ਅਹਿਮ ਖ਼ਬਰ : ਪੰਜਾਬ ’ਚ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਰੋਜ਼ਾਨਾ 60,000 ਟੈਸਟ ਕਰਨ ਦੇ ਹੁਕਮ

Sunday, Aug 15, 2021 - 09:13 AM (IST)

ਅਹਿਮ ਖ਼ਬਰ : ਪੰਜਾਬ ’ਚ ਕੋਰੋਨਾ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਰੋਜ਼ਾਨਾ 60,000 ਟੈਸਟ ਕਰਨ ਦੇ ਹੁਕਮ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) - ਪੰਜਾਬ ਵਿੱਚ ਕੋਵਿਡ ਦੀ ਤੀਜੀ ਸੰਭਾਵਿਤ ਲਹਿਰ ਨਾਲ ਨਿਪਟਣ ਲਈ ਰਾਜ ਵਿੱਚ ਪ੍ਰਤੀ ਦਿਨ 60,000 ਕੋਵਿਡ ਟੈਸਟ ਕੀਤੇ ਜਾਣਗੇ। ਇਹ ਹੁਕਮ ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਬੈਠਕ ਦੌਰਾਨ ਦਿੱਤੇ। ਇਸ ਦੌਰਾਨ ਮੁੱਖ ਮੰਤਰੀ ਵਲੋਂ ਲੁਧਿਆਣਾ ਤੇ ਫਰੀਦਕੋਟ ਵਿੱਚ ਬੱਚਿਆਂ ਦੇ ਕੋਵਿਡ ਵਾਰਡ ਅਤੇ ਪੀ.ਐੱਸ.ਏ. ਆਕਸੀਜਨ ਪਲਾਂਟਾਂ ਦਾ ਵਰਚੁਅਲ ਵਿਧੀ ਰਾਹੀਂ ਉਦਘਾਟਨ ਕਰਨ ਸਮੇਂ ਦਿੱਤੇ। ਮੁੱਖ ਮੰਤਰੀ ਨੇ ਤਮਾਮ ਥਾਵਾਂ ’ਤੇ ਤੁਰੰਤ ਟੈਸਟਿੰਗ ਦੇ ਹੁਕਮ ਦਿੱਤੇ।

ਪੜ੍ਹੋ ਇਹ ਵੀ ਖ਼ਬਰ - 75ਵੇਂ ਆਜ਼ਾਦੀ ਦਿਹਾੜੇ ਮੌਕੇ PM ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ’ਤੇ ਲਹਿਰਾਇਆ ਤਿਰੰਗਾ  

ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਬੱਚਿਆਂ ਦੇ ਇਲਾਜ ਲਈ ਕੋਵਿਡ ਪੀਡੀਆਟ੍ਰਿਕ ਵਾਰਡ (ਪੀ.ਆਈ.ਸੀ.ਯੂ) ਨੂੰ ਲੈ ਕੇ ਮੁੱਖ ਮੰਤਰੀ ਨੇ ਹੀਰੋ ਈਕੋਟੈੱਕ ਲਿਮਟਿਡ, ਲੁਧਿਆਣਾ ਦੇ ਵਿਜੇ ਮੁੰਜਾਲ ਅਤੇ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾ. ਬਿਸ਼ਵ ਮੋਹਨ ਦਾ 20 ਲੱਖ ਦੀ ਲਾਗਤ ਵਾਲੀ ਇਸ ਸੁਵਿਧਾ ਦਾਨ ਕਰਨ ਲਈ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰ ਵਲੋਂ ਪੀ.ਆਈ.ਸੀ.ਯੂ. ਅਤੇ ਦੂਜੇ ਦਰਜੇ ਦੇ ਪੀਡੀਆਟ੍ਰਿਕ ਬੈੱਡ ਅਤੇ 4 ਜੀ.ਐੱਮ.ਸੀ.ਐੱਚ ਵਿਚ ਪੈਡੀਐਟਿਰਕ ਬੈੱਡ 1,104 ਤੱਕ ਵਧਾਏ ਜਾਣਗੇ। ਉਨ੍ਹਾਂ ਕਿਹਾ ਕਿ ਕੁੱਲ 76 ਪੀ.ਐੱਸ.ਏ ਪਲਾਂਟ (41 ਭਾਰਤ ਸਰਕਾਰ ਦੀ ਸਹਾਇਤਾ ਵਾਲੇ ਅਤੇ 35 ਦਾਨੀਆਂ ਦੀ ਸਹਾਇਤਾ ਵਾਲੇ) ਸੂਬੇ ਅੰਦਰ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਆਕਸੀਜਨ ਪੈਦਾਵਾਰ ਸਮਰੱਥਾ 48832 ਐੱਲ.ਪੀ.ਐੱਮ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਐਮਰਜੈਂਸੀ ਪੈਕੇਜ-2 (ਈ.ਸੀ.ਆਰ.ਪੀ) ਅਤੇ ਪੰਦਰਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਅਤੇ ਸੰਕਟ ਪ੍ਰਬੰਧਨ ਫੰਡ ਤਹਿਤ ਪੰਜਾਬ ਸਰਕਾਰ ਇਸ ਉਦੇਸ਼ ਲਈ ਮੌਜੂਦਾ ਸਾਲ ਵਿੱਚ 1000 ਕਰੋੜ ਤੋਂ ਵਧੇਰੇ ਖ਼ਰਚ ਕਰ ਰਹੀ ਹੈ। ਸਰਕਾਰ ਵਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਅੰਦਰ ਆਰ.ਟੀ-ਪੀ.ਸੀ.ਆਰ. ਟੈਸਟਿੰਗ ਲੈਬਾਂ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਦੌਰਾਨ ਅੱਗੇ ਦੱਸਿਆ ਗਿਆ ਕਿ ਅੰਮ੍ਰਿਤਸਰ, ਫਰੀਦਕੋਟ ਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿੱਚ ਇਹ ਲੈਬਾਂ ਪਹਿਲਾਂ ਹੀ ਕਾਰਜਸ਼ੀਲ ਹਨ।

ਵੈਕਸੀਨ ਬੇਹੱਦ ਪ੍ਰਭਾਵੀ, ਸਾਰੇ ਲਵਾਉਣ ਵੈਕਸੀਨ-ਬੋਲੇ ਮੁੱਖ ਮੰਤਰੀ
ਵੈਕਸੀਨ ਸਬੰਧੀ ਪ੍ਰਭਾਵੀ ਹੋਣ ਸਬੰਧੀ ਕੋਈ ਸ਼ੰਕਾ ਨਾ ਹੋਣ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਸਾਰੇ ਯੋਗ ਵਿਅਕਤੀਆਂ ਨੂੰ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪੀ.ਜੀ.ਆਈ. ਦੇ ਸਕੂਲ ਆਫ਼ ਪਬਲਿਕ ਹੈਲਥ ਦੇ ਸਾਬਕਾ ਪ੍ਰਮੁੱਖ ਡਾ. ਰਾਜੇਸ਼ ਕੁਮਾਰ ਵਲੋਂ ਕੋਵਿਡ ਵੈਕਸੀਨ ਦੇ ਅਸਰਦਾਰ ਹੋਣ ਦੀ ਨਿਗਰਾਨੀ ਲਈ ਕੀਤੇ ਗਏ ਅਧਿਐਨ ਮੁਤਾਬਕ ਇਹ ਪਾਇਆ ਗਿਆ ਕਿ ਕੋਵਿਡ ਵੈਕਸੀਨ ਨਾਲ ਪਾਜ਼ੇਟਿਵਿਟੀ ਵਿੱਚ 95 ਫੀਸਦੀ ਤੱਕ, ਹਸਪਤਾਲ ਵਿੱਚ ਦਾਖਲ ਹੋਣ ਵਿੱਚ 96 ਫੀਸਦੀ ਤੱਕ ਹੋਰ ਮੌਤਾਂ ਵਿੱਚ 98 ਫੀਸਦੀ ਤੱਕ ਦੀ ਘਾਟ ਆਈ ਹੈ।

ਰਾਜ ਵਿੱਚ ਵੈਕਸੀਨ ਲਈ ਕੁੱਲ ਯੋਗ ਜਨਸੰਖਿਆ 2,16,03,083 ਹੈ। ਅਪ੍ਰੈਲ-ਜੂਨ, 2021 ਦੌਰਾਨ ਕੋਵਿਡ ਐਪ ਮੁਤਾਬਕ ਕੋਵਿਡ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3,16,541 ਸੀ, ਜਿਸ ਵਿਚੋਂ 1.8 ਫੀਸਦੀ ਲੋਕਾਂ ਨੂੰ ਇਕ ਡੋਜ਼ ਲੱਗੀ ਸੀ, 0.4 ਫੀਸਦੀ ਨੂੰ ਪੂਰੀ ਡੋਜ਼ ਲੱਗੀ ਸੀ ਅਤੇ 80.1 ਫੀਸਦੀ ਟੀਕਾਕਰਨ ਰਹਿਤ ਸਨ। 17.7 ਫੀਸਦੀ ਦੇ ਟੀਕਾਕਰਨ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੈ।


author

rajwinder kaur

Content Editor

Related News