ਪਿੱਲਰ 'ਤੇ ਰੈਸਟੋਰੈਂਟ, ਬਿਆਸ ਦਰਿਆ 'ਤੇ ਬਣੇਗਾ ਪੰਜਾਬ ਦਾ ਪਹਿਲਾ 800 ਮੀਟਰ ਲੰਬਾ ਕੇਬਲ ਬਰਿੱਜ

03/20/2023 5:20:18 PM

ਜਲੰਧਰ/ਅੰਮ੍ਰਿਤਸਰ- ਪਿੱਲਰ 'ਤੇ ਰੈਸਟੋਰੈਂਟ ਦੀ ਸਹੂਲਤ ਵਾਲਾ ਪੰਜਾਬ ਵਿਚ ਭਾਰਤ ਦਾ ਪਹਿਲਾ 800 ਮੀਟਰ ਲੰਬਾ ਕੇਬਲ ਬਰਿੱਜ ਬਿਆਸ ਦਰਿਆ 'ਤੇ ਬਣਨ ਜਾ ਰਿਹਾ ਹੈ। ਇਸ ਬਰਿੱਜ ਨਾਲ ਸਿਕਸ ਲੇਨ ਗੁਜ਼ਰੇਗੀ। ਇਹ ਗੁਇੰਦਵਾਲ ਸਾਹਿਬ ਦੇ ਧੁੰਧਾ ਪਿੰਡ ਦੇ ਕੋਲ ਬਣੇਗਾ। ਕੇਬਲ ਬਰਿੱਜ ਨਿਰਮਾਣ ਦਾ ਕਾਰਨ ਇਸ ਦਰਿਆ ਵਿਚ ਰਹਿਣ ਵਾਲੀ ਇੰਡਸ ਵੈਲੀ ਡਾਲਫਿਨ ਹੈ। ਦਿੱਲੀ-ਅੰਮ੍ਰਿਤਸਰ, ਜੰਮੂ-ਕੱਟੜਾ ਐਕਸਪ੍ਰੈੱਸ ਵੇਅ ਪ੍ਰਾਜੈਕਟ ਤਹਿਤ ਇਸ ਦਾ ਨਿਰਮਾਣ ਹੋਵੇਗਾ। ਮਨਜ਼ੂਰੀ ਮਿਲ ਚੁੱਕੀ ਹੈ। ਕੇਬਲ ਬਰਿੱਜ ਦੇ ਜੋ ਪਿੱਲਰ ਬਣਨਗੇ, ਇਸ ਵਿਚ ਰੈਸਟੋਰੈਂਟ ਦੀ ਗੈਲਰੀ ਹੋਵੇਗੀ। ਨਿਰਮਾਣ ਵਿਚ ਦੋ ਸਾਲ ਲੱਗਣਗੇ ਯਾਨੀ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਜਾਣ ਵਾਲੇ ਦੇਸ਼ਭਰ ਦੇ ਯਾਤਰੀ ਇਸ ਨਵੇਂ ਟੂਰਿਸਟ ਸਪਾਟ ਦਾ ਆਨੰਦ ਵੀ ਲੈ ਸਕਣਗੇ। ਬਰਿੱਜ ਵਿਚ 7 ਪਿੱਲਰ ਹਨ। ਤਾਰਾਂ ਦੇ ਨਾਲ ਬਰਿੱਜ ਦੀ ਸਲੈਬ ਨੂੰ ਸਹਾਰਾ ਮਿਲੇਗਾ। ਇਨ੍ਹਾਂ ਪਿੱਲਰਾਂ ਵਿਚ ਲਿਫਟ ਫਿੱਟ ਕੀਤੀ ਜਾਵੇਗੀ, ਜਿਸ ਦੇ ਜ਼ਰੀਏ ਉਪਰ ਜਾ ਕੇ ਯਾਤਰੀ ਦਰਿਆ ਦਾ ਆਕਰਸ਼ਕ ਨਜ਼ਾਰਾ ਵੇਖ ਸਕਣਗੇ। ਇਥੇ ਹਾਈਵੇਅ ਦੇ ਕਿਨਾਰੇ ਵੇ-ਸਾਈਡ ਸਹੂਲਤ ਵੀ ਰਹੇਗੀ। 

ਇਹ ਵੀ ਪੜ੍ਹੋ : IPS ਅਧਿਕਾਰੀ ਸਵਪਨ ਸ਼ਰਮਾ ਜਲੰਧਰ ਰੇਂਜ ਦੇ DIG ਵਜੋਂ ਨਿਯੁਕਤ

ਸਿਕਸ ਲੇਨ ਹੋਵੇਗਾ ਬਰਿੱਜ 
ਐਕਸਪ੍ਰੈੱਸ ਵੇਅ ਪ੍ਰਾਜੈਕਟ ਦੀ ਪਹਿਲਾਂ ਬਾਓ ਡਾਇਵਰਸਿਟੀ 'ਤੇ ਹੋਣ ਵਾਲੇ ਅਸਰ ਦੀ ਸਟਡੀ ਦਿੱਲੀ ਦੀ ਫਰਮ ਨੈਬਕੋਂਸ ਤੋਂ ਕਰਵਾਈ ਗਈ ਸੀ। ਇਸ ਵਿਚ ਪਾਇਆ ਗਿਆ ਕਿ ਦਿੱਲੀ ਤੋਂ ਸ਼ੁਰੂ ਹੋਣ ਵਾਲੇ ਐਕਸਪ੍ਰੈੱਸ-ਵੇਅ ਦਾ 262.456 ਕਿਲੋਮੀਟਰ ਦਾ ਰੂਟ ਪੰਜਾਬ ਵਿਚ ਆਵੇਗਾ। ਇਸ ਦੇ ਤਹਿਤ ਅੰਮ੍ਰਿਤਸਰ-ਕਪੂਰਥਲਾ ਵਿਚਾਲੇ ਬਿਆਸ ਦਰਿਆ ਅਤੇ ਕਾਲੀ ਵੇਈਂ ਆਉਂਦੀ ਹੈ। ਬਿਆਸ ਦਰਿਆ ਦੀ ਸਟਡੀ ਤੋਂ ਬਾਅਦ ਪਾਇਆ ਗਿਆ ਕਿ ਵਾਧੂ ਗਿਣਤੀ ਵਾਲੇਜੀਵ-ਜੰਤੂ ਦਾ ਖੇਤਰ ਹੈ। ਫ਼ੈਸਲਾ ਕੀਤਾ ਗਿਆ ਕਿ ਦਰੀਆ ਦੇ ਅੰਦਰ ਘੱਟ ਨਿਰਮਾਣ ਕਰਨ ਵਾਲੇ ਕੇਬਲ ਬਰਿੱਜ ਟੈਕਨਾਲਜੀ ਦੀ ਵਰਤੋਂ ਕੀਤੀ ਜਾਵੇ। ਦਰਿਆ ਵਿਚ ਡਾਲਫਿਨ ਦੀ ਮੌਜੂਦਗੀ ਹੈ। 

ਕਾਲੀ ਵੇਈਂ 'ਤੇ ਵੀ ਹੋਵੇਗਾ ਬਰਿੱਜ 
ਕਪੂਰਥਲਾ ਵਿਚ ਕਾਲੀ ਵੇਈਂ 'ਤੇ 2 ਬਰਿੱਜ ਵੱਖ ਤੋਂ ਬਣਨਗੇ ਜੋਕਿ 100 ਮੀਟਰ ਅਤੇ 105 ਮੀਟਰ ਲੰਬਾਈ ਵਾਲੇ ਹੋਣਗੇ। 

ਪੰਜਾਬ ਵਿਚ ਬਣੇਗਾ ਨਵਾਂ ਟੂਰਿਸਟ ਸਪਾਟ 
ਬਰਿੱਜ ਦੇ ਨਾਲ ਟੂਰਿਜ਼ਮ 'ਤੇ ਫੋਕਸ ਰੂਟ ਦੀ ਖ਼ਾਸੀਅਤ ਦੇ ਕਾਰਨ ਹੈ। ਇਸ ਰੂਟ ਨਾਲ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਸ੍ਰੀ ਰਾਮਤੀਰਥ, ਰਾਧਾ ਸੁਆਮੀ ਡੇਰਾ ਬਿਆਸ, ਅਟਾਰੀ ਬਾਰਡਰ ਜਾਣ ਵਾਲੇ ਲੋਕ ਲੰਘਣਗੇ। ਹਾਈਵੇਅ ਅਥਾਰਿਟੀ ਨੇ 39 ਹਜ਼ਾਰ ਕਰੋੜ ਦੇ ਐਕਸਪ੍ਰੈੱਸ-ਵੇਅ-ਪ੍ਰਾਜੈਕਟ ਵਿਚ 40 ਵੇਅ ਸਾਈਡ ਐਮੇਨਿਟਰੀਜ਼ ਬਣਾਉਣੀ ਹੈ। ਇਸ ਦੇ ਤਹਿਤ ਹਾਈਵੇਅ ਦੇ ਕਿਨਾਰੇ ਰੈਸਤਰਾਂ, ਸ਼ਾਪਿੰਗ ਏਰੀਆ ਅਤੇ ਵਪਾਰਕ ਸਥਾਨ ਮਿਲਣਗੇ। 

ਇਹ ਵੀ ਪੜ੍ਹੋ : ਜਲੰਧਰ ਸ਼ਹਿਰ ਦੇ ਕੋਨੇ-ਕੋਨੇ ’ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ, ਇੰਟਰਨੈੱਟ ਸੇਵਾਵਾਂ ਅੱਜ ਵੀ ਰਹਿਣਗੀਆਂ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


shivani attri

Content Editor

Related News