ਪੰਜਾਬ ਦੀਆਂ ਜੇਲਾਂ ''ਚ ਬੰਦ ਸਾਰੇ ਕੈਦੀਆਂ ਦੀ ਹੋਵੇਗੀ ਡਾਕਟਰੀ ਜਾਂਚ : ਰੰਧਾਵਾ

Monday, Jan 07, 2019 - 10:37 AM (IST)

ਪੰਜਾਬ ਦੀਆਂ ਜੇਲਾਂ ''ਚ ਬੰਦ ਸਾਰੇ ਕੈਦੀਆਂ ਦੀ ਹੋਵੇਗੀ ਡਾਕਟਰੀ ਜਾਂਚ : ਰੰਧਾਵਾ

ਬੁਢਲਾਡਾ(ਮਨਜੀਤ)— ਬੀਤੇ ਦਿਨ ਮਾਨਸਾ ਵਿਖੇ ਪੁੱਜੇ ਜੇਲ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਸਾਰੇ ਦੇ ਸਾਰੇ ਕੈਦੀਆਂ ਦੀ ਡਾਕਟਰੀ ਜਾਂਚ ਕਰਾਏਗੀ ਜਾਏਗੀ, ਤਾਂ ਕਿ ਤੰਦਰੁਸਤ ਕੈਦੀਆਂ ਤੋਂ ਬਿਮਾਰ ਕੈਦੀਆਂ ਨੂੰ ਵੱਖ ਰੱਖਿਆਂ ਜਾ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਕਾਰਜ ਪਟਿਆਲਾ ਜੇਲ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਕਾਰਜ ਲਈ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

ਇਸ ਦੌਰਾਨ ਰੰਧਾਵਾ ਨੇ ਜੇਲਾਂ ਅੰਦਰ ਨਸ਼ਿਆਂ ਅਤੇ ਮੋਬਾਇਲਾਂ ਦੇ ਮਿਲਣ ਸਬੰਧੀ ਪੁੱਛੇ ਸਵਾਲ 'ਤੇ ਕਿਹਾ 'ਇਸ ਸਬੰਧੀ ਸਕੈਨਰ ਲਗਾਉਣ ਦੀ ਤਜਵੀਜ ਹੈ, ਜੋ ਕਿ 23 ਜੇਲਾਂ ਵਿਚ ਲਗਾਇਆਂ ਜਾਵੇਗਾ। ਇਸ ਲਈ ਕੇਂਦਰ ਸਰਕਾਰ ਪਾਸੋਂ 100 ਕਰੋੜ ਦੀ ਮੰਗ ਕੀਤੀ ਗਈ ਹੈ। ਇਸ ਦੇ ਲੱਗਣ ਨਾਲ ਜੇਲ ਦੇ ਅੰਦਰ ਜਾਣ ਵਾਲਾ ਹਰ ਵਿਅਕਤੀ ਬੇਸ਼ੱਕ ਉਹ ਅਫਸਰ ਜਾਂ ਮੁਲਾਜ਼ਮ ਹੋਵੇ ਇਸ ਸਕੈਨ ਚੋਂ ਹੀ ਲੰਘ ਕੇ ਜਾਵੇਗਾ। ਇਸ ਮੌਕੇ ਹਲਕਾ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ, ਪੀ.ਏ ਪ੍ਰਵੇਸ਼ ਕੁਮਾਰ ਹੈਪੀ, ਕੁਲਵੰਤ ਰਾਏ ਸਿੰਗਲਾ ਬਰੇਟਾ, ਰਣਜੀਤ ਸਿੰਘ ਦੋਦੜਾ, ਕੇ.ਸੀ ਬਾਵਾ, ਬਲਵਿੰਦਰ ਸੈਦੇਵਾਲਾ ਆਦਿ ਆਗੂਆਂ ਤੋਂ ਇਲਾਵਾ ਹੋਰ ਵੀ ਪੰਚਾਇਤੀ ਨੁਮਾਇੰਦਿਆਂ ਨੇ ਮੰਤਰੀ ਦਾ ਭਰਵਾਂ ਸਵਾਗਤ ਕੀਤਾ।


author

cherry

Content Editor

Related News