ਪੰਜਾਬ ''ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਸ਼ੁੱਕਰਵਾਰ ਨੂੰ 2817 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
Friday, Sep 18, 2020 - 10:26 PM (IST)
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਅਤੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸੂਬੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਦੇ 2817 ਨਵੇਂ ਮਾਮਲਿਆਂ ਦੀ ਪੁਸ਼ਟੀ ਅਤੇ 62 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ 12, ਜਲੰਧਰ 'ਚ 10, ਹੁਸ਼ਿਆਰਪੁਰ 'ਚ 7, ਐਸ. ਏ. ਐਸ. ਨਗਰ 'ਚ 6, ਪਟਿਆਲਾ 'ਚ 5, ਅੰਮ੍ਰਿਤਸਰ 'ਚ 2, ਬਰਨਾਲਾ 'ਚ 2, ਗੁਰਦਾਸਪੁਰ 'ਚ 2, ਕਪੂਰਥਲਾ 'ਚ 2, ਸ੍ਰੀ ਮੁਕਤਸਰ ਸਾਹਿਬ 'ਚ 2, ਐਸ. ਬੀ. ਐਸ. ਨਗਰ 'ਚ 2, ਸੰਗਰੂਰ 'ਚ 2, ਤਰਨਤਾਰਨ 'ਚ 2, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਮੋਗਾ, ਪਠਾਨਕੋਟ ਤੇ ਰੋਪੜ 'ਚ ਇਕ-ਇਕ ਵਿਅਕਤੀ ਦੀ ਕੋਰੋਨਾ ਕਾਰਣ ਮੌਤ ਹੋਈ ਹੈ।