ਪੰਜਾਬ ''ਚ ਮੰਗਲਵਾਰ ਨੂੰ ਕੋਰੋਨਾ ਦੇ 1475 ਨਵੇਂ ਮਾਮਲੇ ਆਏ ਸਾਹਮਣੇ, 38 ਦੀ ਮੌਤ

Tuesday, Mar 16, 2021 - 08:51 PM (IST)

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀa ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 1475 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 38 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 201036 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 6137 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 33272 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1475 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 5427097 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।  

ਇਹ ਵੀ ਪੜ੍ਹੋ : ਵੱਡੀ ਖ਼ਬਰ: ਜ਼ਿਲ੍ਹਾ ਰੂਪਨਗਰ 'ਚ ਵੀ ਲੱਗਾ ਨਾਈਟ ਕਰਫਿਊ

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 245, ਜਲੰਧਰ 121, ਪਟਿਆਲਾ 197, ਐਸ. ਏ. ਐਸ. ਨਗਰ 192, ਅੰਮ੍ਰਿਤਸਰ 118, ਗੁਰਦਾਸਪੁਰ 39, ਬਠਿੰਡਾ 37, ਹੁਸ਼ਿਆਰਪੁਰ 257, ਫਿਰੋਜ਼ਪੁਰ 4, ਪਠਾਨਕੋਟ 5, ਸੰਗਰੂਰ 11, ਕਪੂਰਥਲਾ 45, ਫਰੀਦਕੋਟ 2, ਸ੍ਰੀ ਮੁਕਤਸਰ ਸਾਹਿਬ 4, ਫਾਜ਼ਿਲਕਾ 15, ਮੋਗਾ 11, ਰੋਪੜ 3, ਫਤਿਹਗੜ੍ਹ ਸਾਹਿਬ 9, ਬਰਨਾਲਾ 4, ਤਰਨਤਾਰਨ 21, ਐਸ. ਬੀ. ਐਸ. ਨਗਰ 132 ਅਤੇ ਮਾਨਸਾ ਤੋਂ 3 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਟਾਲਾ ’ਚ ਕੋਰੋਨਾ ਕਾਰਣ ਦੋ ਸਕੇ ਭਰਾਵਾਂ ਦੀ ਮੌਤ

ਉੱਥੇ ਹੀ ਸੂਬੇ 'ਚ ਅੱਜ 38 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 4, ਫਿਰੋਜ਼ਪੁਰ 1, ਗੁਰਦਾਸਪੁਰ 2, ਹੁਸ਼ਿਆਰਪੁਰ 3, ਜਲੰਧਰ 9, ਲੁਧਿਆਣਾ 6, ਸ੍ਰੀ ਮੁਕਤਸਰ ਸਾਹਿਬ 2, ਪਟਿਆਲਾ 3, ਐਸ.ਏ.ਐਸ ਨਗਰ 4 ਅਤੇ ਐਸ.ਬੀ.ਐਸ ਨਗਰ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।


Bharat Thapa

Content Editor

Related News