ਮੁਆਵਜੇ ਦੇ ਲਈ ਪ੍ਰਦਰਸ਼ਨ : ਕਿਸਾਨਾਂ ਨੇ ਮੁੱਖ ਮੰਤਰੀ ਦੇ ਮੁਆਵਜੇ ਵਾਲੇ ਪੋਸਟਰਾਂ ''ਤੇ ਮਲੀ ਕਾਲਖ

Wednesday, Oct 27, 2021 - 05:27 PM (IST)

ਬਠਿੰਡਾ (ਵਰਮਾ) : ਬੇਮੌਸਮੀ ਬਰਸਾਤ ਅਤੇ ਗੁਲਾਬੀ ਸੁੰਡੀ ਦੇ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੇ ਮੁਆਜਵੇ ਨੂੰ ਲੈ ਕਿ ਸੰਘਰਸ਼ ਕਰ ਰਹੇ ਕਿਸਾਨਾਂ ਨੇ ਬੁੱਧਵਾਰ ਨੂੰ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਆਵਜ਼ਾ ਦੇਣ ਸਬੰਧੀ ਲਗਾਏ ਪੋਸਟਰਾਂ 'ਤੇ ਕਾਲਿਖ ਮਲਕੇ ਗੁੱਸਾ ਕੱਢਿਆ | ਇਸ ਤੋਂ ਇਲਾਵਾ ਕਿਸਾਨਾਂ ਨੇ ਮੁੱਖ ਮੰਤਰੀ ਦੇ ਸ਼ਹਿਰ ਭਰ ’ਚ ਲਗਾਏ ਗਏ ਹੋਰਡਿੰਗਜ ਵੀ ਪਾੜ ਦਿੱਤੇ। ਵੱਡੀ ਗਿਣਤੀ ’ਚ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ ਟੋਲੀਆਂ ਬਣਾਕੇ ਪੂਰੇ ਸ਼ਹਿਰ ’ਚ ਨਿਕਲੇ। ਇਸ ਦੌਰਾਨ ਕਿਸਾਨਾਂ ਨੇ ਸੜਕਾਂ ਦੇ ਕਿਨਾਰੇ ਅਤੇ ਬੱਸਾਂ ਦੇ ਪਿੱਛੇ ਲਗਾਏ ਗਏ ਮੁਆਵਜ਼ੇ ਸਬੰਧੀ ਮੁੱਖ ਮੰਤਰੀ ਦੇ ਪੋਸਟਰਾਂ 'ਤੇ ਕਾਲਿਖ ਮਲੀ ਜਦਕਿ ਮੁੱਖ ਸੜਕਾਂ ’ਤੇ ਲਗਾਏ ਗਏ ਵੱਡੇ ਹੋਰਡਿੰਗਜ ਨੂੰ ਫਾੜਕੇ ਗੁੱਸੇ ਦਾ ਇਜ਼ਹਾਰ ਕੀਤਾ।

PunjabKesari

ਇਸ ਮੌਕੇ ਕਿਸਾਨ ਨੇਤਾਵਾਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਅਤੇ ਹੋਰ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਜੇ ਵੀ ਮੁਆਵਜਾ ਨਹੀ ਦਿੱਤਾ ਗਿਆ ਜਦਕਿ ਪੂਰੀ ਕਪਾਹ ਪੱਟੀ ’ਚ ਮੁਆਵਜਾ ਦੇਣ ਵਾਲੇ ਪੋਸਟਰ ਅਤੇ ਬੈਨਰ ਲਗਾਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਰਿਹਾ। ਇਧਰ, ਕਿਸਾਨਾਂ ਨੇ ਬੁੱਧਵਾਰ ਨੂੰ ਵੀ ਮਿੰਨੀ ਸਕੱਤਰੇਤ ਦਾ ਘਿਰਾਓ ਜਾਰੀ ਰੱਖਿਆ ਅਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕਰਨਗੇ |

PunjabKesari

PunjabKesari

PunjabKesari

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News