PSEB ਨੇ ਮੈਟ੍ਰਿਕੁਲੇਸ਼ਨ ਪੱਧਰੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ

Wednesday, Feb 24, 2021 - 03:34 PM (IST)

PSEB ਨੇ ਮੈਟ੍ਰਿਕੁਲੇਸ਼ਨ ਪੱਧਰੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਤਿਮਾਹੀ ਲਈ ਜਾਂਦੀ ਮੈਟ੍ਰਿਕੁਲੇਸ਼ਨ ਪੱਧਰੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦਾ ਪਿਛਲੀ ਵਾਰ ਦਾ ਨਤੀਜਾ ਬੁੱਧਵਾਰ ਨੂੰ ਐਲਾਨ ਦਿੱਤਾ ਗਿਆ ਹੈ। ਇਹ ਉਚੇਰੀ ਪ੍ਰੀਖਿਆ ਜਨਵਰੀ, 2021 ਦੇ ਆਖ਼ਰੀ ਹਫ਼ਤੇ ਕਰਵਾਈ ਗਈ ਸੀ, ਜਿਸ ਦੇ ਨਤੀਜਿਆਂ ਦਾ ਅੱਜ ਆਨਲਾਈਨ ਐਲਾਨ ਕੀਤਾ ਗਿਆ। ਇਸ ਪਿੱਛੋਂ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਵੀ ਨਤੀਜੇ ਅਪਲੋਡ ਕਰ ਦਿੱਤੇ ਗਏ। ਬੋਰਡ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸਬੰਧਿਤ ਪ੍ਰੀਖਿਆਰਥੀ 24 ਫਰਵਰੀ ਬਾਅਦ ਦੁਪਹਿਰ ਤੋਂ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਆਪਣਾ ਨਤੀਜਾ ਦੇਖ ਸਕਦੇ ਹਨ।


author

Babita

Content Editor

Related News