ਕਿਸਾਨ ਜਥੇਬੰਦੀ ਨੇ ਪੀੜਤ ਕਿਸਾਨ ਦੇ ਹੱਕ ''ਚ ਆੜ੍ਹਤੀਏ ਦਾ ਪੁਤਲਾ ਫੂਕਿਆ
Wednesday, Dec 20, 2017 - 07:55 AM (IST)

ਰਾਜਪੁਰਾ (ਚਾਵਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਪ੍ਰਧਾਨ ਗੁਰਦੇਵ ਸਿੰਘ ਜੰਡੌਲੀ ਦੀ ਅਗਵਾਈ ਹੇਠ ਕਿਸਾਨ ਜਗੀਰ ਸਿੰਘ ਪਹਿਰ ਕਲਾਂ ਨਾਲ ਅਨਾਜ ਮੰਡੀ ਦੇ ਇਕ ਆੜ੍ਹਤੀਏ ਵੱਲੋਂ ਜ਼ਮੀਨ ਹੜੱਪਣ ਦੇ ਵਿਰੋਧ ਵਿਚ ਆੜ੍ਹਤੀਏ ਦੀ ਦੁਕਾਨ ਦੇ ਬਾਹਰ ਧਰਨਾ ਲਾਇਆ ਸੀ। ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਆੜ੍ਹਤੀਏ ਖਿਲਾਫ ਕਾਰਵਾਈ ਕਰ ਕੇ ਪੀੜਤ ਕਿਸਾਨ ਨੂੰ ਇਨਸਾਫ ਦਿਵਾਉਣ ਲਈ ਕੋਈ ਭਰੋਸਾ ਨਹੀਂ ਮਿਲਿਆ। ਇਸ ਤੋਂ ਨਿਰਾਸ਼ ਯੂਨੀਅਨ ਦੇ ਸੈਂਕੜੇ ਕਿਸਾਨਾਂ ਨੇ ਰਾਜਪੁਰਾ ਦੇ ਟਾਹਲੀਵਾਲਾ ਚੌਕ ਤੱਕ ਜਲੂਸ ਕੱਢ ਕੇ ਸਿਆਪਾ ਕੀਤਾ ਤੇ ਧਰਨਾ ਲਾ ਕੇ ਟ੍ਰੈਫਿਕ ਜਾਮ ਕੀਤਾ।
ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਜੇਕਰ ਅਜੇ ਵੀ ਪ੍ਰਸ਼ਾਸਨ ਨੇ ਦਖਲ ਦੇ ਕੇ ਮਸਲਾ ਹੱਲ ਨਾ ਕਰਵਾਇਆ ਤਾਂ ਆਉਣ ਵਾਲੇ ਦਿਨਾਂ ਵਿਚ ਜੀ. ਟੀ. ਰੋਡ ਵੀ ਜਾਮ ਕੀਤਾ ਜਾਵੇਗਾ।