ਵੀਰਵਾਰ ਨੂੰ ਪੰਜਾਬ ''ਚ ਕੋਰੋਨਾ ਦੇ 105 ਨਵੇਂ ਮਾਮਲੇ ਆਏ ਸਾਹਮਣੇ

Thursday, Apr 30, 2020 - 09:36 PM (IST)

ਵੀਰਵਾਰ ਨੂੰ ਪੰਜਾਬ ''ਚ ਕੋਰੋਨਾ ਦੇ 105 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ,(ਸ਼ਰਮਾ)-ਪੰਜਾਬ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੀਰਵਾਰ ਨੂੰ ਸੂਬੇ 'ਚ ਕੋਰੋਨਾ ਵਾਇਰਸ ਪੀੜਤਾਂ ਦੇ 105 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ 34 ਜ਼ਿਲਾ ਲੁਧਿਆਣਾ ਤੋਂ, 28 ਅੰਮ੍ਰਿਤਸਰ, 13 ਮੋਹਾਲੀ, 7 ਤਰਨਤਾਰਨ, 6 ਕਪੂਰਥਲਾ, 3-3 ਗੁਰਦਾਸਪੁਰ, ਜਲੰਧਰ ਅਤੇ ਮੁਕਤਸਰ ਸਾਹਿਬ, 2-2 ਸੰਗਰੂਰ ਅਤੇ ਰੂਪਨਗਰ, 1-1 ਮੋਗਾ ਤੇ ਐੱਸ.ਬੀ.ਐੱਸ. ਨਗਰ, ਪਟਿਆਲਾ ਅਤੇ ਫਿਰੋਜ਼ਪੁਰ ਤੋਂ ਰਿਪੋਰਟ ਹੋਏ ਹਨ। ਇਸ ਤਰ੍ਹਾਂ ਵੀਰਵਾਰ ਨੂੰ ਸੂਬੇ 'ਚ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਏ ਗਏ ਮਾਮਲਿਆਂ ਦਾ ਅੰਕੜਾ 480 ਤੱਕ ਪਹੁੰਚ ਗਿਆ ਹੈ। ਸੂਬਾ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਵੀਰਵਾਰ ਤੱਕ 21,205 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ 'ਚੋਂ 480 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਦਕਿ 17,286 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਰਹੀ ਹੈ। ਹਾਲਾਂਕਿ 3,439 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਲਾਜ ਤੋਂ ਬਾਅਦ ਠੀਕ ਹੋਣ 'ਤੇ 104 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 20 ਮਰੀਜ਼ਾਂ ਦੀ ਇਸ ਦੌਰਾਨ ਮੌਤ ਹੋ ਗਈ।

ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਸੂਚੀ:
ਜਲੰਧਰ 89, ਮੋਹਾਲੀ 86, ਪਟਿਆਲਾ 64, ਪਠਾਨਕੋਟ 25, ਐੱਸ.ਬੀ.ਐੱਸ. ਨਗਰ 23, ਲੁਧਿਆਣਾ 63, ਅੰਮ੍ਰਿਤਸਰ 42, ਮਾਨਸਾ 13, ਹੁਸ਼ਿਆਰਪੁਰ 11, ਮੋਗਾ 05, ਫਰੀਦਕੋਟ 06,ਰੂਪਨਗਰ 05, ਸੰਗਰੂਰ 06, ਬਰਨਾਲਾ 02, ਫ਼ਤਹਿਗੜ੍ਹ ਸਾਹਿਬ 02, ਕਪੂਰਥਲਾ 12,ਗੁਰਦਾਸਪੁਰ 04, ਮੁਕਤਸਰ 04,ਫਿਰੋਜ਼ਪੁਰ 02, ਤਰਨਤਾਰਨ 14, ਬਠਿੰਡਾ 'ਚ 02 ਕੇਸ ਪਾਜ਼ੇਟਿਵ ਹਨ।


author

Deepak Kumar

Content Editor

Related News