ਪੰਜਾਬ ''ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 829 ਨਵੇਂ ਮਾਮਲੇ ਆਏ ਸਾਹਮਣੇ, 35 ਦੀ ਮੌਤ

Friday, Oct 09, 2020 - 09:03 PM (IST)

ਪੰਜਾਬ ''ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 829 ਨਵੇਂ ਮਾਮਲੇ ਆਏ ਸਾਹਮਣੇ, 35 ਦੀ ਮੌਤ

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਸ਼ੁੱਕਰਵਾਰ ਨੂੰ ਪੰਜਾਬ 'ਚ ਕੋਰੋਨਾ ਦੇ 829 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 35 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 122459 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3773 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 30679 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 829 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 2084554 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਵਿਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਹੈ। ਉਨ੍ਹਾਂ 'ਚ ਲੁਧਿਆਣਾ ਦੇ 98, ਜਲੰਧਰ 103, ਪਟਿਆਲਾ 49, ਐਸ. ਏ. ਐਸ. ਨਗਰ 77, ਅੰਮ੍ਰਿਤਸਰ 94, ਗੁਰਦਾਸਪੁਰ 11, ਬਠਿੰਡਾ 47, ਹੁਸ਼ਿਆਰਪੁਰ 59, ਫਿਰੋਜ਼ਪੁਰ 23, ਪਠਾਨਕੋਟ 34, ਸੰਗਰੂਰ 10, ਕਪੂਰਥਲਾ 39, ਫਰੀਦਕੋਟ 16, ਸ੍ਰੀ ਮੁਕਤਸਰ ਸਾਹਿਬ 22, ਫਾਜ਼ਿਲਕਾ 32, ਮੋਗਾ 26, ਰੋਪੜ 4, ਫਤਿਹਗੜ੍ਹ ਸਾਹਿਬ 8, ਬਰਨਾਲਾ 6, ਤਰਨਤਾਰਨ 34, ਐਸ. ਬੀ. ਐਸ. ਨਗਰ 14 ਅਤੇ ਮਾਨਸਾ ਤੋਂ 23 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 35 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਗੁਰਦਾਸਪੁਰ 5, ਪਠਾਨਕੋਟ 5, ਅੰਮ੍ਰਿਤਸਰ 4, ਜਲੰਧਰ 4, ਕਪੂਰਥਲਾ 3, ਐਸ. ਏ. ਐਸ. ਨਗਰ 3, ਸ੍ਰੀ ਮੁਕਤਸਰ ਸਾਹਿਬ 3, ਪਟਿਆਲਾ 2, ਰੋਪੜ 2, ਬਠਿੰਡਾ 1, ਫਤਿਹਗੜ੍ਹ ਸਾਹਿਬ 1, ਲੁਧਿਆਣਾ 1 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।
 


author

Bharat Thapa

Content Editor

Related News