Punjab : ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ, ਨਹਾਉਂਦੇ ਸਮੇਂ ਡੁੱਬੇ ਸੀ ਬੱਚੇ

Thursday, Jul 03, 2025 - 10:32 AM (IST)

Punjab : ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ, ਨਹਾਉਂਦੇ ਸਮੇਂ ਡੁੱਬੇ ਸੀ ਬੱਚੇ

ਮੋਹਾਲੀ (ਜੱਸੀ) : ਇੱਥੇ ਥਾਣਾ ਬਲੌਂਗੀ ਅਧੀਨ ਪੈਂਦੇ ਸੈਕਟਰ-119 ’ਚ ਬੁੱਧਵਾਰ ਦੇਰ ਸ਼ਾਮ 2 ਬੱਚਿਆਂ ਦੀ ਮੀਂਹ ਦੇ ਪਾਣੀ ’ਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ ਆਰੀਅਨ (11) ਅਤੇ ਬੱਚੀ ਰਾਧੇ (8) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਕ ਖ਼ਾਲੀ ਪਲਾਟ ’ਚ ਮੀਂਹ ਦਾ ਪਾਣੀ ਖੜ੍ਹਾ ਹੋਇਆ ਸੀ।

ਇਹ ਵੀ ਪੜ੍ਹੋ : ਮੁਫ਼ਤ ਕਣਕ ਲੈਣ ਵਾਲੇ ਪੰਜਾਬੀਆਂ ਲਈ ਆਖ਼ਰੀ ਮੌਕਾ, ਜੇਕਰ ਹੁਣ ਨਾ ਕੀਤਾ ਇਹ ਕੰਮ ਤਾਂ...

ਇਸ ਪਾਣੀ ’ਚ ਦੋਵੇਂ ਬੱਚੇ ਨਹਾਉਣ ਲਈ ਗਏ ਅਤੇ ਨਹਾਉਣ ਸਮੇਂ ਡੁੱਬਣ ਕਾਰਨ ਦੋਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਬਲੌਂਗੀ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਕਰਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਇਨ੍ਹਾਂ ਪਰਿਵਾਰਾਂ ਨੂੰ ਮਿਲੀ ਵੱਡੀ ਰਾਹਤ

ਪੁਲਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਮੋਰਚਰੀ ’ਚ ਰਖਵਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News