ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ-ਲਾਹੌਰ ਬਸ ਦਾ ਰੂਟ ਤਬਦੀਲ

Friday, Feb 22, 2019 - 02:28 PM (IST)

ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ-ਲਾਹੌਰ ਬਸ ਦਾ ਰੂਟ ਤਬਦੀਲ

ਫਗਵਾੜਾ/ਜਲੰਧਰ : ਪੁਲਵਾਮਾ ਹਮਲੇ ਤੋਂ ਬਾਅਦ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਬੀਤੇ ਦਿਨੀਂ ਸਥਾਨਕ ਜੀ. ਟੀ. ਰੋਡ 'ਤੇ ਦਿੱਲੀ ਲਾਹੌਰ ਬੱਸ ਨੂੰ ਕਾਲੀਆਂ ਝੰਡੀਆਂ ਦਿਖਾਏ ਜਾਣ ਦੇ ਮਾਮਲੇ ਤੋਂ ਚੌਕਸ ਹੋਏ ਪ੍ਰਸ਼ਾਸਨ ਨੇ ਜਲੰਧਰ-ਲੁਧਿਆਣਾ ਜਾਣ ਵਾਲੀ ਬੱਸ ਦਾ ਰੂਟ ਫਿਲਹਾਲ ਤਬਦੀਲ ਕਰ ਦਿੱਤਾ ਹੈ। ਅਹਿਤਿਆਤ ਵਜੋਂ ਇਸ ਬਸ ਨੂੰ ਲੁਧਿਆਣਾ ਤੋਂ ਵਾਇਆਂ ਫਿਲੌਰ-ਜੰਡਿਆਲਾ ਸੜਕ ਰਾਹੀਂ ਜਲੰਧਰ-ਅੰਮ੍ਰਿਤਸਰ ਭੇਜਿਆ ਗਿਆ।
ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਰੋਸ ਵਜੋਂ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਸਨ, ਜਿਸ ਸੰਬੰਧੀ ਪੁਲਸ ਨੇ ਪੰਜ ਸ਼ਿਵ ਸੈਨਕਾਂ ਖਿਲਾਫ ਕਾਰਵਾਈ ਕੀਤੀ ਸੀ।


author

Gurminder Singh

Content Editor

Related News