ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਕਾਰਣ 198 ਮਰੀਜ਼ਾਂ ਦੀ ਮੌਤ, ਇੰਨੇ ਪਾਜ਼ੇਟਿਵ

Monday, May 10, 2021 - 10:19 PM (IST)

ਪੰਜਾਬ ''ਚ ਸੋਮਵਾਰ ਨੂੰ ਕੋਰੋਨਾ ਕਾਰਣ 198 ਮਰੀਜ਼ਾਂ ਦੀ ਮੌਤ, ਇੰਨੇ ਪਾਜ਼ੇਟਿਵ

ਚੰਡੀਗੜ੍ਹ (ਬਿਊਰੋ)- ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਪੰਜਾਬ ਵਿਚ ਵੀ ਇਸ ਵਾਇਰਸ ਦਾ ਪਸਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸਰਕਾਰ ਵਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵਾਇਰਸ ਘਾਤਕ ਹੁੰਦਾ ਜਾ ਰਿਹਾ ਹੈ। ਇਸ ਕਾਰਣ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਘਾਤਕ ਵਾਇਰਸ ਕਾਰਣ ਸੋਮਵਾਰ ਨੂੰ 198 ਮਰੀਜ਼ਾਂ ਦੀ ਜਾਨ ਚਲੀ ਗਈ ਜਦੋਂ ਕਿ ਇਸ ਲਾਗ ਕਾਰਣ 8,625 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਣ ਹੋਣ ਵਾਲੀਆਂ ਮੌਤਾਂ ਦਾ ਅੰਕੜਾ 10704 ਤੱਕ ਪਹੁੰਚ ਗਿਆ ਹੈ। ਰਾਜ 'ਚ ਕੁੱਲ 4,50,674 ਲੋਕ ਪਾਜ਼ੇਟਿਵ ਪਾਏ ਜਾ ਚੁੱਕੇ ਹਨ ਅਤੇ 3,64,170 ਲੋਕ ਇਸ ਬਿਮਾਰੀ ਤੋਂ ਸਿਹਤਮੰਦ ਹੋਏ ਹਨ। ਇਸ ਸਮੇਂ ਵੀ 75,800 ਲੋਕ ਇਸ ਬਿਮਾਰੀ ਨਾਲ ਲੜ ਰਹੇ ਹਨ। 

ਇਹ ਵੀ ਪੜ੍ਹੋ-  ਹੜਤਾਲ 'ਤੇ ਚੱਲ ਰਹੇ NHM ਕਰਮਚਾਰੀਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਦਿੱਤੇ ਇਹ ਹੁਕਮ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1470, ਐੱਸ. ਏ. ਐੱਸ. ਨਗਰ 1382, ਜਲੰਧਰ 619, ਪਟਿਆਲਾ 676, ਅੰਮ੍ਰਿਤਸਰ 561, ਬਠਿੰਡਾ 629, ਹੁਸ਼ਿਆਰਪੁਰ 385, ਗੁਰਦਾਸਪੁਰ 206, ਕਪੂਰਥਲਾ 171, ਪਠਾਨਕੋਟ 396, ਸੰਗਰੂਰ 214, ਸ੍ਰੀ ਮੁਕਤਸਰ ਸਾਹਿਬ 401, ਫਾਜ਼ਿਲਕਾ 283, ਐੱਸ. ਬੀ. ਐੱਸ. ਨਗਰ 85, ਰੋਪੜ 180, ਫਰੀਦਕੋਟ 104, ਫਿਰੋਜ਼ਪੁਰ 181, ਮਾਨਸਾ 353, ਮੋਗਾ 119, ਤਰਨਤਾਰਨ 103, ਫਤਿਹਗੜ੍ਹ ਸਾਹਿਬ 84 ਅਤੇ ਬਰਨਾਲਾ 'ਚ 23 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ-  ਦਿਨ-ਦਿਹਾੜੇ ਨਾਕੇ 'ਤੇ ਖੜ੍ਹੀ ਪੁਲਸ ਪਾਰਟੀ 'ਤੇ ਹਮਲਾ, ASI ਦੀ ਪਿਸਟਲ ਖੋਹ ਫਰਾਰ ਹੋਏ ਹਮਲਾਵਰ

ਉੱਥੇ ਹੀ ਸੂਬੇ 'ਚ ਅੱਜ 198 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 10, ਬਰਨਾਲਾ 2, ਬਠਿੰਡਾ 19, ਫਰੀਦਕੋਟ 5, ਫਾਜ਼ਿਲਕਾ 8, ਫਿਰੋਜ਼ਪੁਰ 11, ਫਤਿਹਗੜ੍ਹ ਸਾਹਿਬ 3, ਗੁਰਦਾਸਪੁਰ 4, ਹੁਸ਼ਿਆਰਪੁਰ 9, ਜਲੰਧਰ 8, ਲੁਧਿਆਣਾ 30, ਕਪੂਰਥਲਾ 4, ਮਾਨਸਾ 4, ਮੋਗਾ 1, ਐੱਸ.ਏ.ਐੱਸ ਨਗਰ 14, ਸ੍ਰੀ ਮੁਕਤਸਰ ਸਾਹਿਬ 13, ਪਠਾਨਕੋਟ 8, ਪਟਿਆਲਾ 14, ਰੋਪੜ 10, ਸੰਗਰੂਰ 17 ਐੱਸ. ਬੀ. ਐੱਸ ਨਗਰ 3 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


author

Bharat Thapa

Content Editor

Related News