ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’

Friday, Oct 08, 2021 - 09:13 AM (IST)

ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’

ਬਠਿੰਡਾ (ਪੰਜਾਬ ਕੇਸਰੀ ਟੀਮ) - ਪੰਜਾਬ ਵਿਚ ਕਾਂਗਰਸ ਦਰਮਿਆਨ ਮਚੀ ਉਥਲ-ਪੁਥਲ ਦਾ ਇਕ ਵੱਡਾ ਕਾਰਨ ਹੈ ਕੁਝ ਅਫ਼ਸਰਾਂ ਦੀ ਤਾਇਨਾਤੀ, ਜਿਨ੍ਹਾਂ ਵਿਚ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਤਾਇਨਾਤੀ ਵੀ ਸ਼ਾਮਲ ਹੈ। ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਡੀ. ਜੀ. ਪੀ. ਦੇ ਅਹੁਦੇ ’ਤੇ ਸਹੋਤਾ ਨੂੰ ਤਾਇਨਾਤ ਕੀਤਾ ਤਾਂ ਸਿੱਧੂ ਨੇ ਇਤਰਾਜ਼ ਕੀਤਾ ਪਰ ਹੁਣ ਪੰਜਾਬ ਵਿਚ ‘ਤੇਰਾ ਡੀ. ਜੀ. ਪੀ., ਮੇਰਾ ਡੀ. ਜੀ. ਪੀ.’ ਵਾਲੀ ਕਹਾਣੀ ਨਹੀਂ ਚੱਲੇਗੀ, ਕਿਉਂਕਿ ਪੰਜਾਬ ਨੂੰ ਲੈ ਕੇ ਕੇਂਦਰ ਗੰਭੀਰ ਹੋ ਗਿਆ ਹੈ ਅਤੇ ਸੂਬੇ ਦੀ ਸੁਰੱਖਿਆ ਵਿਵਸਥਾ ’ਤੇ ਕੇਂਦਰ ਦੀ ਪੈਨੀ ਨਜ਼ਰ ਹੈ।

ਪੜ੍ਹੋ ਇਹ ਵੀ ਖ਼ਬਰ - ਨਰਾਤਿਆਂ ਦੇ ਪਹਿਲੇ ਦਿਨ ਮਾਂ ਵੈਸ਼ਣੋ ਦੇਵੀ ਦੇ ਦਰਬਾਰ ’ਚ 20,000 ਸ਼ਰਧਾਲੂਆਂ ਨੇ ਟੇਕਿਆ ਮੱਥਾ

ਪਤਾ ਲੱਗਾ ਹੈ ਕਿ ਸੂਬੇ ਵਿੱਚ ਹੁਣ ਡੀ. ਜੀ. ਪੀ. ਦੀ ਤਾਇਨਾਤੀ ਕੇਂਦਰ ਸਰਕਾਰ ਦੀ ਰਜ਼ਾਮੰਦੀ ਨਾਲ ਹੀ ਹੋ ਸਕੇਗੀ। ਯੂ. ਪੀ. ਐੱਸ. ਈ. ਨੇ ਇਸ ਸਬੰਧੀ ਸੂਚੀ ਮੰਗਵਾਈ ਹੈ, ਜਿਸ ਵਿਚ ਸੀਨੀਅਰਤਾ ਦੇ ਆਧਾਰ ’ਤੇ ਡੀ. ਜੀ. ਪੀ. ਨੂੰ ਤਾਇਨਾਤ ਕੀਤਾ ਜਾਵੇਗਾ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲੀ ਹੈ ਕਿ ਕੁਝ ਨਾਂ ਜਿਨ੍ਹਾਂ ’ਤੇ ਨਵਜੋਤ ਸਿੱਧੂ ਰਜ਼ਾਮੰਦ ਹਨ, ਨੂੰ ਲੈ ਕੇ ਵੀ ਕਮੇਟੀ ਵਿਚ ਰਜ਼ਾਮੰਦੀ ਨਹੀਂ ਬਣ ਰਹੀ। ਕੇਂਦਰ ਹੁਣ ਸੀਨੀਅਰਤਾ ਦੇ ਆਧਾਰ ’ਤੇ ਡੀ. ਜੀ. ਪੀ. ਦੇ ਅਹੁਦੇ ਲਈ ਕੁਝ ਉਮੀਦਵਾਰਾਂ ਦੀ ਚੋਣ ਕਰੇਗਾ, ਜਿਨ੍ਹਾਂ ਵਿਚੋਂ ਕਿਸੇ ਇਕ ਨੂੰ ਸੂਬਾ ਸਰਕਾਰ ਵਲੋਂ ਇਹ ਅਹੁਦਾ ਦਿੱਤਾ ਜਾ ਸਕੇਗਾ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਕਿਉਂ ਗੰਭੀਰ ਹੋਇਆ ਕੇਂਦਰ
ਅਫ਼ਸਰਾਂ ਦੀ ਤਾਇਨਾਤੀ ’ਤੇ ਕੇਂਦਰ ਅਚਾਨਕ ਗੰਭੀਰ ਕਿਉਂ ਹੋ ਗਿਆ, ਇਹ ਵੱਡਾ ਸਵਾਲ ਹੈ ਜੋ ਕਈ ਲੋਕਾਂ ਦੇ ਦਿਮਾਗ ਵਿਚ ਘੁੰਮ ਰਿਹਾ ਹੈ। ਅਸਲ ’ਚ ਸੁਰੱਖਿਆ ਦੇ ਲਿਹਾਜ਼ ਨਾਲ ਪੰਜਾਬ ਇਸ ਵੇਲੇ ਬੇਹੱਦ ਅਹਿਮ ਹੈ। ਪਾਕਿਸਤਾਨ ਤੇ ਜੰਮੂ-ਕਸ਼ਮੀਰ ਦੇ ਨਾਲ ਪੰਜਾਬ ਦਾ ਬਾਰਡਰ ਲੱਗਦਾ ਹੈ ਅਤੇ ਉੱਪਰੋਂ ਆਏ ਦਿਨ ਸਰਹੱਦ ਪਾਰ ਤੋਂ ਹਥਿਆਰਾਂ ਨਾਲ ਲੈਸ ਡਰੋਨ ਪੰਜਾਬ ਦੇ ਆਕਾਸ਼ ਵਿਚ ਘੁੰਮਦੇ ਵੇਖੇ ਗਏ ਹਨ। ਪਾਕਿਸਤਾਨ ਦੇ ਨਾਲ ਚੀਨ ਦੀ ਵਧਦੀ ਨੇੜਤਾ ਅਤੇ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਮੌਜੂਦਗੀ ਕਾਰਨ ਵੀ ਪੰਜਾਬ ਦੀ ਸੁਰੱਖਿਆ ਅਹਿਮ ਹੈ। ਇਨ੍ਹਾਂ ਗੱਲਾਂ ਨੂੰ ਵੇਖਦੇ ਹੋਏ ਪੰਜਾਬ ਵਿਚ ਕੇਂਦਰ ਪੂਰੀ ਦਿਲਚਸਪੀ ਲੈ ਰਿਹਾ ਹੈ ਅਤੇ ਸੂਬੇ ਵਿਚ ਹਿੰਦੂ ਤੇ ਸਿੱਖ ਦੋਵਾਂ ਭਾਈਚਾਰਿਆਂ ਦੀ ਸੁਰੱਖਿਆ ਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿਚ ਲੱਗਾ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ


author

rajwinder kaur

Content Editor

Related News