ਪੰਜਾਬ ਦੇ 14 ਡੀ. ਐਸ. ਪੀਜ਼. ਦਾ ਤਬਾਦਲਾ
Monday, Feb 25, 2019 - 11:30 PM (IST)

ਚੰਡੀਗੜ੍ਹ,(ਭੁੱਲਰ) : ਪੰਜਾਬ ਸਰਕਾਰ ਵਲੋਂ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਅਧਿਕਾਰੀਆਂ ਦੇ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਪੰਜਾਬ ਦੇ 14 ਡੀ. ਐਸ. ਪੀ. ਤਬਦੀਲ ਕੀਤੇ ਗਏ ਹਨ। ਅੱਜ ਜਾਰੀ ਤਬਾਦਲਾ ਹੁਕਮਾਂ ਅਨੁਸਾਰ ਮਨਜਿੰਦਰ ਸਿੰਘ ਨੂੰ ਡੀ. ਐਸ. ਪੀ. ਸੀ. ਆਈ. ਡੀ. ਅੰਮ੍ਰਿਤਸਰ (ਪੇਂਡੂ), ਮਨਜੀਤ ਸਿੰਘ ਨੂੰ ਸੀ. ਆਈ. ਡੀ. ਪਠਾਨਕੋਟ, ਪਰਮਿੰਦਰ ਸਿੰਘ ਨੂੰ ਸੀ. ਆਈ. ਡੀ. ਬਰਨਾਲਾ, ਕਰਮਇੰਦਰ ਸਿੰਘ ਨੂੰ ਸੀ. ਆਈ. ਡੀ. ਟ੍ਰੇਨਿੰਗ ਸਕੂਲ ਪੰਜਾਬ, ਚੰਡੀਗੜ੍ਹ, ਹਰਭਜਨ ਲਾਲ ਨੂੰ ਕਾਊਂਟਰ ਇੰਟੈਲੀਜੈਂਸ ਜਲੰਧਰ, ਹਰਮਿੰਦਰ ਸਿੰਘ ਨੂੰ ਪੁਲਸ ਕੰਟ੍ਰੋਲ ਰੂਮ ਚੰਡੀਗੜ੍ਹ, ਬਲਦੇਵ ਸਿੰਘ ਨੂੰ ਸੀ. ਆਈ. ਡੀ. ਅੰਮ੍ਰਿਤਸਰ (ਸਿਟੀ), ਹਰਨੇਕ ਸਿੰਘ ਨੂੰ ਸੀ. ਆਈ. ਡੀ. ਰੋਪੜ, ਰਾਜ ਕੁਮਾਰ ਨੂੰ ਸੀ. ਆਈ. ਡੀ. ਤਰਨ ਤਾਰਨ, ਨਿਰਵੈਰ ਸਿੰਘ ਨੂੰ ਰਾਜਾ ਸਾਂਸੀ ਏਅਰਪੋਰਟ ਅੰਮ੍ਰਿਤਸਰ, ਪ੍ਰੀਤ ਕਮਲਜੀਤ ਸਿੰਘ ਨੂੰ ਓ. ਸੀ. ਸੀ. ਯੂ. ਜਲੰਧਰ, ਸੁਖਰਾਜ ਸਿੰਘ ਨੂੰ ਸੀ. ਆਈ. ਡੀ. ਸੰਗਰੂਰ, ਸੁਖਜਿੰਦਰ ਪਾਲ ਸਿੰਘ ਨੂੰ ਸੀ. ਆਈ. ਡੀ. ਬਟਾਲਾ, ਪ੍ਰਿਤਪਾਲ ਸਿੰਘ ਨੂੰ ਸੀ. ਆਈ. ਡੀ. ਲੁਧਿਆਣਾ (ਪੇਂਡੂ) 'ਚ ਤਾਇਨਾਤ ਕੀਤਾ ਗਿਆ ਹੈ।