ਚੰਗੀ ਖ਼ਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਮਿਲਿਆ ਦੇਸ਼ ਦੇ ਸਰਵੋਤਮ ਕੇਂਦਰ ਦਾ ਐਵਾਰਡ
Saturday, Nov 13, 2021 - 01:35 PM (IST)
ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ. ਏ. ਯੂ.) ਨੂੰ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵੱਲੋਂ ਫੂਡ ਇੰਡਸਟਰੀ ਦੇ ਖੇਤਰ ’ਚ ਸਰਵੋਤਮ ਸਿਖਲਾਈ ਕੇਂਦਰ ਦਾ ਐਵਾਰਡ ਮਿਲਿਆ ਹੈ। ਇਹ ਐਵਾਰਡ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਨਵੀਂ ਦਿੱਲੀ ’ਚ ਦਿੱਤਾ।
ਇਹ ਵੀ ਪੜ੍ਹੋ : ਪਾਖੰਡੀ ਬਾਬੇ ਦੇ ਦਰਬਾਰ ਚੌਂਕੀ ਭਰਨ ਗਈ ਜਨਾਨੀ ਨਾਲ ਜੋ ਵਾਪਰਿਆ, ਸੁਣ ਕੰਬ ਗਿਆ ਹਰ ਕਿਸੇ ਦਾ ਦਿਲ
ਪੀ. ਏ. ਯੂ. ਵੱਲੋਂ ਅਪਰ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ, ਐਡੀਸ਼ਨਲ ਡਾਇਰੈਕਟਰ ਕਮਿਊਨੀਕੇਸ਼ਨਜ਼ ਅਤੇ ਪੰਜਾਬ ਐਗਰੀ ਬਿਜ਼ਨੈੱਸ ਇਨਕਿਊਬੇਸ਼ਨ ਸੈਂਟਰ ਦੇ ਮੁੱਖ ਨਿਗਰਾਨ, ਫੂਡ ਐਂਡ ਟੈਕਨਾਲੋਜੀ ਵਿਭਾਗ ਦੀ ਇੰਚਾਰਜ ਡਾ. ਪੂਨਮ ਏ. ਸਚਦੇਵਾ ਅਤੇ ਪਾਬੀ ਦੇ ਬਿਜ਼ਨੈੱਸ ਮੈਨੇਜਰ ਰਾਹੁਲ ਗੁਪਤਾ ਨੇ ਹਾਸਲ ਕੀਤਾ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਹ ਐਵਾਰਡ ਪੀ. ਏ. ਯੂ. ਦੇ ਉੱਚ ਅਧਿਕਾਰੀਆਂ ਵੱਲੋਂ ਮਿਲੇ ਉਤਸ਼ਾਹ ਅਤੇ ਖੇਤੀ ਸਿਖਲਾਈ ਲੈਣ ਵਾਲਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ