ਪੰਜਾਬ ਦੀ ਇਸ ਅਨਾਜ ਮੰਡੀ ’ਚ ਰਾਤ ਨੂੰ ਲਗਾਇਆ ਜਾਂਦਾ ਹੈ ਤਾਲਾ

Tuesday, Apr 27, 2021 - 03:31 PM (IST)

ਪੰਜਾਬ ਦੀ ਇਸ ਅਨਾਜ ਮੰਡੀ ’ਚ ਰਾਤ ਨੂੰ ਲਗਾਇਆ ਜਾਂਦਾ ਹੈ ਤਾਲਾ

ਫਾਜ਼ਿਲਕਾ (ਸੁਨੀਲ ਨਾਨਗਪਾਲ) - ਫਾਜ਼ਿਲਕਾ ਦੇ ਸਥਾਨਕ ਪਿੰਡ ਥੇਹ ਕਲੰਦਰ ਵਿਖੇ ਅਜਿਹੀ ਅਨਾਜ ਮੰਡੀ ਬਣਾਈ ਗਈ ਹੈ, ਜਿਸ ਨੂੰ ਰਾਤ ਦੇ ਸਮੇਂ ਤਾਲਾ ਲੱਗਾ ਕੇ ਬੰਦ ਕਰ ਦਿੱਤਾ ਜਾਂਦਾ ਹੈ। ਅਨਾਜ ਮੰਡੀ ਦੀ ਸੁਰੱਖਿਆਂ ਨੂੰ ਲੈ ਕੇ ਚਾਰੇ ਪਾਸੇ ਕੰਡਿਆਲੀ ਤਾਰ ਲਗਾ ਕੇ ਫੈਸਿੰਗ ਕੀਤੀ ਗਈ ਹੈ, ਜਿਸ ਨਾਲ ਕਿਸਾਨ ਬੇਪਰਵਾਹ ਹੋ ਕੇ ਆਪਣੇ ਘਰ ਜਾ ਸਕਦੇ ਹਨ। ਮੰਡੀ ’ਚ ਕੀਤੇ ਸੁਰੱਖਿਆਂ ਦੇ ਪੁਖਤਾ ਪ੍ਰਬੰਧਾ ਦੇ ਕਰਕੇ ਕੋਈ ਵੀ ਪਸ਼ੂ ਇਸ ਦੇ ਅੰਦਰ ਦਾਖਲ ਨਹੀਂ ਹੋ ਸਕਦਾ। ਦੱਸ ਦੇਈਏ ਕਿ ਅਨਾਜ ਮੰਡੀ ਦੇ ਆਲੇ-ਦੁਆਲੇ ਲਗਾਈ ਕੰਡਿਆਲੀ ਤਾਰ ਦੇ ਸਦਕਾ ਚੋਰੀ ਹੋਣ ਦੀ ਕੋਈ ਗੁਜ਼ਾਇਸ਼ ਨਹੀਂ। ਮੰਡੀ ਦੀ ਸੁਰੱਖਿਆਂ ਨੂੰ ਲੈ ਕੇ 90 ਕਿਸਾਨ ਬਹੁਤ ਖ਼ੁਸ਼ ਹਨ। ਉਨ੍ਹਾਂ ਨੂੰ ਹੁਣ ਆਪਣੀ ਫ਼ਸਲ ਦੇ ਨੁਕਸਾਨ ਦਾ ਕੋਈ ਡਰ ਨਹੀਂ। 

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਮੰਡੀ ਆਪਣੇ ਆਪ ਵਿੱਚ ਵੱਖਰੀ ਪਛਾਣ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੋਈ ਅਨਾਜ ਮੰਡੀ ਹੋਵੇਗੀ, ਜੋ ਰਾਤ ਦੇ ਸਮੇਂ ਬੰਦ ਹੁੰਦੀ ਹੋਵੇਗੀ। ਉਹ ਆਪਣੀ ਅਨਾਜ ਮੰਡੀ ਦੇ ਦੁਆਲੇ ਕੰਡਿਆਲੀ ਤਾਰ ਲਗਾ ਰਹੇ ਹਨ ਤਾਂ ਜੋ ਪਸ਼ੂ ਮੰਡੀ ਵਿੱਚ ਦਾਖਲ ਨਾ ਹੋ ਸਕਣ ਅਤੇ ਕੋਈ ਵਿਅਕਤੀ ਚੋਰੀ ਨਾ ਕਰ ਸਕੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਹੂਲਤਾਵਾਂ ਇਸ ਮੰਡੀ ’ਚ ਹਨ, ਜਿਸ ਤੋਂ ਕਿਸਾਨ ਖ਼ੁਸ਼• ਹਨ। 


author

rajwinder kaur

Content Editor

Related News