ਪੰਜਾਬ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 3643 ਦੀ ਰਿਪੋਰਟ ਆਈ ਪਾਜ਼ੇਟਿਵ, 2 ਦੀ ਮੌਤ

Saturday, Jan 08, 2022 - 10:59 PM (IST)

ਚੰਡੀਗੜ੍ਹ (ਬਿਊਰੋ)-ਕੋਰੋਨਾ ਨੇ ਪੰਜਾਬ ’ਚ ਭਿਆਨਕ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਕੋਰੋਨਾ ਦੇ ਲਗਾਤਾਰ ਵੱਡੀ ਗਿਣਤੀ ’ਚ ਮਾਮਲੇ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ’ਚ 3643 ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਖ਼ਤਰਨਾਕ ਵਾਇਰਸ ਕਾਰਨ 2 ਵਿਅਕਤੀਆਂ ਦੀ ਜਾਨ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 840, ਲੁਧਿਆਣਾ ’ਚ 561, ਜਲੰਧਰ ’ਚ 342, ਐੱਸ. ਏ. ਐੱਸ. ਨਗਰ ’ਚ 563, ਪਠਾਨਕੋਟ ’ਚ 204, ਅੰਮ੍ਰਿਤਸਰ ’ਚ 346, ਫਤਿਹਗੜ੍ਹ ਸਾਹਿਬ ’ਚ 133, ਗੁਰਦਾਸਪੁਰ ’ਚ 85, ਹੁਸ਼ਿਆਰਪੁਰ ’ਚ 119, ਬਠਿੰਡਾ ’ਚ 119, ਰੋਪੜ ’ਚ 53, ਤਰਨਤਾਰਨ ’ਚ 43, ਫਿਰੋਜ਼ਪੁਰ ’ਚ 60, ਸੰਗਰੂਰ ’ਚ 15, ਮੋਗਾ ’ਚ 21, ਕਪੂਰਥਲਾ ’ਚ 53, ਬਰਨਾਲਾ ’ਚ 15, ਫਾਜ਼ਿਲਕਾ ’ਚ 27, ਸ਼ਹੀਦ ਭਗਤ ਸਿੰਘ ਨਗਰ 19, ਫਰੀਦਕੋਟ 16, ਮਾਨਸਾ 1  ਮੁਕਤਸਰ ’ਚ 8 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 617536 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16665 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਚੋਣ ਜ਼ਾਬਤਾ ਲੱਗਣ ਮਗਰੋਂ ਬੋਲੇ CM ਚੰਨੀ, ਕਿਹਾ-ਲੋਕਾਂ ਦੀ ਫੀਡਬੈਕ ਨਾਲ ਪਾਰਟੀ ਤੈਅ ਕਰੇਗੀ CM ਉਮੀਦਵਾਰ (ਵੀਡੀਓ)

ਪੰਜਾਬ ’ਚ 12614 ਲੋਕ ਅਜਿਹੇ ਹਨ, ਜੋ ਅਜੇ ਵੀ ਕੋਰੋਨਾ ਪਾਜ਼ੇਟਿਵ ਹਨ। 588257 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜੇਕਰ ਇਸ ਸਮੇਂ ਦਰਮਿਆਨ ਕੋਈ ਬਿਨਾਂ ਕਿਸੇ ਜ਼ਰੂਰੀ ਕੰਮ ਜਾਂ ਮੈਡੀਕਲ ਜ਼ਰੂਰਤ ਦੇ ਬਿਨਾਂ ਘੁੰਮਦਾ ਪਾਇਆ ਗਿਆ ਤਾਂ ਉਸ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਸਰਕਾਰ ਵੱਲੋਂ ਕੋਰੋਨਾ ਹਦਾਇਤਾਂ ਤਹਿਤ ਮਾਸਕ ਪਹਿਨਣਾ ਇਕ ਵਾਰ ਫਿਰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੈਸਟੋਰੈਂਟ, ਹੋਟਲ, ਬਾਰ ਆਦਿ ਥਾਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹਣ ਦੇ ਹੁਕਮ ਕੀਤੇ ਗਏ ਹਨ। ਇਸ ਦੇ ਨਾਲ ਹੀ ਬੱਸਾਂ ਨੂੰ ਵੀ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਹਦਾਇਤ ਦਿੱਤੀ ਗਈ ਹੈ। ਸਕੂਲਾਂ-ਕਾਲਜਾਂ ਨੂੰ ਆਨਲਾਈਨ ਚਲਾਉੁਣ ਲਈ ਵੀ ਆਖਿਆ ਗਿਆ ਹੈ।

ਇਹ ਵੀ ਪੜ੍ਹੋ : ਅਦਾਕਾਰ ਸੋਨੂੰ ਸੂਦ ਦਾ ਪਰਿਵਾਰ ਫੜੇਗਾ ਕਾਂਗਰਸ ਦਾ ‘ਪੱਲਾ’, ਮਾਲਵਿਕਾ ਸੂਦ ਮੋਗਾ ਤੋਂ ਬਣ ਸਕਦੇ ਨੇ ਉਮੀਦਵਾਰ


Manoj

Content Editor

Related News