ਮਾਣ ਵਾਲੀ ਗੱਲ ! ਪਟਿਆਲਾ ਦੀ ਨੂੰਹ ਹਰਿਆਣਾ ''ਚ ਬਣੀ ਐਡੀਸ਼ਨਲ ਸੈਸ਼ਨ ਜੱਜ
Saturday, Mar 22, 2025 - 07:07 PM (IST)

ਪਟਿਆਲਾ (ਰਾਜੇਸ਼ ਪੰਜੌਲਾ)- ਸ਼ਾਹੀ ਸ਼ਹਿਰ ਪਟਿਆਲਾ ਲਈ ਮਾਣ ਵਾਲੀ ਗੱਲ ਹੈ ਕਿ ਪਟਿਆਲਾ ਦੀ ਨੂੰਹ ਹਰਿਆਣਾ ਵਿਚ ਐਡੀਸ਼ਨਲ ਸੈਸ਼ਨ ਜੱਜ ਬਣ ਗਈ ਹੈ। ਪਟਿਆਲਾ ਦੇ ਪ੍ਰਸਿੱਧ ਵਿਦਿਆ ਸਾਗਰ ਸ਼ਾਸਤਰੀ ਪਰਿਵਾਰ ਦੀ ਨੂੰਹ ਗੁਨੀਤ ਸ਼ਰਮਾ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਐਡੀਸ਼ਨਲ ਸੈਸ਼ਨ ਜੱਜ ਬਣਾ ਦਿੱਤਾ ਹੈ। ਉਨ੍ਹਾਂ ਦੇ ਪਤੀ ਰਿਸ਼ੀ ਸ਼ਰਮਾ ਹਰਿਆਣਾ ਸਰਕਾਰ ਵਿਚ ਸਰਕਾਰੀ ਵਕੀਲ ਹਨ।
ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਪੰਜਾਬ ਵਿਚ 26 ਅਤੇ ਹਰਿਆਣਾ ਵਿਚ 16 ਚੀਫ ਜੁਡੀਸ਼ੀਅਲ ਮੈਜਿਸਟ੍ਰੇਟਾਂ ਨੂੰ ਹਾਈਕੋਰਟ ਵੱਲੋਂ ਬਣਾਈ ਗਈ ਪ੍ਰਕਿਰਿਆ ਤੋਂ ਬਾਅਦ ਪ੍ਰਮੋਟ ਕੀਤਾ ਹੈ। ਇਨ੍ਹਾਂ ਵਿਚ ਪਟਿਆਲਾ ਦੀ ਨੂੰਹ ਗੁਨੀਤ ਸ਼ਰਮਾ ਵੀ ਐਡੀਸ਼ਨਲ ਸੈਸ਼ਨ ਜੱਜ ਬਣਨ ਵਿਚ ਸਫਲ ਹੋਈ ਹੈ। ਉਹ ਹੁਣ ਸੁਪੀਰੀਅਰ ਜੁਡੀਸ਼ੀਅਲ ਸਰਵਿਸ ਵਿਚ ਪਹੁੰਚ ਗਈ ਹੈ। ਹਾਈਕੋਰਟ ਵਲੋਂ ਬਣਾਏ ਗਏ ਨਵੇਂ ਰੂਲਾਂ ਤਹਿਤ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਫੇਸ ਕਰਨ ਤੋਂ ਬਾਅਦ ਹੀ ਇਹ ਪ੍ਰਮੋਸ਼ਨ ਹੁੰਦੀ ਹੈ।
ਇਹ ਵੀ ਪੜ੍ਹੋ- ਹੁਣ ਪੂਰੇ ਅਮਰੀਕਾ 'ਚ ਵੱਜਣਗੇ ਛਾਪੇ ! ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਟਰੰਪ ਨੇ ਜਾਰੀ ਕਰ'ਤੇ ਨਵੇਂ ਹੁਕਮ
ਪਟਿਆਲਾ ਦਾ ਸ਼ਾਸਤਰੀ ਪਰਿਵਾਰ ਸ਼ਹਿਰ ਦਾ ਨਾਮੀ ਪਰਿਵਾਰ ਹੈ। ਗੁਨੀਤ ਦੇ ਸਹੁਰਾ ਪ੍ਰਮੋਦ ਸ਼ਰਮਾ ਸਟੇਟ ਬੈਂਕ ਆਫ ਪਟਿਆਲਾ ਵਿਚ ਅਫਸਰ ਰਿਟਾਇਰ ਹੋਏ ਹਨ ਅਤੇ ਰਿਟਾਇਰਮੈਂਟ ਤੋਂ ਬਾਅਦ ਪਟਿਆਲਾ ਦੇ ਅਜੀਤ ਨਗਰ ਵਿਖੇ ਆਪਣੇ ਘਰ ਵਿਚ ਹੀ ਜੁਡੀਸ਼ੀਅਲ ਕੋਚਿੰਗ ਸੈਂਟਰ ਚਲਾ ਰਹੇ ਹਨ। ਪ੍ਰਮੋਦ ਸ਼ਰਮਾ ਬੈਂਕ ਆਫਿਸਰ ਐਸੋਸੀਏਸ਼ਨ ਦੇ ਕੌਮੀ ਜਨਰਲ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਵਲੋਂ ਪੜ੍ਹਾਏ ਗਏ ਕਈ ਵਿਦਿਆਰਥੀ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਜੁਡੀਸ਼ੀਅਲ ਅਫਸਰ ਭਰਤੀ ਹੋ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਪ੍ਰਮੋਦ ਸ਼ਰਮਾ ਦੇ ਵੱਡੇ ਭਰਾ ਵਿਨੋਦ ਸ਼ਰਮਾ ਨੂੰ ਹਿੰਦੁਸਤਾਨ ਵਿਚ ਆਈ.ਏ.ਐੱਸ. ਮੇਕਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਵਿੱਦਿਆ ਸਾਗਰ ਆਈ.ਏ.ਐੱਸ. ਅਕੈਡਮੀ ’ਚੋਂ 600 ਦੇ ਲਗਭਗ ਆਈ.ਏ.ਐੱਸ., ਆਈ.ਪੀ.ਐਸ.,ਆਈ.ਆਰ.ਐੱਸ., ਪੀ.ਸੀ.ਐੱਸ. ਅਤੇ ਹੋਰ ਕਈ ਅਹਿਮ ਪੋਸਟਾਂ ’ਤੇ ਸਿਲੈਕਟ ਹੋਏ ਹਨ। ਇਸ ਪਰਿਵਾਰ ਵਿਚ ਆਈ.ਏ.ਐੱਸ., ਆਈ.ਪੀ.ਐੱਸ., ਆਈ.ਆਰ.ਐੱਸ., ਪੀ.ਸੀ.ਐੱਸ., ਡਾਕਟਰ ਅਤੇ ਬੈਂਕਰ ਹਨ। ਗੁਨੀਤ ਸ਼ਰਮਾ ਦੇ ਐਡੀਸ਼ਨਲ ਸੈਸ਼ਨ ਜੱਜ ਬਣਨ ’ਤੇ ਸਮੁੱਚੇ ਪਰਿਵਾਰ ਨੂੰ ਵਧਾਈਆਂ ਆ ਰਹੀਆਂ ਹਨ।
ਪਟਿਆਲਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਇਸ ਸ਼ਹਿਰ ਦੀ ਨੂੰਹ ਹਰਿਆਣਾ ਵਿਚ ਐਡੀਸ਼ਨਲ ਸੈਸ਼ਨ ਜੱਜ ਬਣ ਗਈ ਹੈ। ਪ੍ਰਮੋਦ ਸ਼ਰਮਾ ਨੇ ਕਿਹਾ ਕਿ ਗੁਨੀਤ ਬਹੁਤ ਹੀ ਇੰਟੈਲੀਜੈਂਟ ਅਤੇ ਬ੍ਰੀਲੀਐਂਟ ਲੜਕੀ ਹੈ। ਉਸ ਨੇ ਆਪਣੀ ਮਿਹਨਤ ਨਾਲ ਇਹ ਮੁਕਾਮ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਹੀਥਰੋ ਏਅਰਪੋਰਟ ਤੋਂ ਮੁੜ ਚਾਲੂ ਹੋਈਆਂ ਉਡਾਣਾਂ, ਅੱਗ ਲੱਗਣ ਕਾਰਨ ਫਲਾਈਟਾਂ ਕੀਤੀਆਂ ਗਈਆਂ ਸੀ ਰੱਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e