ਪੰਜਾਬ ਦੇ 14 ਰੋਡਵੇਜ਼ ਅਧਿਕਾਰੀਆਂ ਦੇ ਹੋਏ ਤਬਾਦਲੇ

Tuesday, Sep 01, 2020 - 11:41 PM (IST)

ਪੰਜਾਬ ਦੇ 14 ਰੋਡਵੇਜ਼ ਅਧਿਕਾਰੀਆਂ ਦੇ ਹੋਏ ਤਬਾਦਲੇ

ਹੁਸ਼ਿਆਰਪੁਰ,(ਅਮਰਿੰਦਰ)-ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਵਿਚ ਨਿਯੁਕਤ ਰਾਜ ਦੇ ਕੁੱਲ 14 ਰੋਡਵੇਜ਼ ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਬਟਾਲਾ ਡਿਪੂ ਦੇ ਜਨਰਲ ਮੈਨੇਜਰ ਦਰਸ਼ਨ ਸਿੰਘ ਗਾਰਾ ਨੂੰ ਹੁਣ ਪਠਾਨਕੋਟ ਡਿਪੂ ਵਿਚ ਨਵਾਂ ਜਨਰਲ ਮੈਨੇਜਰ ਲਾਇਆ ਗਿਆ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਜਨਰਲ ਮੈਨੇਜਰ ਅਰਬਿੰਦ ਕੁਮਾਰ ਨੂੰ ਬਟਾਲਾ ਡਿਪੂ ਵਿਚ ਏ. ਐੱਮ. ਈ., ਅੰਮ੍ਰਿਤਸਰ-2 ਦੇ ਜਨਰਲ ਮੈਨੇਜਰ ਸੁਭਾਸ਼ ਚੰਦਰ ਨੂੰ ਫਿਰੋਜ਼ਪੁਰ ਡਿਪੂ ਵਿਚ ਜਨਰਲ ਮੈਨੇਜਰ, ਪਠਾਨਕੋਟ ਡਿਪੂ ਦੇ ਜਨਰਲ ਮੈਨੇਜਰ ਰਛਪਾਲ ਸਿੰਘ ਨੂੰ ਲੁਧਿਆਣਾ ਡਿਪੂ ਵਿਚ ਜਨਰਲ ਮੈਨੇਜਰ, ਤਰਨਤਾਰਨ ਡਿਪੂ ਦੇ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਿਆ ਨੂੰ ਹੁਸ਼ਿਆਰਪੁਰ ਡਿਪੂ ਵਿਚ ਜਨਰਲ ਮੈਨੇਜਰ ਲਗਾਇਆ ਗਿਆ ਹੈ।

ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਅਨਿਲ ਕੁਮਾਰ ਨੂੰ ਅੰਮ੍ਰਿਤਸਰ-2 ਵਿਚ ਟਰੈਫਿਕ ਮੈਨੇਜ਼ਰ, ਸ਼ਹੀਦ ਭਗਤ ਸਿੰਘ ਨਗਰ ਦੇ ਜਨਰਲ ਮੈਨੇਜ਼ਰ ਹਰਿੰਦਰ ਸਿੰਘ ਉੱਪਲ ਨੂੰ ਤਰਨਤਾਰਨ ਡਿਪੂ ਵਿਚ ਜਨਰਲ ਮੈਨੇਜ਼ਰ, ਪੱਟੀ ਦੇ ਜਨਰਲ ਮੈਨੇਜ਼ਰ ਕੁਲਬੀਰ ਸਿੰਘ ਨੂੰ ਨੰਗਲ ਡਿਪੂ ਵਿਚ ਜਨਰਲ ਮੈਨੇਜ਼ਰ, ਨੰਗਲ ਦੇ ਜਨਰਲ ਮੈਨੇਜ਼ਰ ਸਰਬਜੀਤ ਸਿੰਘ ਖੋਖਰ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਚ ਏ. ਐੱਮ. ਈ., ਜਗਰਾਓਂ ਦੇ ਜਨਰਲ ਮੈਨੇਜ਼ਰ ਮਨਿੰਦਰਪਾਲ ਸਿੰਘ ਨੂੰ ਪੱਟੀ ਡਿਪੂ ਵਿਚ ਏ. ਐੱਮ. ਈ. ਅਤੇ ਲੁਧਿਆਣਾ ਡਿਪੂ ਦੇ ਜਨਰਲ ਮੈਨੇਜ਼ਰ ਇੰਦਰਜੀਤ ਸਿੰਘ ਨੂੰ ਜਗਰਾਓਂ ਡਿਪੂ ਵਿਚ ਬਤੌਰ ਜਨਰਲ ਮੈਨੇਜ਼ਰ ਲਾਇਆ ਗਿਆ ਹੈ। ਇਸੇ ਤਰ੍ਹਾਂ ਪੱਟੀ ਦੇ ਟਰੈਫਿਕ ਮੈਨੇਜ਼ਰ ਪਰਮਜੀਤ ਸਿੰਘ ਨੂੰ ਅੰਮ੍ਰਿਤਸਰ-1 ਡਿਪੂ ਵਿਚ, ਅੰਮ੍ਰਿਤਸਰ ਡਿਪੂ-2 ਦੇ ਵਰਕਸ ਮੈਨੇਜ਼ਰ ਅਮਿਤ ਅਰੋੜਾ ਨੂੰ ਫਿਰੋਜ਼ਪੁਰ ਡਿਪੂ ਵਿਚ ਅਤੇ ਪੱਟੀ ਡਿਪੂ ਦੇ ਏ. ਐੱਮ. ਈ. ਨਵਦੀਪ ਸਿੰਘ ਨੂੰ ਅੰਮ੍ਰਿਤਸਰ-1 ਡਿਪੂ ਵਿਚ ਲਾਇਆ ਗਿਆ ਹੈ।


author

Deepak Kumar

Content Editor

Related News