ਕੈਨੇਡਾ ਜਾਣ ਲਈ ਧੋਖਾਧੜੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੇ ਟ੍ਰੈਵਲ ਏਜੰਟ ਦੀ ਕੋਠੀ ਬਾਹਰ ਲਾਇਆ ਧਰਨਾ, ਲਾਏ ਇਹ ਦੋਸ਼

Sunday, Jul 30, 2023 - 01:30 AM (IST)

ਕੈਨੇਡਾ ਜਾਣ ਲਈ ਧੋਖਾਧੜੀ ਦਾ ਸ਼ਿਕਾਰ ਹੋਏ ਪਰਿਵਾਰਾਂ ਨੇ ਟ੍ਰੈਵਲ ਏਜੰਟ ਦੀ ਕੋਠੀ ਬਾਹਰ ਲਾਇਆ ਧਰਨਾ, ਲਾਏ ਇਹ ਦੋਸ਼

ਖੰਨਾ/ਮਾਛੀਵਾੜਾ ਸਾਹਿਬ (ਬਿਪਨ/ਟੱਕਰ) : ਮਾਛੀਵਾੜਾ ਸਾਹਿਬ 'ਚ ਇਕ ਟ੍ਰੈਵਲ ਏਜੰਟ ਦੀ ਕੋਠੀ ਨੂੰ ਕੁਝ ਲੋਕਾਂ ਨੇ ਘੇਰ ਲਿਆ। ਏਜੰਟ ਤੇ ਉਸ ਦੀ ਪਤਨੀ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਗਿਆ। ਇਨ੍ਹਾਂ ਲੋਕਾਂ ਨੇ ਪੈਸੇ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਕੋਠੀ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਟ੍ਰੈਵਲ ਏਜੰਟ ਅਤੇ ਧਰਨਾਕਾਰੀਆਂ ਵਿਚਾਲੇ ਕਾਫੀ ਬਹਿਸ ਹੋਈ, ਜਿਸ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਪੁਲਸ ਨੇ ਆ ਕੇ ਸਥਿਤੀ ’ਤੇ ਕਾਬੂ ਪਾਇਆ। ਧਰਨਾਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਇਕੱਲੇ ਤੇ ਕਿਸੇ ਨੂੰ ਪਰਿਵਾਰ ਸਮੇਤ ਕੈਨੇਡਾ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਹੈ। ਜਦੋਂ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਨੂੰ ਧਰਨੇ ’ਤੇ ਬੈਠਣਾ ਪਿਆ।

ਇਹ ਵੀ ਪੜ੍ਹੋ : ਟੁੱਟੀ ਸੜਕ ਦਾ ਫਾਇਦਾ ਚੁੱਕਦਿਆਂ ਪੁਲਸ ਦੀ ਗੱਡੀ ’ਚੋਂ ਫਰਾਰ ਮੁਲਜ਼ਮ ਦਬੋਚਿਆ

ਧਰਨੇ 'ਚ ਮਲੌਦ ਦੇ ਗੁਰਜੰਟ ਸਿੰਘ, ਪਠਾਨਕੋਟ ਦੇ ਦਪਿੰਦਰ ਸਿੰਘ, ਅਮਲੋਹ ਦੇ ਪਰਗਟ ਸਿੰਘ, ਨੀਲਮ ਰਾਣੀ, ਮਲੌਦ ਦੀ ਗੁਰਮੀਤ ਕੌਰ, ਮਾਛੀਵਾੜਾ ਸਾਹਿਬ ਦੇ ਰਾਜਪਾਲ ਆਦਿ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਲੋਕਾਂ ਕੋਲ ਟ੍ਰੈਵਲ ਏਜੰਟ ਅਤੇ ਉਸ ਦੀ ਪਤਨੀ ਵੱਲੋਂ ਦਿੱਤੇ ਗਏ ਚੈੱਕ ਵੀ ਸਨ, ਜੋ ਬੈਂਕ ਵਿੱਚ ਲਾਉਣ ’ਤੇ ਬਾਊਂਸ ਹੋ ਗਏ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਥਾਣੇ ਅਤੇ ਐੱਸਐੱਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਗੁਰਜੰਟ ਸਿੰਘ ਨੇ ਦੱਸਿਆ ਕਿ ਟ੍ਰੈਵਲ ਏਜੰਟ ਤੇ ਉਸ ਦੀ ਪਤਨੀ ਕੈਨੇਡਾ 'ਚ ਸੈਟਲ ਕਰਾਉਣ ਦਾ ਝਾਂਸਾ ਦੇ ਕੇ ਸਾਰਿਆਂ ਨੂੰ ਧੋਖਾ ਦਿੰਦੇ ਹਨ। ਲੱਖਾਂ ਰੁਪਏ ਲੈ ਕੇ ਫਿਰ ਚੈੱਕ ਸੌਂਪ ਦਿੰਦੇ ਹਨ। ਚੈੱਕ ਬਾਊਂਸ ਹੋਣ 'ਤੇ ਧਮਕੀਆਂ ਦਿੰਦੇ ਹਨ। ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਗਈ ਪਰ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ। ਗੁਰਜੰਟ ਅਨੁਸਾਰ ਉਸ ਨਾਲ ਸਾਢੇ 9 ਲੱਖ ਦੀ ਠੱਗੀ ਹੋਈ ਹੈ। ਉਸ ਨੇ ਇਸ ਰਕਮ ਦੇ ਚੈੱਕ ਵੀ ਦਿਖਾਏ, ਜੋ ਬਾਊਂਸ ਹੋ ਗਏ ਸਨ। ਮਾਛੀਵਾੜਾ ਸਾਹਿਬ ਦੇ ਰਾਜਪਾਲ ਅਤੇ ਅਮਲੋਹ ਦੇ ਪਰਗਟ ਸਿੰਘ ਨਾਲ ਡੇਢ-ਡੇਢ ਲੱਖ ਰੁਪਏ, ਮਲੌਦ ਦੀ ਗੁਰਮੀਤ ਕੌਰ ਨਾਲ 4 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।

ਇਹ ਵੀ ਪੜ੍ਹੋ : OMG! 7 ਮਹੀਨਿਆਂ ਦਾ ਬੱਚਾ ਸੀ ‘ਪ੍ਰੈਗਨੈਂਟ’! ਪੇਟ ’ਚੋਂ ਨਿਕਲਿਆ 2 ਕਿਲੋ ਦਾ ਭਰੂਣ

ਮਾਮਲਾ ਕਿਸੇ ਹੋਰ ਥਾਣੇ ਨਾਲ ਸਬੰਧਤ : ਸੰਤੋਖ ਸਿੰਘ

ਧਰਨੇ ਵਾਲੀ ਥਾਂ ’ਤੇ ਪਹੁੰਚੇ ਮਾਛੀਵਾੜਾ ਸਾਹਿਬ ਦੇ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਕਿਸੇ ਹੋਰ ਥਾਣੇ ਨਾਲ ਸਬੰਧਤ ਹੈ। ਇਸ ਸਬੰਧੀ ਥਾਣਾ ਮਲੌਦ ਵਿਖੇ ਸ਼ਿਕਾਇਤ ਦਿੱਤੀ ਹੋਈ ਹੈ, ਜਿਸ ਦੀ ਜਾਂਚ ਸਬ-ਇੰਸਪੈਕਟਰ ਜਗਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਜਗਜੀਤ ਸਿੰਘ ਨਾਲ ਗੱਲ ਕੀਤੀ ਹੈ। 30 ਜੁਲਾਈ ਨੂੰ ਸਵੇਰੇ 10 ਵਜੇ ਦੋਵਾਂ ਧਿਰਾਂ ਨੂੰ ਮਲੌਦ ਥਾਣੇ ਬੁਲਾਇਆ ਗਿਆ ਹੈ। ਉੱਥੇ ਉਨ੍ਹਾਂ ਦੀ ਪੂਰੀ ਗੱਲ ਸੁਣੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : US ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਠੋਕਣ ਵਾਲਿਆਂ 'ਚ ਇਹ ਭਾਰਤੀ ਵੀ, ਟ੍ਰੰਪ ਨੂੰ ਦੇਣਗੇ ਟੱਕਰ

ਪੁਲਸ ਦੇ ਸਾਹਮਣੇ ਰੱਖਾਂਗੇ ਪੱਖ : ਕਮਲਜੀਤ ਸਿੰਘ 

ਦੂਜੇ ਪਾਸੇ ਟ੍ਰੈਵਲ ਏਜੰਟ ਕਮਲਜੀਤ ਸਿੰਘ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਇਹ ਲੋਕ ਜੋ ਦੋਸ਼ ਲਾ ਰਹੇ ਹਨ, ਉਸ ਸਬੰਧੀ ਪੁਲਸ ਕੋਲ ਸ਼ਿਕਾਇਤ ਹੈ। ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹ ਕਸੂਰਵਾਰ ਹੋਣਗੇ ਤਾਂ ਕਾਨੂੰਨ ਕਾਰਵਾਈ ਕਰੇਗਾ। ਘਰ ਅੱਗੇ ਇਸ ਤਰ੍ਹਾਂ ਧਰਨਾ ਲਾਉਣਾ ਜਾਂ ਘਿਰਾਓ ਕਰਨਾ ਕਾਨੂੰਨੀ ਤੌਰ 'ਤੇ ਗਲਤ ਹੈ। ਉਹ ਪੁਲਸ ਸਾਹਮਣੇ ਆਪਣਾ ਪੱਖ ਰੱਖਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News