ਪੰਜਾਬ ’ਚ ਸ਼ਰਾਬ ਦੇ ਰੇਟਾਂ ’ਚ ਮੁੜ ਹੋਇਆ ਵਾਧਾ, ਠੇਕਿਆਂ ਦੇ ਬਾਹਰ ਨਵੀਂ ਰੇਟ ਲਿਸਟ ਦੇਖ ਪਿਆਕੜਾਂ ਦੇ ਉੱਡੇ ਹੋਸ਼

Monday, Jul 04, 2022 - 10:44 AM (IST)

ਪੰਜਾਬ ’ਚ ਸ਼ਰਾਬ ਦੇ ਰੇਟਾਂ ’ਚ ਮੁੜ ਹੋਇਆ ਵਾਧਾ, ਠੇਕਿਆਂ ਦੇ ਬਾਹਰ ਨਵੀਂ ਰੇਟ ਲਿਸਟ ਦੇਖ ਪਿਆਕੜਾਂ ਦੇ ਉੱਡੇ ਹੋਸ਼

ਅੰਮ੍ਰਿਤਸਰ (ਰਮਨ ਸ਼ਰਮਾ)- ਪੰਜਾਬ ਸਰਕਾਰ ਵੱਲੋਂ ਐਕਸਾਈਜ਼ ਪਾਲਿਸੀ ’ਚ ਜਦੋਂ ਤੋਂ ਬਦਲਾਅ ਕੀਤਾ ਹੈ, ਉਦੋਂ ਸ਼ਰਾਬ ਦੇ ਠੇਕੇਦਾਰਾਂ ਨੇ ਇਸ ਦਾ ਵਿਰੋਧ ਤਾਂ ਕੀਤਾ ਸੀ। ਉੱਥੇ ਹੀ ਸ਼ਰਾਬ ਦੇ ਰੇਟਾਂ ’ਚ 50 ਫੀਸਦੀ ਤੋਂ ਘੱਟ ਦਰਾਂ ’ਚ ਸ਼ਰਾਬ ਨੂੰ ਵੇਚਿਆ, ਜਿਸ ਦੀ ਸੋਸ਼ਲ ਮੀਡੀਆ ’ਤੇ ਵੀ ਕਾਫੀ ਚਰਚਾ ਹੋਈ ਸੀ ਪਰ 1 ਜੁਲਾਈ ਤੋਂ ਇਕ ਵਾਰ ਫਿਰ ਤੋਂ ਸ਼ਰਾਬ ਦੇ ਰੇਟ ਵਧ ਗਏ ਹਨ, ਪੰਜਾਬ ’ਚ ਅਜੇ ਤੱਕ ਇਕ ਸਮਾਨ ਰੇਟ ਨਹੀਂ ਹਨ। ਅੰਮ੍ਰਿਤਸਰ ’ਚ ਸ਼ਰਾਬ ਦੇ ਠੇਕਿਆਂ ਦੇ ਬਾਹਰ ਲੱਗੀ ਰੇਟ ਲਿਸਟ ਮੁਤਾਬਕ ਰੇਟ ਕਾਫੀ ਵਧ ਗਏ ਹਨ, ਜਿਸ ਨਾਲ ਸ਼ਰਾਬ ਪੀਣ ਦੇ ਸ਼ੌਕੀਨਾਂ ’ਚ ਕਾਫੀ ਨਿਰਾਸ਼ਾ ਆ ਗਈ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ

ਜਿਹੜੀ ਬੋਤਲ 300 ਦੀ ਮਿਲਦੀ ਸੀ, ਉਹ ਹੁਣ 600 ਦੀ ਹੋ ਗਈ
ਪਿਛਲੇ ਦਿਨੀਂ ਜਦੋਂ ਸਰਕਾਰ ਨੇ ਨਵੀਂ ਨੀਤੀ ਲਿਆਂਦੀ ਤਾਂ ਸ਼ਰਾਬ ਦੇ ਠੇਕੇਦਾਰਾਂ ਨੇ ਹਰ ਬੋਤਲ ਦਾ ਰੇਟ ਘਟਾ ਦਿੱਤਾ। ਜਿਹੜੀ ਸ਼ਰਾਬ ਦੀ ਬੋਤਲ ਲੋਕਾਂ ਨੂੰ 300 ਰੁਪਏ ’ਚ ਮਿਲਦੀ ਸੀ, ਅੱਜ ਉਸ ਦੀ ਕੀਮਤ 600 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਬੀਅਰ ਦੀ ਬੋਤਲ 100 ਰੁਪਏ ’ਚ ਵਿਕਦੀ ਸੀ, ਜੋ ਅੱਜ ਫਿਰ 200 ਰੁਪਏ ਤੱਕ ਪਹੁੰਚ ਗਈ ਹੈ। ਹੁਣ ਪਹਿਲੀ ਪਾਲਿਸੀ ਦਰ ਦੇ ਮੁਕਾਬਲੇ 100 ਰੁਪਏ ਪ੍ਰਤੀ ਬੋਤਲ ਦਾ ਫਰਕ ਹੈ। ਹੁਣ ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਕਿਸ ਤਰ੍ਹਾਂ ਦੇ ਰੇਟ ਆਉਂਦੇ ਹਨ।

ਕਈ ਸ਼ਰਾਬ ਦੇ ਠੇਕੇਦਾਰ ਕਰ ਗਏ ਕਿਨਾਰਾ
ਜਦੋਂ ਪੰਜਾਬ ’ਚ ਸਰਕਾਰ ਵੱਲੋਂ ਨਵੀਂ ਪਾਲਿਸੀ ਲਿਆਂਦੀ ਗਈ ਤਾਂ ਕਈ ਠੇਕੇਦਾਰਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਇਸ ਦਾ ਵਿਰੋਧ ਕੀਤਾ। ਉੱਥੇ ਇਹ ਮਾਮਲਾ ਹਾਈ ਕੋਰਟ ਤੱਕ ਵੀ ਪਹੁੰਚਇਆ ਪਰ ਜਿਸ ਤਰ੍ਹਾਂ ਕਈ ਵੱਡੇ ਠੇਕੇਦਾਰਾਂ ਨੇ ਗਰੁੱਪ ਲਏ ਹਨ ਉੱਥੇ ਕਈ ਛੋਟੇ ਸ਼ਰਾਬ ਦੇ ਠੇਕੇਦਾਰ ਕਿਨਾਰਾ ਕਰ ਗਏ ਹਨ।

ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ

ਸਸਤੀ ਸ਼ਰਾਬ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਸਰਕਾਰ ਨੂੰ ਲੰਬੇ ਹੱਥੀਂ ਲਿਆ ਸੀ
ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਪੰਜਾਬ ’ਚ ਸ਼ਰਾਬ ਸਸਤੀ ਹੋਈ ਸੀ, ਉਸ ਤੋਂ ਬਾਅਦ ਕਈ ਸਿਆਸੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ’ਚ ਸਰਕਾਰ ਜਿਹੜੇ ਮੁੱਦੇ ਲੈ ਕੇ ਆਈ ਸੀ, ਉਨ੍ਹਾਂ ਬਾਰੇ ਕੁਝ ਨਹੀਂ ਕੀਤਾ ਸਗੋਂ ਸ਼ਰਾਬ ਸਸਤੀ ਕਰ ਦਿੱਤੀ ਹੈ। ਉਦੋਂ ਨੇਤਾਵਾਂ ਨੇ ਕਿਹਾ ਸੀ ਕਿ ਪਹਿਲਾਂ ਸਿੱਖਿਆ ਤੇ ਸਿਹਤ ਬਾਰੇ ਕੁਝ ਕਰਨਾ ਚਾਹੀਦਾ ਸੀ। ਉੱਥੇ ਹੀ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਵੀ ਕਾਫੀ ਟ੍ਰੋਲ ਕੀਤਾ ਸੀ।

ਸ਼ਰਾਬ ਦੇ ਸ਼ੌਕੀਨਾਂ ਨੂੰ 1 ਜੁਲਾਈ ਤੋਂ ਸ਼ਰਾਬ ਸਸਤੀ ਮਿਲਣ ਦੀ ਸੀ ਉਮੀਦ
ਨਵੀਂ ਆਬਕਾਰੀ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਸ਼ਰਾਬ ਦੇ ਸ਼ੌਕੀਨਾਂ ਨੂੰ 1 ਜੁਲਾਈ ਤੋਂ ਸ਼ਰਾਬ ਸਸਤੀ ਮਿਲਣ ਦੀ ਉਮੀਦ ਸੀ ਪਰ ਠੇਕਿਆਂ ਤੋਂ ਬਾਹਰ ਦੀਆਂ ਰੇਟ ਲਿਸਟਾਂ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਅੱਜ ਸ਼ਰਾਬ ਦਾ ਰੇਟ ਪਹਿਲਾਂ ਨਾਲੋਂ ਸਿਰਫ਼ 100 ਰੁਪਏ ਘੱਟ ਹੈ। ਭਾਵੇਂ ਪਿਛਲੇ ਦਿਨੀਂ ਹੋਈ ਸ਼ਰਾਬ ਸਸਤੀ ਹੋਣ ਕਾਰਨ ਕਈ ਲੋਕਾਂ ਨੇ ਆਪਣਾ ਸਟਾਕ ਇਕੱਠਾ ਕਰ ਲਿਆ ਹੈ ਪਰ ਜਿਹੜੇ ਲੋਕ ਸਸਤੀ ਹੋਣ ਕਾਰਨ ਨਹੀਂ ਖਰੀਦ ਸਕੇ ਉਹ ਪਛਤਾ ਰਹੇ ਹਨ। ਪੰਜਾਬ ’ਚ ਨਵੀਂ ਨੀਤੀ ਤਹਿਤ ਸਰਕਾਰ ਕਿਵੇਂ ਕੰਮ ਕਰਦੀ ਹੈ ਇਹ ਆਉਣ ਵਾਲੇ ਸਮੇਂ ਵਿੱਚ ਤੈਅ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਦੋ ਨੰਬਰ ਦੀ ਸ਼ਰਾਬ ਹੋ ਗਈ ਸੀ ਬੰਦ
ਪੰਜਾਬ ’ਚ ਪਹਿਲਾਂ ਸ਼ਰਾਬ ਦੇ ਠੇਕੇ ਤੋਂ ਜਿਹੜੀ ਬੋਤਲ 700 ਰੁਪਏ ’ਚ ਮਿਲਦੀ ਸੀ, ਉਹ ਬਾਹਰੋਂ 500 ਰੁਪਏ ’ਚ ਮਿਲ ਜਾਂਦੀ ਸੀ। ਪੰਜਾਬ ’ਚ ਕਈ ਲੋਕ ਬਾਹਰਲੇ ਸੂਬਿਆਂ ਤੋਂ ਸਸਤੀ ਸ਼ਰਾਬ ਲਿਆ ਕੇ ਇੱਥੇ ਵੇਚਦੇ ਸਨ ਪਰ ਜਦੋਂ ਪੰਜਾਬ ’ਚ ਸ਼ਰਾਬ ਸਸਤੀ ਹੋ ਗਈ ਤਾਂ ਦੋ ਨੰਬਰ ਦੀ ਸ਼ਰਾਬ ਪੂਰੀ ਤਰ੍ਹਾਂ ਬੰਦ ਹੋ ਗਈ, ਉੱਥੇ ਹੀ ਜੋ ਲੋਕ ਭੱਠੀਆਂ ’ਤੇ ਦੇਸੀ ਸ਼ਰਾਬ ਬਣਾ ਕੇ ਵੇਚਦੇ ਸਨ ਉਹ ਵੀ ਬੰਦ ਹੋ ਗਈ ਸੀ। ਇਸ ਸ਼ਰਾਬ ਦੀ ਬਲੈਕ ਮਾਰਕੀਟਿੰਗ ਵੀ ਬੰਦ ਹੋ ਗਈ ਸੀ। ਉੱਥੇ ਹੀ ਜਿਸ ਤਰ੍ਹਾਂ ਸ਼ਰਾਬ ਦੇ ਠੇਕੇਦਾਰਾਂ ਨੇ ਅੱਧੇ ਤੋਂ ਵੀ ਘੱਟ ਰੇਟ ਦਿੱਤੇ ਸਨ ਤਾਂ ਲੋਕਾਂ ਨੇ ਇਹ ਗੱਲ ਵੀ ਰੱਖੀ ਕਿ ਜੋ ਠੇਕੇਦਾਰ ਅੱਧੇ ਤੋਂ ਵੀ ਘੱਟ ਰੇਟਾਂ ’ਚ ਸ਼ਰਾਬ ਵੇਚ ਰਹੇ ਹਨ, ਉਸ ’ਚੋਂ ਵੀ ਕਮਾ ਰਹੇ ਹੋਣਗੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)


author

rajwinder kaur

Content Editor

Related News