ਕੈਪਟਨ ਸਰਕਾਰ ਔਰਤਾਂ ਦੇ ਰਾਖਵੇਕਰਨ ਤੋਂ ਭੱਜਣ ਲੱਗੀ – ਵਿਧਾਇਕ ਪ੍ਰੋ. ਬਲਜਿੰਦਰ ਕੌਰ
Thursday, Aug 31, 2017 - 05:25 PM (IST)

ਬੁਢਲਾਡਾ (ਮਨਜੀਤ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮੰਤਰੀ ਮੰਡਲ ਦੀਆਂ ਫੌਜਾਂ ਦਾ ਮੈਂਬਰ ਰਾਣਾ ਗੁਰਜੀਤ ਸਿੰਘ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਿਧਾਇਕ ਭਲੱਥ ਨੂੰ ਧਰਨੇ ਲਾਉਣ ਦਾ ਚੈਲੇਂਜ ਕਰਨ ਦੀ ਬਜਾਏ ਲੋਕਾਂ ਨਾਲ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ।ਇਹ ਸ਼ਬਦ ਆਮ ਆਦਮੀ ਪਾਰਟੀ ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਅਤੇ ਵਿਧਾਇਕ ਹਲਕਾ ਤਲਵੰਡੀ ਸਾਬੋ ਪ੍ਰੋ. ਬਲਜਿੰਦਰ ਕੌਰ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰ ਦੇਵੇ ਅਤੇ ਹਰ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਅਤੇ ਪੰਜਾਬ 'ਚੋਂ ਪੂਰਨ ਤੌਰ 'ਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰ ਦੇਵੇਗੀ ਤਾਂ ਕਾਂਗਰਸ ਸਰਕਾਰ ਦੀ ਲੋਕ ਪ੍ਰਿਆ ਆਮ ਆਦਮੀ ਪਾਰਟੀ ਖੁਦ ਕਬੂਲ ਕਰ ਲਵੇਗੀ । ਉਨ੍ਹਾਂ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਔਰਤਾਂ ਦੇ ਰਾਖਵੇਕਰਨ ਦੀ ਕਾਂਗਰਸ ਸਰਕਾਰ ਦੀ ਫੂਕ ਨਿਕਲ ਚੁੱਕੀ ਹੈ ਕਿਉਂਕਿ ਔਰਤਾਂ ਨੂੰ ਅਹੁਦਿਆਂ ਤੋਂ ਹਟਾਕੇ ਉੱਥੇ ਮਰਦਾਂ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪੁਲਸ ਪ੍ਰਸ਼ਾਸਨ 'ਚ ਡੀ. ਐੱਸ. ਪੀ, ਐੱਸ. ਪੀ, ਐੱਸ. ਐੱਚ. ਓ, ਸਿਵਲ ਪ੍ਰਸ਼ਾਸਨ 'ਚ ਔਰਤਾਂ ਦੇ ਮੁੱਦੇ 'ਤੇ ਹਰ ਜ਼ਿਲੇ 'ਚ ਤਾਇਨਾਤ ਕਰਨ ਸਬੰਧੀ ਉਹ ਵਿਧਾਨ ਸਭਾ 'ਚ ਮੁੱਦਾ ਉਠਾਉਣਗੇ ਕਿਉਂਕਿ ਕੈਪਟਨ ਸਰਕਾਰ ਔਰਤਾਂ ਦੇ ਰਾਖਵੇਕਰਨ ਬਾਰੇ ਕੀਤੇ ਵਾਅਦਿਆ ਤੋਂ ਭੱਜ ਦੀ ਨਜ਼ਰ ਆ ਰਹੀ ਹੈ ਜਿਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਨ੍ਹੀ ਥੋੜੀ ਹੈ। ਉਨ੍ਹਾ ਅਖੀਰ 'ਚ ਕਿਹਾ ਕਿ ਆਉਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਗੁਰਦਾਸਪੁਰ ਤੋ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਹਰ ਹਾਲ 'ਚ ਚੋਣ ਮੈਦਾਨ 'ਚ ਉਤਾਰੇਗੀ।ਇਸ ਮੌਕੇ ਜੀਵਨ ਕੁਮਾਰ ਬਰ੍ਹੇ, ਚਰਨਜੀਤ ਸਿੰਘ, ਸੁਖਪਾਲ ਕੋਰ, ਸਤੀਸ ਕੁਮਾਰ ਸਿੰਗਲਾ ਬੁਢਲਾਡਾ ਤੋ ਇਲਾਵਾ ਹੋਰ ਵੀ ਮੌਜੂਦ ਸਨ।