ਬੋਰਡ ਦਾ ਪੱਤਰ ਜਾਰੀ ਹੋਏ ਬਗੈਰ ਰੱਦ ਨਹੀਂ ਸਮਝੀ ਜਾਵੇਗੀ ਪ੍ਰੀਖਿਆ ਕੇਂਦਰ ’ਚ ਲੱਗੀ ਸਟਾਫ਼ ਦੀ ਡਿਊਟੀ

02/09/2024 2:53:47 PM

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 13 ਫਰਵਰੀ ਤੋਂ ਸ਼ੁਰੂ ਹੋ ਰਹੀਆਂ 8ਵੀਂ, 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਸੰਚਾਰੂ ਢੰਗ ਨਾਲ ਆਯੋਜਨ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਵੱਲੋਂ ਸਾਰੇ ਸਕੂਲ ਮੁਖੀਆਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਸਕੂਲਾਂ ’ਚ ਕੰਮ ਕਰਦੇ ਕਰਮਚਾਰੀ ਦੀ ਡਿਊਟੀ ਬਤੌਰ ਆਬਜ਼ਰਵਰ/ਸੁਪਰੀਡੈਂਟ ਡਿਪਟੀ/ਡਿਪਟੀ ਕਮਿਸ਼ਨਰ ਬੋਰਡ ਵੱਲੋਂ ਲਗਾਈ ਜਾਵੇਗੀ।

ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਦਲੀ ਨਹੀਂ ਜਾਵੇਗੀ ਕਿਉਂਕਿ ਸਟਾਫ਼ ਦੀ ਡਿਊਟੀ ਕਰਮਚਾਰੀਆਂ ਵੱਲੋਂ ਈ-ਪੰਜਾਬ ਪੋਰਟਲ ’ਤੇ ਅਪਡੇਟ ਕੀਤੀ ਗਈ ਜਾਣਕਾਰੀ ਅਤੇ ਐਡਰੈੱਸ ਅਨੁਸਾਰ ਹੀ ਬੋਰਡ ਵੱਲੋਂ ਲਗਾਈ ਗਈ ਹੈ। ਇਸ ਲਈ ਉਹ ਆਪਣੇ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਡਿਊਟੀ ਲਈ ਪਾਬੰਦ ਕਰਨਾ ਯਕੀਨੀ ਕਰਨਗੇ।

ਜੇਕਰ ਮੈਡੀਕਲ ਆਧਾਰ ’ਤੇ ਕੋਈ ਕਰਮਚਾਰੀ ਆਪਣੀ ਡਿਊਟੀ ਰੱਦ ਕਰਵਾਉਣਾ ਚਾਹੁੰਦਾ ਹੈ ਤਾਂ ਸਕੂਲ ਮੁਖੀ ਜਾਂਚ ਕਰਨ ਦੇ ਉਪਰੰਤ ਸਬੰਧਿਤ ਕਰਮਚਾਰੀਆਂ ਦੀ ਸਿਫਾਰਿਸ਼ ਸਕੂਲ ਮੁਖੀ ਦੀ ਟਿੱਪਣੀ ਸਮੇਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਫ਼ਤਰ ਨੂੰ ਭੇਜਣਗੇ ਅਤੇ ਜਦ ਤੱਕ ਬੋਰਡ ਵੱਲੋਂ ਡਿਊਟੀ ਰੱਦ ਕਰਨ ਦਾ ਕੋਈ ਪੱਤਰ ਜਾਰੀ ਨਹੀਂ ਹੁੰਦਾ ਤਾਂ ਉਦੋਂ ਤੱਕ ਸਬੰਧਿਤ ਕਰਮਚਾਰੀ ਦੀ ਹੀ ਡਿਊਟੀ ਲਾਗੂ ਰਹੇਗੀ। ਸਕੂਲ ਪ੍ਰਮੁੱਖ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਮਨਜ਼ੂਰੀ ਦੇ ਬਿਨਾਂ ਕਿਸੇ ਵੀ ਕਰਮਚਾਰੀ ਨੂੰ ਲੰਬੀ ਜਾਂ ਮੈਡੀਕਲ ਛੁੱਟੀ ਨਹੀਂ ਦੇਣਗੇ।


Babita

Content Editor

Related News