ਬਜਟ ''ਚ ਅਣਦੇਖੀ ਤੋਂ ਭੜਕੇ ਮੁਲਾਜ਼ਮਾਂ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

Saturday, Feb 03, 2018 - 07:57 AM (IST)

ਬਜਟ ''ਚ ਅਣਦੇਖੀ ਤੋਂ ਭੜਕੇ ਮੁਲਾਜ਼ਮਾਂ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ

ਪਟਿਆਲਾ  (ਜੋਸਨ) - ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਵਿਰੋਧ ਵਿਚ ਅਦਾਲਤ ਬਾਜ਼ਾਰ ਏ ਟੈਂਕ ਨੇੜੇ ਭਾਰਤੀ ਮਜ਼ਦੂਰ ਸੰਘ ਜ਼ਿਲਾ ਪਟਿਆਲਾ ਦੇ ਪ੍ਰਧਾਨ ਪਵਿੱਤਰ ਸਿੰਘ ਗੁਰੂ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਸੰਘ ਦੀਆਂ ਸਮੂਹ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਭਾਰਤੀ ਮਜ਼ਦੂਰ ਸੰਘ ਜ਼ਿਲਾ ਚੇਅਰਮੈਨ ਪੁਸ਼ਪਿੰਦਰ ਕੁਮਾਰ ਪਾਠਕ ਨੇ ਬਜਟ ਨੂੰ ਮੁਲਾਜ਼ਮਾਂ, ਮਜ਼ਦੂਰ ਅਤੇ ਮੱਧਵਰਗ ਦੇ ਆਮ ਲੋਕਾਂ ਲਈ ਘਾਤਕ ਦੱਸਿਆ। ਜਨਰਲ ਸਕੱਤਰ ਜਸਵੀਰ ਸਿੰਘ ਚੰਡੋਕ ਨੇ ਸਾਰੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਸਾਰੇ ਇਕੱਠੇ ਹੋ ਕੇ ਕੇਂਦਰ ਸਰਕਾਰ ਦਾ ਵਿਰੋਧ ਕਰਨ। ਇਸ ਮੌਕੇ ਭਾਰਤੀ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਡਿੱਕੀ ਵਿਸ਼ੇਸ਼ ਤੌਰ 'ਤੇ ਇਸ ਰੋਸ ਵਿਖਾਵੇ 'ਚ ਪਹੁੰਚੇ। ਉਨ੍ਹਾਂ ਕੇਂਦਰ ਸਰਕਾਰ ਨੂੰ ਮੁਲਾਜ਼ਮ ਵਿਰੋਧੀ ਦਸਦਿਆਂ ਆਉਣ ਵਾਲੀਆਂ 2019 ਦੀਆਂ ਚੋਣਾਂ ਵਿਚ ਇਸ ਸਰਕਾਰ ਨੂੰ ਹਰਾਉਣ ਲਈ ਮੁਲਾਜ਼ਮਾਂ ਨੂੰ ਅਪੀਲ ਕੀਤੀ। ਜ਼ਿਲਾ ਪਟਿਆਲਾ ਦੇ ਮਜ਼ਦੂਰ ਸੰਘ ਦੇ ਸਾਰੇ ਭਾਰਤੀ ਅਹੁਦੇਦਾਰਾਂ ਨੂੰ ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰਾਂ ਅਤੇ 50 ਸੀਵਰਮੈਨ ਰੱਖਣ ਦੇ ਫੈਸਲੇ ਦਾ ਸਵਾਗਤ ਵੀ ਕੀਤਾ ਗਿਆ।
ਇਸ ਮੌਕੇ ਹਰਪ੍ਰੀਤ ਸਿੰਘ ਆਫਿਸ ਸੈਕਟਰੀ, ਟੈਕਨੀਕਲ ਜਨਰਲ ਸੈਕਟਰੀ ਪਰਵਿੰਦਰ ਗੋਲਡੀ, ਮੀਤ ਪ੍ਰਧਾਨ, ਵਿਜੇ ਕੁਮਾਰ, ਦਵਿੰਦਰ ਗੋਗਾ, ਕੰਵਲਜੀਤ ਸਿੰਘ, ਮਨੋਹਰ ਲਾਲ ਸ਼ਰਮਾ, ਮਿਉਂਸੀਪਲ ਵਰਕਰ ਦੇ ਪ੍ਰਧਾਨ ਅਜਾਇਬ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਮੋਹਿਤ ਪਾਠਕ, ਨਗਰ ਪਾਲਕਾ, ਕਰਮਚਾਰੀ ਸੰਘ ਦੇ ਪ੍ਰਧਾਨ ਅਮਰਜੀਤ ਸਿੰਘ, ਭਰਪੂਰ ਸਿੰਘ, ਥਾਪਰ ਕਾਲਜ ਤੋਂ ਪ੍ਰਮੋਦ ਚੰਦ ਸ਼ਰਮਾ, ਇੰੰਜੀਨੀਅਰ ਵਰਕਸ ਯੂਨੀਅਨ ਤੋਂ ਰਾਮ ਪਾਲ ਤੇ ਪ੍ਰਦੀਪ ਕੁਮਾਰ ਤੋਂ ਇਲਾਵਾ ਮਜ਼ਦੂਰ ਸੰਘ ਤੋਂ ਸਾਰੀਆਂ ਯੂਨੀਅਨ ਦੇ ਪ੍ਰਧਾਨ ਸਕੱਤਰ ਸ਼ਾਮਿਲ ਹੋਏ।


Related News