ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਨਵੀਂ ਜਾਣਕਾਰੀ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

Thursday, Dec 21, 2023 - 07:13 PM (IST)

ਲੁਧਿਆਣਾ : ਪੰਜਾਬ ਵਿਚ ਅਜੇ ਚਾਰ ਦਿਨ ਹੋਰ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਜਾਰੀ ਹੋਈ ਹੈ ਪਰ ਰਾਤ ਦਾ ਪਾਰਾ ਸਾਰੇ ਜ਼ਿਲ੍ਹਿਆਂ ਵਿਚ ਇਸ ਸਮੇਂ ਸ਼ਿਮਲਾ ਦੇ ਮੁਕਾਬਲੇ ਕਾਫੀ ਜ਼ਿਆਦਾ ਗਿਰਾਵਟ ਵਿਚ ਦਰਜ ਹੋਇਆ ਹੈ। ਸੂਬੇ ਵਿਚ ਇਸ ਸਮੇਂ ਨਿਊਨਤਮ ਪਾਰਾ 3 ਤੋਂ 6 ਡਿਗਰੀ ਦੇ ਵਿਚਾਲੇ ਰਿਕਾਰਡ ਹੋਇਆ ਹੈ ਜਦਕਿ ਸ਼ਿਮਲਾ ਵਿਚ ਨਿਊਨਤਮ ਪਾਰਾ ਬੁੱਧਵਾਰ ਨੂੰ 9.2 ਡਿਗਰੀ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 23 ਦਸੰਬਰ ਦੀ ਸਵੇਰ ਤਕ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਪਰ ਉਸੇ ਦਿਨ ਕੁੱਝ ਜ਼ਿਲ੍ਹਿਆਂ ਵਿਚ ਹਲਕੀ ਬਾਰਿਸ਼ ਹੋਣ ਦਾ ਵੀ ਅਨੁਮਾਨ ਹੈ। ਇਸੇ ਤਰ੍ਹਾਂ 24 ਦਸੰਬਰ ਤੋਂ ਮੌਸਮ ਫਿਰ ਸਾਫ ਹੋਵੇਗਾ। 

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਅਮਰੀਕਾ ਤੋਂ ਆਏ ਮੁੰਡੇ ਨੇ ਸ਼ਰੇਆਮ ਨੌਜਵਾਨ ਦਾ ਗੋਲ਼ੀ ਮਾਰ ਕੇ ਕੀਤਾ ਕਤਲ

ਬੁੱਧਵਾਰ ਨੂੰ ਸੂਬੇ ਵਿਚ ਵੱਧ ਤੋਂ ਵੱਧ ਤਾਪਮਾਨ 20 ਤੋਂ 23 ਡਿਗਰੀ ਤਕ ਰਿਕਾਰਡ ਕੀਤਾ ਗਿਆ ਹੈ। ਉਥੇ ਹੀ ਹਿਮਾਚਲ ਵਿਚ ਸ਼ੀਤਲਹਿਰ ਦੇ ਚੱਲਦੇ ਪਹਾੜੀ ਇਲਾਕਿਆਂ ਵਿਚ ਜ਼ਿਆਦਾ ਠੰਡ ਹੇਠਲੇ ਅਤੇ ਮੈਦਾਨੀ ਇਲਾਕਿਆਂ ਵਿਚ ਪੈਣ ਲੱਗੀ ਹੈ। ਸ਼ਿਮਲਾ ਤੋਂ ਜ਼ਿਆਦਾ ਠੰਡੀਆਂ ਰਾਤਾਂ ਸਭ ਤੋਂ ਗਰਮ ਰਹਿਣ ਵਾਲੇ ਊਨਾ, ਨਹਾਨ ਤੇ ਸੋਲਨ, ਮੰਡੀ ਵਰਗੇ ਹੇਠਲੇ ਇਲਾਕਿਆਂ ਵਿਚ ਰਿਕਾਰਡ ਹੋਈਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਤਿੰਨ ਚਾਰ ਦਿਨਾਂ ਤਕ ਅਜੇ ਲੋਕਾਂ ਨੂੰ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਸ ਦੇ ਚੱਲਦੇ ਵਾਹਨ ਚਾਲਕਾਂ ਨੂੰ ਵਧੇਰੇ ਅਹਿਤਿਆਤ ਵਰਤਣੀ ਦੀ ਲੋੜ ਹੈ। 

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਨੇ ਘਰ ’ਚ ਹੀ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਮਾਂ ਨੇ ਕਿਹਾ ਮੇਰੇ ਪੁੱਤ ਦਾ ਕਤਲ ਹੋਇਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News