ਜਦੋਂ ਵਿਦੇਸ਼ 'ਚ ਲੱਖਾਂ ਦੀ ਨੌਕਰੀ ਛੱਡ ਪੰਜਾਬੀ ਮੁੰਡਾ ਵੇਚਣ ਲੱਗਾ ਗੋਲਗੱਪੇ... (ਵੀਡੀਓ)

Saturday, Jul 01, 2023 - 12:28 PM (IST)

ਜਦੋਂ ਵਿਦੇਸ਼ 'ਚ ਲੱਖਾਂ ਦੀ ਨੌਕਰੀ ਛੱਡ ਪੰਜਾਬੀ ਮੁੰਡਾ ਵੇਚਣ ਲੱਗਾ ਗੋਲਗੱਪੇ... (ਵੀਡੀਓ)

ਕੁਰਾਲੀ (ਬਠਲਾ) : ਪੰਜਾਬ ਦੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ। ਅਜਿਹਾ ਹੀ ਕੁਰਾਲੀ ਦਾ ਇਕ ਨੌਜਵਾਨ ਪੈਸੇ ਕਮਾਉਣ ਲਈ ਦੁਬਈ ਗਿਆ ਸੀ ਪਰ ਹੁਣ ਵਿਦੇਸ਼ 'ਚ ਲੱਖਾਂ ਦੀ ਨੌਕਰੀ ਛੱਡ ਕੇ ਇਸ ਸੋਹਣੇ-ਸੁਨੱਖੇ ਨੌਜਵਾਨ ਨੇ ਗੋਲਗੱਪਿਆਂ ਦੀ ਰੇਹੜੀ ਲਾ ਲਈ ਹੈ। ਨੌਜਵਾਨ ਨੇ ਦੱਸਿਆ ਕਿ ਉਸ ਨੇ ਦੁਬਈ 'ਚ 5 ਸਾਲ ਇਕ ਟਰੱਕ ਡਰਾਈਵਰ ਵਜੋਂ ਕੰਮ ਕੀਤਾ ਅਤੇ ਸਵਾ ਲੱਖ ਦੇ ਕਰੀਬ ਉਸ ਦੀ ਤਨਖ਼ਾਹ ਸੀ ਪਰ ਉਸ ਨੂੰ ਸਬਰ ਨਹੀਂ ਸੀ ਕਿਉਂਕਿ ਉਹ ਘਰਦਿਆਂ ਤੋਂ ਦੂਰ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਅਜੇ Active ਰਹੇਗਾ ਮਾਨਸੂਨ, ਜਾਣੋ 4 ਜੁਲਾਈ ਤੱਕ ਮੌਸਮ ਦਾ ਹਾਲ

ਇਸ ਲਈ ਉਹ ਲੱਖਾਂ ਦੀ ਨੌਕਰੀ ਛੱਡ ਕੇ ਪੰਜਾਬ ਵਾਪਸ ਪਰਤ ਆਇਆ। ਹੁਣ ਉਸ ਨੇ ਕੁਰਾਲੀ ਸਬਜ਼ੀ ਮੰਡੀ ਨੇੜੇ ਗੋਲਗੱਪਿਆਂ ਦੀ ਰੇਹੜੀ ਲਾ ਲਈ ਹੈ ਅਤੇ 10 ਰੁਪਏ ਦੇ ਚਟਪਟੇ ਗੋਲਗੱਪੇ ਵੇਚ ਰਿਹਾ ਹੈ, ਜਿਸ ਨੂੰ ਲੋਕ ਸੁਆਦ ਨਾਲ ਖਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਮੀਂਹ ਦਾ ਕਹਿਰ, ਦੇਖੋ ਤਬਾਹੀ ਦਾ ਮੰਜ਼ਰ ਬਿਆਨ ਕਰਦੀਆਂ ਮੌਕੇ ਦੀਆਂ ਤਸਵੀਰਾਂ

ਨੌਜਵਾਨ ਦਾ ਕਹਿਣਾ ਹੈ ਕਿ ਜਿਹੜੇ ਮੁੰਡੇ ਵਿਦੇਸ਼ਾਂ ਨੂੰ ਜਾਂਦੇ ਹਨ, ਜੇਕਰ ਉਹ ਇੱਥੇ ਰਹਿ ਕੇ ਹੀ ਮਿਹਨਤ ਕਰਨ ਤਾਂ ਵਧੀਆ ਰੋਜ਼ੀ-ਰੋਟੀ ਇੱਥੇ ਵੀ ਕਮਾਈ ਜਾ ਸਕਦੀ ਹੈ ਅਤੇ ਆਪਣੇ ਮੁਲਕ ਨਾਲ ਦੀ ਕੋਈ ਰੀਸ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News