ਪੰਜਾਬ ਦੇ 2 ਡਾਕਟਰ ਕੌਮੀ ਮੈਡੀਕਲ ਸਲਾਹਕਾਰ ਕੌਂਸਲ ''ਚ ਸ਼ਾਮਲ

10/11/2019 9:33:45 PM

ਅੰਮ੍ਰਿਤਸਰ,(ਜਸ਼ਨ): ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ, ਫ਼ਰੀਦਕੋਟ ਦੇ ਉਪ ਕੁਲਪਤੀ ਡਾ: ਰਾਜ ਬਹਾਦਰ ਤੇ ਪੰਜਾਬ ਮੈਡੀਕਲ ਕੌਂਸਲ ਤੋਂ ਡਾ: ਗਿਰੀਸ਼ ਸਾਹਨੀ ਨੂੰ ਕੌਮੀ ਮੈਡੀਕਲ ਸਲਾਹਕਾਰ ਕੌਂਸਲ ਦੇ ਮੈਂਬਰ ਵਜੋਂ ਸ਼ਾਮਲ ਕਰਨ ਲਈ ਸੂਬਾ ਸਰਕਾਰ ਦੁਆਰਾ ਭੇਜੀ ਨਾਮਜ਼ਦਗੀ ਨੂੰ ਕੇਂਦਰ ਸਰਕਾਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਵਲੋਂ ਦਿੱਤੀ ਗਈ । ਬੁਲਾਰੇ ਅਨੁਸਾਰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੈਡੀਕਲ ਕੌਂਸਲ ਆਫ਼ ਇੰਡੀਆ (ਐਮ. ਸੀ. ਆਈ.) ਨੂੰ ਨੈਸ਼ਨਲ ਮੈਡੀਕਲ ਕਮਿਸ਼ਨ (ਐਨ. ਐਮ. ਸੀ.) 'ਚ ਤਬਦੀਲ ਕਰਕੇ, ਐਨ. ਐਮ. ਸੀ. ਐਕਟ ਤਹਿਤ ਮੈਡੀਕਲ ਸਲਾਹਕਾਰ ਪ੍ਰੀਸ਼ਦ ਵਜੋਂ ਇਕ ਸਲਾਹਕਾਰ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ। ਜਿਸ 'ਚ ਹਰੇਕ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੈਂਬਰ ਸ਼ਾਮਲ ਹੋਣਗੇ।


Related News