈ। ਇਸ ਤਹਿਤ ਕੈਮਿਸਟ ਦੀਆਂ ਦੁਕਾਨਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣਾ ਲਾਜ਼ਮੀ ਕੀਤਾ ਜਾ ਸਕਦਾ ਹੈ। ਪ੍ਰਸਤਾਵਿਤ ਸੋਧ ਦਾ ਮਕਸਦ ਅਨੁਸੂਚੀ ਐੱਚ, ਐੱਚ1 ਅਤੇ ਐਕਸ ’ਚ ਸ਼ਾਮਲ ਦਵਾਈਆਂ ਦੀ ਬਿਨਾਂ ਜਾਇਜ਼ ਡਾਕਟਰੀ ਪਰਚੇ ਦੇ ਅਣ-ਅਧਿਕਾਰਤ ਵਿਕਰੀ ਅਤੇ ਉਨ੍ਹਾਂ ਤੱਕ ਅਣ-ਅਧਿਕਾਰਤ ਪਹੁੰਚ ਨੂੰ ਰੋਕਣਾ ਹੈ। ਉੱਥੇ ਹੀ, ਇਸ ਤੋਂ ਇਲਾਵਾ 3 ਮਹੀਨਿਆਂ ਦੀ ਰਿਕਾਰਡਿੰਗ, ਦੁਕਾਨਦਾਰਾਂ ਨੂੰ ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਦਾ ਬੈਕਅੱਪ ਘੱਟੋ-ਘੱਟ 3 ਮਹੀਨਆਂ (90 ਦਿਨ) ਤੱਕ ਸੰਭਾਲ ਕੇ ਰੱਖਣਾ ਪਵੇਗਾ, ਤਾਂ ਜੋ ਲੋੜ ਪੈਣ ’ਤੇ ਜਾਂਚ ਕੀਤੀ ਜਾ ਸਕੇ।
ਮੰਤਰਾਲਾ ਨੇ 8 ਸਤੰਬਰ ਨੂੰ ਪ੍ਰਸਤਾਵਿਤ ਬਦਲਾਵਾਂ ਸਬੰਧੀ ਡ੍ਰਾਫਟ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਪ੍ਰਸਤਾਵ ’ਤੇ ਸਭ ਤੋਂ ਪਹਿਲਾਂ ਔਸ਼ਧੀ ਸਲਾਹਕਾਰ ਕਮੇਟੀ ’ਚ ਚਰਚਾ ਹੋਈ। ਇਸ ਤੋਂ ਬਾਅਦ ਇਸ ਨੂੰ ਵਿਚਾਰ ਲਈ ਔਸ਼ਧੀ ਤਕਨੀਕੀ ਸਲਾਹਕਾਰ ਬੋਰਡ (ਡੀ. ਟੀ. ਏ. ਬੀ.) ਦੇ ਮੈਂਬਰਾਂ ਕੋਲ ਭੇਜਿਆ ਗਿਆ। ਵਿਚਾਰ-ਵਟਾਂਦਰੇ ਤੋਂ ਬਾਅਦ ਡੀ. ਟੀ. ਏ. ਬੀ. ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀ ਸਿਫਾਰਸ਼ ਕੀਤੀ। ਦਵਾਈ ਦੀਆਂ ਦੁਕਾਨਾਂ ’ਤੇ ਲਾਜ਼ਮੀ ਸੀ. ਸੀ. ਟੀ. ਵੀ. ਨਿਗਰਾਨੀ ਨੂੰ ਅਨੁਸੂਚੀ ਐੱਚ, ਐੱਚ1 ਅਤੇ ਐਕਸ ’ਚ ਸ਼ਾਮਲ ਦਵਾਈਆਂ ਦੀ ਵਿਕਰੀ ਅਤੇ ਵੰਡ ’ਤੇ ਨਿਗਰਾਨੀ ਮਜ਼ਬੂਤ ਕਰਨ ਲਈ ਇਕ ਵਾਧੂ ਰੈਗੂਲੇਟਰੀ ਸੁਰੱਖਿਆ ਉਪਾਅ ਵਜੋਂ ਪ੍ਰਸਤਾਵਿਤ ਕੀਤਾ ਗਿਆ ਹੈ। ਮੰਤਰਾਲਾ ਨੇ ਕਿਹਾ ਕਿ ਇਸ ਕਦਮ ਨਾਲ ਅਜਿਹੀਆਂ ਦਵਾਈਆਂ ਦੀ ਅਣ-ਅਧਿਕਾਰਤ ਵਿਕਰੀ ਅਤੇ ਉਸ ਤੱਕ ਪਹੁੰਚ ’ਤੇ ਰੋਕ ਲਗਾਉਣ ਅਤੇ ਦਵਾਈ ਸਪਲਾਈ ਲੜੀ ’ਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ’ਚ ਮਦਦ ਮਿਲਣ ਦੀ ਉਮੀਦ ਹੈ। ਮੰਤਰਾਲਾ ਅਨੁਸਾਰ, ਪ੍ਰਸਤਾਵਿਤ ਸੋਧ ਜਨ-ਸਿਹਤ ਦੀ ਸੁਰੱਖਿਆ ਅਤੇ ਰੈਗੂਲੇਟਰੀ ਨਿਗਰਾਨੀ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।


author

Shubam Kumar

Content Editor

Related News