‘ਸ਼ਹਿਰੀ ਸਵੱਛਤਾ’ ਪੰਜਾਬ ਚੋਟੀ ਦੇ ਸੂਬਿਆਂ ਵਿਚੋਂ ਮੋਹਰੀ : ਬ੍ਰਹਮ ਮਹਿੰਦਰਾ

Friday, Jul 09, 2021 - 03:44 PM (IST)

‘ਸ਼ਹਿਰੀ ਸਵੱਛਤਾ’ ਪੰਜਾਬ ਚੋਟੀ ਦੇ ਸੂਬਿਆਂ ਵਿਚੋਂ ਮੋਹਰੀ : ਬ੍ਰਹਮ ਮਹਿੰਦਰਾ

ਚੰਡੀਗੜ੍ਹ : ਦੇਸ਼ ਵਿਚ 88.18 ਫ਼ੀਸਦੀ ਸ਼ਹਿਰੀ ਸਥਾਨਕ ਇਕਾਈਆਂ (ਯੂ.ਐੱਲ.ਬੀਜ਼) ਦੇ ਮੁਕਾਬਲੇ ਪੰਜਾਬ ਦੀਆਂ 99.38 ਫ਼ੀਸਦੀ ਸ਼ਹਿਰੀ ਸਥਾਨਕ ਇਕਾਈਆਂ ਨੇ ਓ.ਡੀ.ਐੱਫ.(ਓਪਨ ਡੈਫੀਕੇਸ਼ਨ ਫਰੀ), ਓ.ਡੀ.ਐੱਫ. ਪਲੱਸ ਅਤੇ ਓ.ਡੀ.ਐਫ. ਪਲੱਸ-ਪਲੱਸ ਦਰਜਾ ਹਾਸਲ ਕਰਕੇ ਸ਼ਹਿਰੀ ਸਵੱਛਤਾ ਲਈ ਦੇਸ਼ ਦੇ ਸਾਰੇ ਸੂਬਿਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਦੀਆਂ 163 ਯੂ.ਐਲ.ਬੀਜ਼ ਵਿਚੋਂ 162 ਯੂ.ਐਲ.ਬੀਜ਼, ਓ.ਡੀ.ਐਫ.ਪਲੱਸ ਜਾਂ ਓ.ਡੀ.ਐੱਫ.ਪਲੱਸ-ਪਲੱਸ ਸਰਟੀਫਿਕੇਟ ਪ੍ਰਾਪਤ ਕਰਨ ਦੇ ਯੋਗ ਹੋ ਗਏ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਹ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਤੀਜੀ ਧਿਰ ਵੱਲੋਂ ਖੁੱਲ੍ਹੇ ਵਿਚ ਸ਼ੌਚ, ਵਿਅਕਤੀਗਤ, ਜਨਤਕ ਅਤੇ ਕਮਿਊਨਿਟੀ ਪਖਾਨਿਆਂ ਦੀ ਕਾਰਜਸ਼ੀਲਤਾ ਅਤੇ ਉਨ੍ਹਾਂ ਦੇ ਰੱਖ-ਰਖਾਅ ਦੀ ਸਥਿਤੀ ਦੀ ਜਾਂਚ ਕਰਕੇ ਮੁਲਾਂਕਣ ਕੀਤਾ ਜਾਂਦਾ ਹੈ। ਜਿਸ ਅਧੀਨ ਸਾਰੇ ਪਖਾਨੇ ਗੂਗਲ ਮੈਪ ’ਤੇ ਹੋਣੇ ਚਾਹੀਦੇ ਹਨ ਅਤੇ ਖੁੱਲ੍ਹੇ ਵਿਚ ਸ਼ੌਚ ਨਹੀਂ ਹੋਣਾ ਚਾਹੀਦਾ। ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਜੇਕਰ ਪੰਜਾਬ ਸੂਬੇ ਦੀ ਤੁਲਨਾ ਉੱਤਰੀ ਖੇਤਰ ਦੇ ਗੁਆਂਢੀ ਸੂਬਿਆਂ ਨਾਲ ਕੀਤੀ ਜਾਵੇ ਤਾਂ ਸੂਬੇ ਦੀਆਂ 99.38 ਫ਼ੀਸਦੀ ਯੂ.ਐੱਲ.ਬੀਜ਼ ਓ.ਡੀ.ਐਫ. ਪਲੱਸ, ਪਲੱਸ-ਪਲੱਸ ਪ੍ਰਮਾਣਿਤ ਹਨ ਜਿਸਦੇ ਮੁਕਾਬਲੇ ਹਿਮਾਚਲ ਪ੍ਰਦੇਸ਼ ਦੀਆਂ 75.40 ਫ਼ੀਸਦੀ (46/61) ਯੂ. ਐੱਲ. ਬੀਜ਼ ਓ.ਡੀ.ਐਫ. ਪਲੱਸ, ਪਲੱਸ-ਪਲੱਸ ਪ੍ਰਮਾਣਿਤ ਹਨ ਜਦਕਿ ਹਰਿਆਣਾ ਦੀਆਂ 81.60 ਫ਼ੀਸਦੀ (71/87), ਉਤਰਾਖੰਡ ਦੀਆਂ 88.89 ਫ਼ੀਸਦੀ (88/99), ਜੰਮੂ-ਕਸ਼ਮੀਰ ਦੀਆਂ 73.75 ਫ਼ੀਸਦੀ (59/80) ਅਤੇ ਦਿੱਲੀ ਦੀਆਂ 80 ਫ਼ੀਸਦੀ (4/5) ਪ੍ਰਮਾਣਿਤ ਹਨ।

ਉਨ੍ਹਾਂ ਖੁਲਾਸਾ ਕਰਦਿਆਂ ਦੱਸਿਆ ਕਿ ਸ਼ਹਿਰੀ ਪੰਜਾਬ ਨੂੰ 2 ਅਕਤੂਬਰ, 2018 ਨੂੰ ਵੀ ਓ.ਡੀ.ਐਫ.ਐਲਾਨ ਕੀਤਾ ਗਿਆ ਸੀ ਜਦੋਂ ਸਾਰੇ ਯੂ.ਐਲ.ਬੀਜ਼ ਨੇ ਤੀਜੀ ਧਿਰ ਦੁਆਰਾ ਪ੍ਰਮਾਣਿਤ ਓ.ਡੀ.ਐਫ. ਦੀ ਪ੍ਰਮਾਣਿਕਤਾ ਹਾਸਲ ਕੀਤੀ ਸੀ। ਇਹ ਉਹਨਾਂ ਲੋਕਾਂ ਜਿਹਨਾਂ ਕੋਲ ਘਰੇਲੂ ਪਖਾਨੇ ਨਹੀਂ ਹਨ, ਨੂੰ ਆਈ.ਐਚ.ਐਚ.ਐਲਜ਼ (ਇੰਡਵੀਜ਼ੂਅਲ ਹਾਊਸ ਹੋਲਡ ਲੈਟਰੀਨਜ਼) ਬਣਾਉਣ ਅਤੇ ਕਮਿਊਨਿਟੀ ਪਖਾਨਿਆਂ ਦੀ ਉਸਾਰੀ ਤੇ ਵਰਤੋਂ ਕਰਨ ਅਤੇ ਜਨਤਕ ਪਖਾਨਿਆਂ ਦੀ ਉਸਾਰੀ ਤੇ ਸਾਂਭ ਸੰਭਾਲ ਲਈ ਉਤਸ਼ਾਹਿਤ ਕਰਨ ਨਾਲ ਸੰਭਵ ਹੋਇਆ ਹੈ।


author

Gurminder Singh

Content Editor

Related News