ਅੰਮ੍ਰਿਤਸਰ ਦੇ ਕਰਨਬੀਰ ਨੂੰ ਮਿਲੇਗਾ ''ਰਾਸ਼ਟਰਪਤੀ ਐਵਾਰਡ''

01/19/2018 12:12:39 AM

ਅਟਾਰੀ,(ਤਜਿੰਦਰ)— ਹਰ ਸਾਲ ਦੇਸ਼ ਦੇ ਰਾਸ਼ਟਰਪਤੀ ਵੱਲੋਂ ਹਰੇਕ ਖੇਤਰ 'ਚ ਨਾਮਣਾ ਖੱਟਣ ਵਾਲੇ ਚਾਹੇ ਉਹ ਇੰਜੀਨੀਅਰ ਹੋਣ ਜਾਂ ਬਹਾਦਰ ਵਿਅਕਤੀ, ਨੂੰ ਰਾਸ਼ਟਰਪਤੀ ਐਵਾਰਡ ਨਾਲ 26 ਜਨਵਰੀ ਨੂੰ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਇਸ ਵਾਰ ਪੰਜਾਬ ਦੇ ਬਹਾਦਰ ਕਰਨਬੀਰ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਗੱਲੂਵਾਲ (ਅਟਾਰੀ) ਜ਼ਿਲਾ ਅੰਮ੍ਰਿਤਸਰ ਨੂੰ ਬਾਲ ਬਹਾਦਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 20 ਸਤੰਬਰ 2016 ਨੂੰ ਸਰਹੱਦੀ ਸਕੂਲ ਐੱਮ. ਕੇ. ਡੀ. ਡੀ. ਏ. ਵੀ. ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਮੁਹਾਵਾ ਦੀ ਨਹਿਰ ਵਿਚ ਡਿੱਗ ਪਈ ਸੀ, ਜਿਸ ਵਿਚ ਤਕਰੀਬਨ 35 ਬੱਚੇ ਸਵਾਰ ਸਨ, ਜਿਨ੍ਹਾਂ 'ਚ ਕਰਨਬੀਰ ਸਿੰਘ ਵੀ ਸੀ, ਜੋ ਉਸ ਵੇਲੇ +1 ਦਾ ਵਿਦਿਆਰਥੀ ਸੀ ਤੇ ਵੈਨ ਪਾਣੀ ਵਿਚ ਡੁੱਬਣ ਨਾਲ 7 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਕਰਨਬੀਰ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਜੋ 28 ਬੱਚਿਆਂ ਦੀ ਜਾਨ ਬਚਾਉਣ ਵਿਚ ਬਹਾਦਰੀ ਦਿਖਾਈ, ਨੂੰ ਮੱਦੇਨਜ਼ਰ ਰੱਖਦਿਆਂ ਭਾਰਤ ਸਰਕਾਰ ਨੇ ਇਸ ਵਿਦਿਆਰਥੀ ਨੂੰ ਬਾਲ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਹੈ।


Related News