PSEB : ਸਾਲ 2004 ਤੋਂ ਰੀ-ਅਪੀਅਰ/ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ

Thursday, Sep 10, 2020 - 09:32 AM (IST)

PSEB : ਸਾਲ 2004 ਤੋਂ ਰੀ-ਅਪੀਅਰ/ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ (ਸਮੇਤ ਓਪਨ ਸਕੂਲ) ਦੇ ਮਾਰਚ-2004 ਅਤੇ ਉਸ ਤੋਂ ਬਾਅਦ ਪ੍ਰੀਖਿਆ ਦੇਣ ਵਾਲੇ ਅਜਿਹੇ ਪ੍ਰੀਖਿਆਰਥੀ ਜਿਨ੍ਹਾਂ ਦਾ ਨਤੀਜਾ ਰੀ-ਅਪੀਅਰ ਜਾਂ ਕੰਪਾਰਟਮੈਂਟ ਸੀ ਅਤੇ ਉਹ ਮਿਲੇ ਮੌਕਿਆਂ 'ਚ ਪ੍ਰੀਖਿਆ ਪਾਸ ਨਹੀਂ ਕਰ ਸਕੇ, ਨੂੰ ਪ੍ਰੀਖਿਆ ਪਾਸ ਕਰਨ ਲਈ ਇਕ ਉਚੇਚਾ ਮੌਕਾ (ਸੁਨਹਿਰਾ ਮੌਕਾ) ਪ੍ਰਦਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ 3 ਦਰਿੰਦਿਆਂ ਨੇ ਰੋਲ੍ਹੀ ਨਾਬਾਲਗ ਕੁੜੀ ਦੀ ਇੱਜਤ, ਅਸ਼ਲੀਲ ਵੀਡੀਓ ਵੀ ਬਣਾਈ

PunjabKesari

ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ 'ਚ ਮਾਰਚ-2004 ਤੋਂ ਮਾਰਚ-2019 ਤੱਕ ਰੈਗੂਲਰ ਪ੍ਰੀਖਿਆਰਥੀ ਵੱਜੋਂ ਅਪੀਅਰ ਹੋਣ ਵਾਲੇ ਅਤੇ ਮਾਰਚ-2004 ਤੋਂ ਮਾਰਚ-2017 ਤੱਕ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆਵਾਂ 'ਚ ਅਪੀਅਰ ਹੋਣ ਵਾਲੇ ਅਜਿਹੇ ਪ੍ਰੀਖਿਆਰਥੀ, ਜਿਨ੍ਹਾਂ ਦਾ ਨਤੀਜਾ ਰੀ-ਅਪੀਅਰ ਜਾਂ ਕੰਪਾਰਟਮੈਂਟ ਐਲਾਨਿਆਂ ਗਿਆ ਸੀ ਪਰ ਬੋਰਡ ਵੱਲੋਂ ਨਿਯਮਾਂ ਅਨੁਸਾਰ ਦਿੱਤੇ ਜਾਣ ਵਾਲੇ ਮੌਕਿਆਂ 'ਚ ਵੀ ਉਹ ਆਪਣੀ ਪ੍ਰੀਖਿਆ ਪਾਸ ਨਹੀਂ ਕਰ ਸਕੇ, ਨੂੰ ਪ੍ਰੀਖਿਆ 'ਚ ਅਪੀਅਰ ਹੋਣ ਦਾ ਇਕ ਸੁਨਹਿਰਾ ਮੌਕਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਇਸ ਦੇ ਨਾਲ ਹੀ ਮਾਰਚ-2004 ਤੋਂ ਮਾਰਚ-2018 ਤੱਕ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਅਪੀਅਰ ਹੋਣ ਵਾਲੇ ਜਿਹੜੇ ਪ੍ਰੀਖਿਆਰਥੀ ਪ੍ਰੀਖਿਆ ਪਾਸ ਕਰਨ ਉਪਰੰਤ ਆਪਣੀ ਕਾਰਗੁਜ਼ਾਰੀ 'ਚ ਵਾਧਾ ਕਰਨਾ ਚਾਹੁੰਦੇ ਹਨ, ਨੂੰ ਵੀ ਆਪਣੀ ਕਾਰਗੁਜ਼ਾਰੀ ਵਧਾਉਣ ਲਈ ਪ੍ਰੀਖਿਆ 'ਚ ਮੁੜ ਅਪੀਅਰ ਹੋਣ ਦਾ ਇਹ ਸੁਨਹਿਰਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਜਿਨ੍ਹਾਂ ਪ੍ਰੀਖਿਆਰਥੀਆਂ ਨੇ ਆਪਣੀ ਕਾਰਗੁਜ਼ਾਰੀ 'ਚ ਵਾਧਾ ਕਰਨਾ ਹੈ, ਉਹ ਇਕ ਜਾਂ ਇਕ ਤੋਂ ਵੱਧ ਵਿਸ਼ਿਆਂ 'ਚ ਅਪੀਅਰ ਹੋ ਕੇ ਆਪਣੀ ਕਾਰਗੁਜ਼ਾਰੀ ਵਧਾ ਸਕਦੇ ਹਨ।

ਇਹ ਵੀ ਪੜ੍ਹੋ : 'ਆਕਸੀਮੀਟਰ ਮੁਹਿੰਮ' ਸਬੰਧੀ 'ਆਪ' ਦਾ ਸਿਹਤ ਮੰਤਰੀ 'ਤੇ ਵੱਡਾ ਵਾਰ, ਦਿੱਤਾ ਮੋੜਵਾਂ ਜਵਾਬ

ਕੰਟਰੋਲਰ ਪ੍ਰੀਖਿਆਵਾਂ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਸੁਨਹਿਰੀ ਮੌਕੇ ਦੀ ਇਹ ਪ੍ਰੀਖਿਆ ਸੂਬੇ 'ਚ ਕੋਵਿਡ-19 ਕਾਰਣ ਵਿਗੜੇ ਹਾਲਾਤ ਠੀਕ ਹੋਣ ਉਪਰੰਤ ਹੀ ਲਈ ਜਾਵੇਗੀ। ਸੁਨਹਿਰੀ ਮੌਕੇ ਦੀ ਇਸ ਪ੍ਰੀਖਿਆ ਲਈ 10000 ਰੁਪਏ ਉੱਕਾ-ਪੁੱਕਾ ਪ੍ਰੀਖਿਆ ਫ਼ੀਸ ਨਿਰਧਾਰਿਤ ਕੀਤੀ ਗਈ ਹੈ। ਪ੍ਰੀਖਿਆਰਥੀ 18 ਸਤੰਬਰ 2020 ਤੱਕ ਬਿਨਾਂ ਕਿਸੇ ਲੇਟ ਫੀਸ ਦੇ ਆਨਲਾਈਨ ਫ਼ਾਰਮ ਅਤੇ ਪ੍ਰੀਖਿਆ ਫ਼ੀਸ ਭਰ ਸਕਦੇ ਹਨ। ਆਪਣੇ ਜ਼ਿਲ੍ਹੇ ਦੇ ਖ਼ੇਤਰੀ ਦਫ਼ਤਰਾਂ 'ਚ 25 ਸਤੰਬਰ, 2020 ਤੱਕ ਪ੍ਰੀਖਿਆ ਫ਼ਾਰਮਾਂ ਦੀ ਹਾਰਡ ਕਾਪੀ ਜਮ੍ਹਾਂ ਕਰਵਾਉਣਾ ਲਾਜ਼ਮੀ ਹੈ।

ਪ੍ਰਤੀ ਪ੍ਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ 25 ਸਤੰਬਰ, 2020 ਤੱਕ ਆਨਲਾਈਨ ਪ੍ਰੀਖਿਆ ਫ਼ਾਰਮ ਅਤੇ ਪ੍ਰੀਖਿਆ ਫ਼ੀਸ ਭਰ ਕੇ 30 ਸਤੰਬਰ, 2020 ਤਕ ਪ੍ਰੀਖਿਆ ਫ਼ਾਰਮਾਂ ਦੀ ਹਾਰਡ ਕਾਪੀ ਸਿਰਫ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਉਪਰੰਤ ਇੱਛੁਕ ਪ੍ਰੀਖਿਆਰਥੀਆਂ ਲਈ ਪਹਿਲੀ ਅਕਤੂਬਰ, 2020 ਤੱਕ 2000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਅਤੇ ਪ੍ਰੀਖਿਆ ਫ਼ੀਸ ਭਰ ਕੇ 5 ਅਕਤੂਬਰ ਤਕ ਪ੍ਰੀਖਿਆ ਫ਼ਾਰਮਾਂ ਦੀ ਹਾਰਡ ਕਾਪੀ ਸਿਰਫ ਮੁੱਖ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦਾ ਅੰਤਿਮ ਮੌਕਾ ਹੋਵੇਗਾ।

ਕੰਟਰੋਲਰ ਪ੍ਰੀਖਿਆਵਾਂ ਨੇ ਇਹ ਵੀ ਦੱਸਿਆ ਕਿ ਪ੍ਰੀਖਿਆ ਫ਼ੀਸ ਕੇਵਲ ਆਨਲਾਈਨ ਡੈਬਿਟ, ਕ੍ਰੈਡਿਟ ਅਤੇ ਨੈੱਟ ਬੈਂਕਿੰਗ ਗੇਟਵੇ ਰਾਹੀਂ ਹੀ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ। ਪ੍ਰੀਖਿਆ ਸਬੰਧੀ ਰੋਲ ਨੰਬਰ ਕੇਵਲ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ’ਤੇ ਹੀ ਉਪਲੱਬਧ ਕਰਵਾਏ ਜਾਣਗੇ। ਪ੍ਰੀਖਿਆ ਅਤੇ ਪ੍ਰੀਖਿਆ ਫ਼ੀਸਾਂ ਸਬੰਧੀ ਮੁਕੰਮਲ ਜਾਣਕਾਰੀ ਲਈ ਪ੍ਰਾਸਪੈਕਟਸ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਉਪਲੱਬਧ ਹੈ।

 


 


author

Babita

Content Editor

Related News