ਗ੍ਰਿਫ਼ਤਾਰ ਮੁਲਜ਼ਮ ਨੂੰ ਛੱਡਣ ’ਤੇ ਗੁੱਸੇ ’ਚ ਆਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਰਾਂ ਨੇ ਲਾਇਆ ਧਰਨਾ
Sunday, Sep 24, 2023 - 02:16 AM (IST)
ਲੁਧਿਆਣਾ (ਗੌਤਮ) : ਗਊਸ਼ਾਲਾ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਗਊਘਾਟ ਪਾਤਸ਼ਾਹੀ ਦੇ ਪ੍ਰਬੰਧਕਾਂ ਨੇ ਦੇਰ ਰਾਤ ਥਾਣਾ ਡਵੀਜ਼ਨ ਨੰ. 3 ਦੇ ਬਾਹਰ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਧਰਨੇ ਕਾਰਨ ਥਾਣਾ ਡਵੀਜ਼ਨ ਨੰ. 3 ਤੋਂ ਲੈ ਕੇ ਰੇਲਵੇ ਮੋਚਪੁਰਾ ਬਾਜ਼ਾਰ ਨੇੜੇ ਤੱਕ ਟ੍ਰੈਫਿਕ ਦਾ ਜਾਮ ਲੱਗ ਗਿਆ।
ਇਹ ਵੀ ਪੜ੍ਹੋ : ਬ੍ਰੇਕਅਪ ਤੋਂ ਨਾਰਾਜ਼ ਪ੍ਰੇਮਿਕਾ ਨੇ ਕੀਤੀ ਕੁੱਟਮਾਰ, ਬਣਾਈ ਵੀਡੀਓ, ਨੌਜਵਾਨ ਨੇ ਕੀਤਾ ਉਹ ਜੋ ਕਿਸੇ ਨੇ ਸੋਚਿਆ ਨਾ ਸੀ
ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸ਼ੁੱਕਰਵਾਰ ਗੁਰਦੁਆਰਾ ਦੇ ਆਫਿਸ 'ਚ ਦਾਖਲ ਹੋ ਕੇ ਭੰਨ-ਤੋੜ ਕਰਨ ਤੇ ਅੱਗ ਲਾਉਣ ਦੀ ਧਮਕੀ ਦੇਣ ਦੇ ਦੋਸ਼ 'ਚ ਫੜੇ ਗਏ ਮੁਲਜ਼ਮ ਖ਼ਿਲਾਫ਼ ਸਹੀ ਕਾਰਵਾਈ ਨਹੀਂ ਕੀਤੀ ਗਈ ਸਗੋਂ ਉਸ ਨੂੰ ਛੱਡ ਦਿੱਤਾ ਗਿਆ। ਪਹਿਲਾਂ ਮੁਲਜ਼ਮ ਨੇ ਮੈਨੇਜਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਉਸ ਸਮੇਂ ਵੀ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਫਿਰ ਮੁਲਜ਼ਮ ਨੇ ਹਰਕਤ ਕੀਤੀ, ਜਿਸ ਨੂੰ ਸੰਗਤ ਦੀ ਮਦਦ ਨਾਲ ਫੜ ਕੇ ਪੁਲਸ ਹਵਾਲੇ ਕੀਤਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਮੁਲਜ਼ਮ ਖ਼ਿਲਾਫ਼ ਜੇਕਰ ਕਾਰਵਾਈ ਨਹੀਂ ਕੀਤੀ ਗਈ ਤਾਂ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਪਹੁੰਚੇ ਮਨਪ੍ਰੀਤ ਬਾਦਲ, ਵਿਜੀਲੈਂਸ ਜਾਂਚ ਦਾ ਕਰ ਰਹੇ ਨੇ ਸਾਹਮਣਾ
ਪਤਾ ਲੱਗਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਥਾਣਾ ਕੋਤਵਾਲੀ ਦਰੇਸੀ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਪ੍ਰਬੰਧਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਬੰਧਕ ਕਾਰਵਾਈ ਕਰਵਾਉਣ ਨੂੰ ਲੈ ਕੇ ਅੜੇ ਰਹੇ, ਭਾਵੇਂ ਕਿ ਪੁਲਸ ਨੇ ਬੈਠ ਕੇ ਗੱਲ ਕਰਨ ਲਈ ਕਿਹਾ। ਦੇਰ ਰਾਤ ਪੁਲਸ ਅਤੇ ਪ੍ਰਬੰਧਕਾਂ ਵਿਚਕਾਰ ਗੱਲਬਾਤ ਦਾ ਦੌਰ ਜਾਰੀ ਸੀ। ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਗਈ ਸੀ ਪਰ ਹੁਣ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜੋ ਕਾਰਵਾਈ ਬਣੇਗੀ, ਕਰ ਦਿੱਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8