ਪੇਪਰ ਲੀਕ ਮਾਮਲੇ ''ਚ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
Sunday, Apr 01, 2018 - 06:46 AM (IST)

ਅੰਮ੍ਰਿਤਸਰ, (ਵਾਲੀਆ)- ਪਿਛਲੇ ਦਿਨਾਂ 'ਚ ਲੀਕ ਹੋਏ ਸੀ. ਬੀ. ਐੱਸ. ਈ. ਅਤੇ ਐੱਸ. ਐੱਸ. ਸੀ. ਦੇ ਪੇਪਰ, ਆਧਾਰ ਡਾਟਾ ਤੇ ਚੋਣਾਂ ਦੀ ਤਰੀਕ ਲੀਕ ਹੋਣ ਦੇ ਰੋਸ ਵਜੋਂ ਅੱਜ ਸਥਾਨਕ ਹਾਲ ਗੇਟ ਵਿਖੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀਆਂ ਵਰਕਰਾਂ ਵੱਲੋਂ ਪੰਜਾਬ ਪ੍ਰਧਾਨ ਮਮਤਾ ਦੱਤਾ ਦੀ ਅਗਵਾਈ ਵਿਚ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮਮਤਾ ਦੱਤਾ ਨੇ ਕਿਹਾ ਕਿ ਬੱਚੇ ਸਾਲ ਭਰ ਮਿਹਨਤ ਕਰ ਕੇ ਪ੍ਰੀਖਿਆ ਵਿਚ ਬੈਠਦੇ ਹਨ ਪਰ ਪੇਪਰ ਲੀਕ ਹੋਣ ਕਾਰਨ ਇਨ੍ਹਾਂ ਬੱਚਿਆਂ ਦੀ ਮਿਹਨਤ ਨਾਲ ਇਕ ਵੱਡਾ ਖਿਲਵਾੜ ਕੀਤਾ ਜਾਂਦਾ ਹੈ। ਆਧਾਰ ਦਾ ਡਾਟਾ ਤੇ ਚੋਣਾਂ ਦੀਆਂ ਤਰੀਕਾਂ ਦਾ ਲੀਕ ਹੋਣਾ ਇਹ ਦੱਸਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਦੇ ਹਿੱਤਾਂ ਪ੍ਰਤੀ ਬਿਲਕੁਲ ਗੈਰ-ਜ਼ਿੰਮੇਵਾਰ ਹੈ ਅਤੇ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰ ਕੇ ਆਪਣੇ ਹਿੱਤ ਲਈ ਕੰਮ ਕਰਨਾ ਚਾਹੁੰਦੀ ਹੈ ਪਰ ਦੇਸ਼ ਦੇ ਲੋਕ ਇਨ੍ਹਾਂ ਗਲਤ ਨੀਤੀਆਂ ਦਾ ਜਵਾਬ ਬੀ. ਜੇ. ਪੀ. ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਦੇਣਗੇ ਅਤੇ ਭਾਜਪਾ ਸਰਕਾਰ ਨੂੰ ਬੁਰੀ ਤਰ੍ਹਾਂ ਹਰਾਉਣਗੇ।
ਇਸ ਮੌਕੇ ਦਰਸ਼ਨਾ ਮਹਿਤਾ, ਪਰਮਪਾਲ ਕੌਰ, ਸਰਬਜੀਤ ਕੌਰ, ਭੋਲੀ ਪ੍ਰਧਾਨ, ਜਸਬੀਰ ਕੌਰ, ਭੋਲੀ ਸ਼ਰਮਾ, ਰਜਨੀ ਸ਼ਰਮਾ, ਅਨੀਤਾ ਸ਼੍ਰੀਵਾਸਤਵ, ਮਧੂ ਸ਼ਰਮਾ ਆਦਿ ਹਾਜ਼ਰ ਸਨ।