''ਪੰਜਾਬ ਖੇਤੀਬਾੜੀ ਯੂਨੀਵਰਸਿਟੀ'' ਨੇ ਮਾਰਚ-2022 ''ਚ ਲੱਗਣ ਵਾਲੇ ''ਕਿਸਾਨ ਮੇਲਿਆਂ ਦੀਆਂ ਤਾਰੀਖ਼ਾਂ ਐਲਾਨੀਆਂ

Saturday, Mar 05, 2022 - 09:01 AM (IST)

ਲੁਧਿਆਣਾ (ਸਲੂਜਾ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਸਾਲ ਮਾਰਚ ਮਹੀਨੇ ਲੱਗਣ ਵਾਲੇ ਕਿਸਾਨ ਮੇਲੇ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਮੇਲੇ ਕੋਵਿਡ ਤੋਂ ਸੁਰੱਖਿਆ ਦੇ ਮੱਦੇਨਜ਼ਰ ਆਨਲਾਈਨ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੇਲਿਆਂ ਦੀ ਲੜੀ ਦਾ ਆਰੰਭ 14 ਮਾਰਚ ਨੂੰ ਬੱਲੋਵਾਲ ਸੌਂਖੜੀ ਅਤੇ ਨਾਗਕਲਾਂ ਜਹਾਂਗੀਰ (ਅੰਮ੍ਰਿਤਸਰ) ਦੇ ਕਿਸਾਨ ਮੇਲੇ ਨਾਲ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਕਾਰਾਂ 'ਤੇ ਕੇਂਦਰ ਦਾ ਇਕ ਹੋਰ ਡਾਕਾ, 'ਵੱਡੇ ਡੈਮਾਂ' ਦੀ ਸੁਰੱਖਿਆ ਲਈ ਲਿਆ ਇਹ ਫ਼ੈਸਲਾ

16 ਮਾਰਚ ਨੂੰ ਰੌਣੀ (ਪਟਿਆਲਾ) ਦਾ ਕਿਸਾਨ ਮੇਲਾ ਹੋਵੇਗਾ ਅਤੇ 21 ਮਾਰਚ ਨੂੰ ਫਰੀਦਕੋਟ ਅਤੇ ਗੁਰਦਾਸਪੁਰ ਦੇ ਮੇਲੇ ਲਾਏ ਜਾਣਗੇ। ਪੀ. ਏ. ਯੂ. ਲੁਧਿਆਣਾ ਦਾ ਮੇਲਾ 24-25 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। 29 ਮਾਰਚ ਨੂੰ ਬਠਿੰਡਾ ਵਿਖੇ ਮਾਰਚ ਦਾ ਆਖ਼ਰੀ ਕਿਸਾਨ ਮੇਲਾ ਲਾਇਆ ਜਾਵੇਗਾ। ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਦਾ ਮਕਸਦ ‘ਧਰਤੀ ਪਾਣੀ ਪੌਣ ਬਚਾਈਏ, ਪੁਸ਼ਤਾਂ ਖ਼ਾਤਰ ਧਰਮ ਨਿਭਾਈਏ’ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ DGP ਸੈਣੀ ਦੇ ਮਾਮਲੇ 'ਚ ਸੁਪਰੀਮ ਕੋਰਟ ਸਖ਼ਤ, ਹਾਈਕੋਰਟ ਨੂੰ ਜਾਰੀ ਕੀਤੇ ਇਹ ਨਿਰਦੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News