ਪੰਜਾਬ ''ਚ ਬਸਪਾ ਵਲੋਂ ਜ਼ਿਮਨੀ ਚੋਣਾਂ ਲੜਨ ਦਾ ਐਲਾਨ
Wednesday, Sep 25, 2019 - 09:39 PM (IST)

ਬਲਾਚੌਰ,(ਬ੍ਰਹਮਪੁਰੀ): ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ 'ਚ ਜ਼ਿਮਨੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਦੀਆਂ ਹੋ ਰਹੀਆਂ ਜ਼ਿਮਨੀ ਚੋਣਾਂ 'ਚੋਂ ਬਹੁਜਨ ਸਮਾਜ ਪਾਰਟੀ ਸਿਰਫ ਫਗਵਾੜਾ ਤੋਂ ਹੀ ਚੋਣ ਲੜੇਗੀ। ਇਹ ਜਾਣਕਾਰੀ ਜਗਬਾਣੀ ਨੂੰ ਦਿੰਦਿਆਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਅੱਜ ਦਿੱਲੀ ਵਿਖੇ ਭੈਣ ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਬਸਪਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ 'ਚ ਇਹ ਫੈਸਲਾ ਪਾਰਟੀ ਵਲੋਂ ਲਿਆ ਗਿਆ ਹੈ। ਗੜ੍ਹੀ ਨੇ ਦੱਸਿਆ ਕਿ ਇਸ ਮੌਕੇ ਰਣਧੀਰ ਸਿੰਘ ਵੇਨੀਪਾਲ, ਪੰਜਾਬ ਇੰਚਾਰਜ ਰਾਜਾ ਰਾਮ ਰਾਜ ਸਭਾ ਮੈਂਬਰ ਤੇ ਪੰਜਾਬ ਬਸਪਾ ਇੰਚਾਰਜ ਹਾਜ਼ਰ ਸਨ। ਉਨ੍ਹਾਂ ਦੱਸਿਆ ਕੇ ਕੱਲ ਸੂਬਾ ਕਮੇਟੀ ਦੀ ਮੀਟਿੰਗ ਪਾਰਟੀ ਦਫ਼ਤਰ ਜਲੰਧਰ ਵਿਖੇ ਸਵੇਰੇ 11 ਵਜੇ ਹੋਵੇਗੀ। ਜਿਸ 'ਚ ਜ਼ਿਮਨੀ ਚੋਣ ਵਾਰੇ ਵਿਚਾਰ ਕੀਤਾ ਜਾਵੇਗਾ।