ਪੰਜਾਬ ’ਚ ਕੋਰੋਨਾ ਦਾ ਡਰਾਉਣਾ ਰੂਪ, ਰਾਜਿੰਦਰਾ ਹਸਪਤਾਲ ’ਚ 31 ਮੌਤਾਂ

Wednesday, May 19, 2021 - 02:13 PM (IST)

ਪੰਜਾਬ ’ਚ ਕੋਰੋਨਾ ਦਾ ਡਰਾਉਣਾ ਰੂਪ, ਰਾਜਿੰਦਰਾ ਹਸਪਤਾਲ ’ਚ 31 ਮੌਤਾਂ

ਪਟਿਆਲਾ (ਜ. ਬ.) : ਸਰਕਾਰੀ ਰਾਜਿੰਦਰਾ ਹਸਪਤਾਲ ’ਚ ਕੋਰੋਨਾ ਮਹਾਮਾਰੀ ਕਾਰਣ ਪਿਛਲੇ 24 ਘੰਟਿਆਂ ਦੌਰਾਨ 31 ਮੌਤਾਂ ਹੋ ਗਈਆਂ ਜਦੋਂ ਕਿ ਜ਼ਿਲ੍ਹੇ ’ਚ ਉਥੇ ਹੀ ਕੋਰੋਨਾ ਦੇ 505 ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ’ਚ ਹੋਈਆਂ 31 ਮੌਤਾਂ ’ਚੋਂ 13 ਪਟਿਆਲਾ ਜ਼ਿਲ੍ਹਾ ਨਾਲ ਸਬੰਧਤ ਹਨ, ਜਦੋਂ ਕਿ 16 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ, 2 ਹੋਰ ਸੂਬੇ ਨਾਲ ਸਬੰਧਤ ਹੈ, ਦੋ ਸ਼ੱਕੀ ਮੌਤਾਂ ਜਦੋਂ ਕਿ ਇਕ ਮਰੀਜ਼ ਮ੍ਰਿਤਕ ਹਾਲਤ ’ਚ ਲਿਆਂਦਾ ਗਿਆ। ਇਸ ਦੌਰਾਨ ਹਸਪਤਾਲ ’ਚ 58 ਮਰੀਜ਼ ਦਾਖਲ ਹੋਏ, ਜਿਨ੍ਹਾਂ ’ਚੋਂ 29 ਪਟਿਆਲਾ, 28 ਹੋਰ ਜ਼ਿਲ੍ਹਿਆਂ ਦੇ ਅਤੇ ਇਕ ਪੰਜਾਬ ਦੇ ਬਾਹਰ ਤੋਂ ਹੈ ਅਤੇ 13 ਮਰੀਜ਼ਾਂ ਨੂੰ ਛੁੱਟੀ ਮਿਲ ਗਈ ਹੈ ਅਤੇ 4 ਨੂੰ ਵਾਪਸ ਹੋਰ ਜ਼ਿਲ੍ਹਿਆਂ ’ਚ ਐੱਲ-2 ਸੁਵਿਧਾ ’ਚ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ਤੋਂ ਦਿਲ ਕੰਬਾਉਣ ਵਾਲੀ ਘਟਨਾ, ਪਹਿਲਾਂ ਪੁੱਤ, ਫਿਰ ਪਿਤਾ ਤੇ ਮਾਂ ਦੀ ਵੀ ਕੋਰੋਨਾ ਕਾਰਣ ਮੌਤ

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਮੰਗਲਵਾਰ ਨੂੰ 505 ਨਵੇਂ ਮਾਮਲੇ ਕੋਰੋਨਾ ਪਾਜ਼ੇਟਿਵ ਆਏ ਹਨ। ਇਸ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 43,179 ਹੋ ਗਈ ਹੈ। 695 ਠੀਕ ਹੋਏ ਹਨ, ਜਿਸ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 38,217 ਹੋ ਗਈ ਹੈ। ਜ਼ਿਲ੍ਹੇ ’ਚ 19 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 1045 ਹੋ ਗਈ ਹੈ। ਸਰਗਰਮ ਮਾਮਲਿਆਂ ਦੀ ਗਿਣਤੀ 3917 ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ ਮਿਸ਼ਨ ਫਤਿਹ ਤਹਿਤ 891 ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ, ਜਿਸ ਨਾਲ ਜ਼ਿਲ੍ਹੇ ’ਚ ਕੋਵਿਡ ਟੀਕਾਕਰਨ ਦਾ ਅੰਕੜਾ 2,89,094 ਹੋ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ, 24 ਘੰਟਿਆਂ ’ਚ 34 ਮੌਤਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News