ਪੰਜਾਬ ਦੇ ਕੁੱਝ ਹਿੱਸਿਆਂ ''ਚ ਅੱਜ ਵੀ ਬਾਰਿਸ਼ ਦਾ ਦੌਰ ਰਹਿ ਸਕਦੈ ਜਾਰੀ

Wednesday, Jan 29, 2020 - 12:27 AM (IST)

ਪੰਜਾਬ ਦੇ ਕੁੱਝ ਹਿੱਸਿਆਂ ''ਚ ਅੱਜ ਵੀ ਬਾਰਿਸ਼ ਦਾ ਦੌਰ ਰਹਿ ਸਕਦੈ ਜਾਰੀ

ਲੁਧਿਆਣਾ,(ਸਲੂਜਾ)- ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ 29 ਜਨਵਰੀ ਨੂੰ ਵੀ ਬਾਰਸ਼ ਦਾ ਦੌਰ ਜਾਰੀ ਰਹਿ ਸਕਦਾ ਹੈ। ਇਸ ਦੇ ਨਾਲ ਹੀ 31 ਜਨਵਰੀ ਤੱਕ ਰਾਜ ਭਰ ਦੇ ਲੋਕਾਂ ਨੂੰ ਸਵੇਰ ਅਤੇ ਦੇਰ ਰਾਤ ਸਮੇਂ ਸੰਘਣੇ ਕੋਹਰੇ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸੰਭਾਵਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਮੌਸਮ ਵਿਭਾਗ ਵੱਲੋਂ ਮੌਸਮ ਦੇ ਮਿਜ਼ਾਜ ਸਬੰਧੀ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ਵਿਚ ਪ੍ਰਗਟ ਕੀਤੀ ਗਈ ਹੈ।
ਮੌਸਮ ਮਾਹਰਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਮੈਦਾਨੀ ਇਲਾਕਿਆਂ ਵਿਚ ਵੱਧ ਤੋਂ ਵੱਧ ਤਾਪਮਾਨ 14 ਤੋਂ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 5 ਤੋਂ 11 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਸਵੇਰ ਹਵਾ ਵਿਚ ਨਮੀ 80 ਤੋਂ 96 ਫੀਸਦੀ ਅਤੇ ਸ਼ਾਮ ਨੂੰ 60 ਤੋਂ 88 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਲੁਧਿਆਣਾ ਦੀ ਗੱਲ ਕਰੀਏ ਤਾਂ ਅੱਜ ਇਥੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 17.6 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ ਵਿਚ ਨਮੀ 83 ਫੀਸਦੀ ਅਤੇ ਸ਼ਾਮ ਨੂੰ 68 ਫੀਸਦੀ ਰਹੀ, ਜਦੋਂਕਿ ਬਾਰਸ਼ 3.4 ਮਿਲੀਮੀਟਰ ਹੋਣ ਨਾਲ ਮੌਸਮ ਦਾ ਮਿਜ਼ਾਜ ਠੰਡ ਵਾਲਾ ਬਣ ਗਿਆ। ਮੌਸਮ ਮਾਹਰਾਂ ਨੇ ਕਿਸਾਨਾਂ ਨੂੰ ਇਹ ਵੀ ਨੇਕ ਸਲਾਹ ਦਿੱਤੀ ਹੈ ਕਿ ਉਹ ਕਣਕ ਸਮੇਤ ਹੋਰਨਾਂ ਫਸਲਾਂ ਨੂੰ ਪਾਣੀ ਦੇਣ ਜਾਂ ਫਿਰ ਕੀੜੇਮਾਰ ਦਵਾਈਆਂ ਦਾ ਸਪ੍ਰੇਅ ਕਰਨ ਤੋਂ ਪਹਿਲਾਂ ਜ਼ਰੂਰ ਖੇਤੀ ਮਾਹਰ ਨਾਲ ਤਾਲਮੇਲ ਕਰ ਲੈਣ।


Related News