PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ
Saturday, Feb 17, 2024 - 06:32 PM (IST)
ਅੰਮ੍ਰਿਤਸਰ (ਦਲਜੀਤ)-ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਅਤੇ 12ਵੀਂ ਜਮਾਤਾਂ ਵਿਚ ਅਬਜ਼ਰਵਰ ਅਤੇ ਉਡਣ ਦਸਤੇ ਦੀ ਤਾਇਨਾਤੀ ਨੂੰ ਲੈ ਕੇ ਆਖਰ ਆਪਣੀ ਕੁੰਭਕਰਨੀ ਨੀਂਦ ਤੋਂ ਜਾਗ ਪਿਆ ਹੈ। 'ਜਗ ਬਾਣੀ' ਵੱਲੋਂ ਉਕਤ ਮੁੱਦੇ ਨੂੰ ਲੈ ਕੇ ਪ੍ਰਕਾਸ਼ਿਤ ਖਬਰਾਂ ਤੋਂ ਬਾਅਦ ਬੋਰਡ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿਚ 10ਵੀਂ ਜਮਾਤ ਦੀ ਪ੍ਰੀਖਿਆ ਲਈ 228 ਅਬਜ਼ਰਵਰ, ਜਦਕਿ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ ਕਰਨ ਲਈ 20 ਦੇ ਕਰੀਬ ਉਡਣ ਦਸਤਿਆਂ ਦੀ ਤਾਇਨਾਤ ਕੀਤੀ ਹੈ। ਅੱਜ 15 ਦੇ ਕਰੀਬ ਉਡਣ ਦਸਤਿਆਂ ਨੇ 40 ਦੇ ਕਰੀਬ ਸਕੂਲਾਂ ਵਿਚ ਸਥਾਪਿਤ ਕੇਂਦਰਾਂ ਦਾ ਨਿਰੀਖਣ ਕਰਨਗੀਆਂ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਤੋਂ ਦੁਖਦਾਈ ਖ਼ਬਰ, ਕਿਸਾਨ ਗਿਆਨ ਸਿੰਘ ਦੀ ਮੌਤ
ਜਾਣਕਾਰੀ ਅਨੁਸਾਰ ਬੀਤੇ ਦਿਨ ਪੰਜਾਬ ਸਕੂਲ ਦੇ 10ਵੀਂ ਜਮਾਤ ਦਾ ਸਾਇੰਸ ਵਿਸ਼ੇ ਦਾ ਪੇਪਰ ਸੀ। ਅੱਜ ਦੀ ਪ੍ਰੀਖਿਆ ਲਈ ਜ਼ਿਲ੍ਹੇ ਵਿਚ ਬੋਰਡ ਵੱਲੋਂ ਕਰੀਬ 228 ਪ੍ਰੀਖਿਆ ਕੇਂਦਰ ਬਣਾਏ ਗਏ ਸਨ, ਇਸ ਤੋਂ ਪਹਿਲਾਂ 10ਵੀਂ ਅਤੇ 12ਵੀਂ ਜਮਾਤ ਦੀਆਂ ਕੁੱਲ ਪੰਜ ਪ੍ਰੀਖਿਆਵਾਂ ਹੋਈਆਂ ਸਨ, ਉਦੋਂ ਬੋਰਡ ਨੇ ਨਾ ਤਾਂ ਜ਼ਿਲ੍ਹੇ ਦੇ ਕਿਸੇ ਵੀ ਪ੍ਰੀਖਿਆ ਕੇਂਦਰ ਵਿਚ ਅਬਜ਼ਰਵਰ ਲਗਾਏ ਸਨ ਅਤੇ ਨਾ ਹੀ ਆਪਣੇ ਪੱਧਰ ’ਤੇ ਕੋਈ ਕਾਰਵਾਈ ਕੀਤੀ ਪਰ ਕੇਂਦਰ ਦੀ ਜਾਂਚ ਲਈ ਇਕ ਫਲਾਇੰਗ ਸਕੁਐਡ ਤਾਇਨਾਤ ਕੀਤਾ ਗਿਆ। ਉਕਤ ਖ਼ਬਰ 'ਜਗ ਬਾਣੀ' ਵੱਲੋਂ ਪਿਛਲੇ ਕੁਝ ਸਮੇਂ ਤੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਬੋਰਡ ਵੱਲੋਂ 228 ਨਿਗਰਾਨ ਤਾਇਨਾਤ ਕੀਤੇ ਗਏ ਹਨ ਅਤੇ 20 ਦੇ ਕਰੀਬ ਉਡਣ ਦਸਤੇ ਤਾਇਨਾਤ ਕੀਤੇ ਗਏ ਹਨ, 15 ਦੇ ਕਰੀਬ ਉਡਣ ਦਸਤੇ ਮੈਦਾਨ ਵਿਚ ਉਤਰੇ ਹਨ ਅਤੇ ਇਨ੍ਹਾਂ ਵਿੱਚੋਂ 40 ਦੇ ਕਰੀਬ ਟੀਮ ਨੇ ਨਿਰੀਖਣ ਕੀਤਾ ਅਤੇ ਕੇਂਦਰਾਂ ਦੀ ਜਾਂਚ ਕੀਤੀ ਗਈ ਹੈ।
ਇਹ ਵੀ ਪੜ੍ਹੋ :ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਰਹੇ ਪਿਓ -ਪੁੱਤ ਦੀ ਮੌਤ, ਦੋ ਬੱਚੀਆਂ ਗੰਭੀਰ ਜ਼ਖ਼ਮੀ
20 ਚੈਕਿੰਗ ਟੀਮਾਂ ਨੂੰ ਵੰਡਿਆ 237 ਪ੍ਰੀਖਿਆ ਕੇਂਦਰਾਂ ਨੂੰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਜ਼ਿਲ੍ਹੇ ਵਿਚ ਲਗਭਗ 237 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਬੋਰਡ ਵੱਲੋਂ 20 ਦੇ ਕਰੀਬ ਚੈਕਿੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਪੱਧਰ ’ਤੇ ਪੂਰੇ ਜ਼ਿਲ੍ਹੇ ਵਿਚ ਬਣਾਏ ਗਏ ਕਿਸੇ ਵੀ ਪ੍ਰੀਖਿਆ ਕੇਂਦਰ ਦੀ ਚੈਕਿੰਗ ਕਰ ਸਕਦੇ ਹਨ।
ਇਹ ਵੀ ਪੜ੍ਹੋ :ਹਰਿਆਣਾ ਪੁਲਸ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ 'ਤੇ ਨਵਜੋਤ ਸਿੱਧੂ ਦੀ CM ਮਾਨ ਨੂੰ ਖ਼ਾਸ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8