ਮੁਫ਼ਤ ਬਿਜਲੀ ਨਾਲ ਸਰਕਾਰ ਦੇ ਖਜ਼ਾਨੇ ’ਤੇ ਪਵੇਗਾ ਬੋਝ; ਰਾਜਾ ਵੜਿੰਗ ਨੇ CM ਮਾਨ ਨੂੰ ਕੀਤੀ ਇਹ ਅਪੀਲ

Wednesday, Apr 13, 2022 - 02:44 PM (IST)

ਮੁਫ਼ਤ ਬਿਜਲੀ ਨਾਲ ਸਰਕਾਰ ਦੇ ਖਜ਼ਾਨੇ ’ਤੇ ਪਵੇਗਾ ਬੋਝ; ਰਾਜਾ ਵੜਿੰਗ ਨੇ CM ਮਾਨ ਨੂੰ ਕੀਤੀ ਇਹ ਅਪੀਲ

ਜਲੰਧਰ : ਪੰਜਾਬ ’ਚ ਇਸ ਸਮੇਂ ਬਿਜਲੀ ਦਾ ਸੰਕਟ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ‘ਆਪ’ ਸਰਕਾਰ ਵਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਵਿਰੋਧੀਆਂ ਵਲੋਂ ਦਬਾਅ ਪਾਇਆ ਜਾ ਰਿਹਾ ਹੈ। ਸੋਮਵਾਰ ਨੂੰ ਦਿੱਲੀ ’ਚ ਹੋਈ ਹੰਗਾਮੀ ਬੈਠਕ ਪਿੱਛੇ ਵੀ 300 ਯੂਨਿਟ ਮੁਫ਼ਤ ਬਿਜਲੀ ਦੇਣ ’ਤੇ ਚਰਚਾ ਚੱਲ ਰਹੀ ਹੈ। ਪਾਵਰਕਾਮ ਨੇ ਵੀ ਆਪਣੀ ਫੈਕਟਸ਼ੀਟ ਅਤੇ ਸੁਝਾਅ ਸਰਕਾਰ ਨੂੰ ਦੇ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਕਦੇ ਵੀ ਇਸ ਬਾਰੇ ਐਲਾਨ ਕਰ ਸਕਦੀ ਹੈ। 

ਇਹ ਵੀ ਪੜ੍ਹੋ : ਦੋ ਕਨਾਲ ਜ਼ਮੀਨ, ਬਿਨਾਂ ਪਲਤਸਰ ਹੋਏ ਦੋ ਕਮਰਿਆਂ 'ਚ ਰਹਿੰਦੇ ਨੇ ‘ਆਪ’ ਵਿਧਾਇਕ ਉੱਗੋਕੇ, ਵੀਡੀਓ

ਮੁਫ਼ਤ ਬਿਜਲੀ ’ਤੇ ਪਾਵਰਕਾਮ ਦਾ ਵਿੱਤੀ ਆਂਕੜਾ
ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਮੁੱਦਾ ਜਿੱਥੇ ਸਿਆਸੀ ਹੈ, ਉੱਥੇ ਇਹ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ। ਪਾਵਰਕਾਮ ਦੇ ਮਾਹਿਰਾਂ ਅਨੁਸਾਰ ਜੇਕਰ 300 ਯੂਨਿਟ ਬਿਜਲੀ ਮੁਫ਼ਤ ਹੁੰਦੀ ਹੈ ਤਾਂ ਪਾਵਰਕਾਮ ’ਤੇ ਲਗਭਗ 14000 ਕਰੋੜ ਰੁਪਏ ਦਾ ਬੋਝ ਪਵੇਗਾ। ਜੇਕਰ ਸਰਕਾਰ 300 ਯੂਨਿਟਾਂ ਨੂੰ ਪਾਰ ਕਰਦੇ ਹੀ ਪੂਰਾ ਬਿੱਲ ਲੈ ਲੈਂਦੀ ਹੈ ਤਾਂ ਬੋਝ 7000 ਕਰੋੜ 'ਤੇ ਆ ਜਾਵੇਗਾ। ਇਸ ਸਮੇਂ ਸਰਕਾਰ ਕਿਸਾਨਾਂ ਨੂੰ 7000 ਕਰੋੜ ਰੁਪਏ ਦੀ ਬਿਜਲੀ ਮੁਫ਼ਤ ਦੇ ਰਹੀ ਹੈ। ਜਦੋਂ ਕਿ ਇੰਡਸਟਰੀ ਨੂੰ 5 ਯੂਨਿਟ ਬਿਜਲੀ ਦੇਣ 'ਤੇ 2300 ਕਰੋੜ ਰੁਪਏ ਦਾ ਖ਼ਰਚ ਵੱਖਰਾ ਹੈ। ਜੇਕਰ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇ ਤਾਂ ਸਾਲਾਨਾ ਖ਼ਰਚ 23,300 ਕਰੋੜ ਬਣਦਾ ਹੈ। ਜਦੋਂ ਕਿ ਇਕੱਲੀ ਪੰਜਾਬ ਸਰਕਾਰ ਦਾ ਕੁੱਲ ਬਜਟ ਘਾਟਾ 24000 ਕਰੋੜ ਸਾਲਾਨਾ ਹੈ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਰਿਆਇਤ ਦਾ ਇਕ ਸੁਝਾਅ ਇਹ ਵੀ 
ਮੌਜੂਦਾ ਟੈਰਿਫ਼ ’ਚ ਇਕ-ਇਕ ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਜਾਵੇ। ਘਾਟੇ ਨੂੰ ਪੂਰਾ ਕਰਨ ਲਈ ਸੂਬੇ ’ਚ 4 ਥਰਮਲ ਪਲਾਂਟਾਂ ਨਾਲ ਕੀਤੀ ਖ਼ਰੀਦ ਡੀਲ ਤੋੜ ਦਿੱਤੀ ਜਾਵੇ ਅਤੇ ਮੁੜ ਨਵਾਂ ਸਮਝੌਤਾ ਕੀਤਾ ਜਾਵੇ। ਇਸ ਨਾਲ ਸਾਲਾਨਾ 1900 ਕਰੋੜ ਰੁਪਏ ਬਚਣਗੇ। ਅਜੇ ਸਾਲਾਨਾ 13,500 ਕਰੋੜ ਬਿਲ ਭਰ ਰਹੀ ਹੈ ਸਰਕਾਰ। ਖੇਤੀਬਾੜੀ ਦੀ ਮੁਫ਼ਤ ਬਿਜਲੀ 7000 ਕਰੋੜ ਸਾਲਾਨਾ ਹੈ। 
ਐੱਸ. ਸੀ. -ਬੀ.ਸੀ.-ਬਿੱਲ ਪਾਵਰਟੀ ਲਾਇਨ ਨੂੰ ਹਰ ਮਹੀਨੇ 200 ਯੂਨਿਟ ਫ੍ਰੀ-1600 ਕਰੋੜ ਰੁਪਏ ਚੰਨੀ ਸਰਕਾਰ ਨੇ ਜਿਹੜੇ ਬਿਲ ਮੁਆਫ ਕੀਤੇ ਸਨ -1500 ਕਰੋੜ
ਇੰਡਸਟਰੀ ਨੂੰ ਸਸਤੀ ਬਿਜਲੀ-2300 ਕਰੋੜ ਰੁਪਏ
ਚੰਨੀ ਸਰਕਾਰ ਨੂੰ ਜੋ ਸਸਤੀ ਬਿਜਲੀ ਦਿੱਤੀ-1100 ਕਰੋੜ
ਕਾਂਗਰਸ ’ਚ ਸੇਲ ਆਫ ਪਾਵਰ ਦਾ ਰੇਟ ਤਾਂ 5 ਰੁਪਏ ਰੱਖਿਆ ਹੈ ਪਰ ਵੱਖਰੇ ਤੌਰ ’ਤੇ ਤੋਂ ਫਿਕਸ ਚਾਰਜਿਸ ਇੰਨੇ ਲਗਾ ਦਿੱਤੇ ਹਨ ਕਿ ਪ੍ਰਤੀ ਯੂਨਿਟ ਦਾ ਖਰਚ 7-8 ਰੁਪਏ ਪੈ ਰਿਹਾ ਹੈ। 

ਇਹ ਵੀ ਪੜ੍ਹੋ : ਲੋਕਾਂ ਨੇ ਮੇਰੀ ਪੰਜੀ ਨਹੀਂ ਲੱਗਣ ਦਿੱਤੀ ਪਰ ਸੁਖਬੀਰ ਬਾਦਲ ਦੀ ਮੈਂ ਪਿੱਠ ਲਵਾ ਦਿੱਤੀ : ਗੋਲਡੀ ਕੰਬੋਜ

ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਮਾਨ ਸਾਹਿਬ ਉਮੀਦ ਕਰਦੇ ਹਾਂ ਕਿ ਤੁਹਾਡੇ ਵਲੋਂ ਕੀਤਾ ਗਿਆ ਟਵੀਟ ਸਾਰੇ ਘਰਾਂ ਨੂੰ ਮਹੀਨਾਵਾਰ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਖ਼ੁਸ਼ਖਬਰੀ ਵਾਲਾ ਹੋਵੇਗਾ, ਪਰ ਮੈਂ ਤੁਹਾਨੂੰ ਇਹ ਯਾਦ ਕਰਵਾਉਂਦਾ ਹਾਂ ਕਿ ਕੇਜਰੀਵਾਲ ਜੀ ਵਲੋਂ ਦਿੱਤਾ ਗਿਆ ਸੁਝਾਅ ਕਿ ਰੇਤ ਅਤੇ ਸ਼ਰਾਬ ਦੀ ਵਿਕਰੀ ਦੇ ਮਾਧਿਆਮ ਤੋਂ ਪੰਜਾਬ  ਦਾ ਖ਼ਜਾਨਾ ਭਰਿਆ ਜਾਵੇਗਾ ਅਤੇ ਇਸ ’ਚੋਂ ਹੀ ਮੁਫ਼ਤ ਬਿਜਲੀ ਦਿੱਤੀ ਜਾਵੇਗੀ।। ਕਿਰਪਾ ਕਰਕੇ ਦੂਜੇ ਖਪਤਕਾਰਾਂ 'ਤੇ ਸਬਸਿਡੀਆਂ ਦਾ ਬੋਝ ਨਾ ਪਾਇਓ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News