ਸਫਾਈ ਸੇਵਕ ਯੂਨੀਅਨ ਵੱਲੋਂ ਘੜੇ ਭੰਨ ਮੁਜ਼ਾਹਰੇ
Saturday, Jun 16, 2018 - 07:37 AM (IST)

ਕੋਟਕਪੂਰਾ (ਨਰਿੰਦਰ, ਭਾਵਿਤ) - ਸਫਾਈ ਸੇਵਕ ਯੂਨੀਅਨ ਕੋਟਕਪੂਰਾ ਵੱਲੋਂ ਪ੍ਰਧਾਨ ਪ੍ਰੇਮ ਕੁਮਾਰ ਕਾਲਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਮਨਾਉਣ ਲਈ ਰੋਸ ਮੁਜ਼ਾਹਰਾ ਕੀਤਾ ਅਤੇ ਬੱਤੀਆਂ ਵਾਲੇ ਚੌਕ ’ਚ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸੂਬਾ ਪ੍ਰਧਾਨ ਪ੍ਰਕਾਸ਼ ਚੰਦ ਗੈਚੰਡ, ਚਿਮਟ ਲਾਲ ਭੋਲੀ, ਪ੍ਰੇਮ ਕੁਮਾਰ ਕਾਲਾ ਅਤੇ ਨਿਰਮਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਫਾਈ ਦਾ ਕੰਮ ਠੇਕੇ ’ਤੇ ਹੋਣ ਕਰ ਕੇ ਸਫਾਈ ਕਰਮਚਾਰੀਆਂ ਦਾ ਰੋਜ਼ਗਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਨਿਗਮਾਂ, ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਵਿਚ ਨਵੇਂ ਸਫਾਈ ਸੇਵਕਾਂ ਦੀ ਭਰਤੀ ਨਾ ਕਰ ਕੇ ਮੁਲਾਜ਼ਮ ਮਾਰੂ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੁਜ਼ਾਹਰਿਆਂ ਤੋਂ ਬਾਅਦ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਵਿਚ ਦੋ ਦਿਨਾਂ ਹਡ਼ਤਾਲ ਕਰ ਕੇ ਸਫਾਈ ਦਾ ਕੰਮ ਬੰਦ ਕੀਤਾ ਜਾਵੇਗਾ। ਇਸ ਸਮੇਂ ਨਿਰਮਲ ਕੁਮਾਰ, ਰਾਮ ਅਵਤਾਰ, ਚਿਮਨ ਲਾਲ ਭੋਲੀ, ਇੰਦਰ ਪਾਲ, ਬਲਦੇਵ ਰਾਜ, ਪ੍ਰਵੀਨ ਕੁਮਾਰ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਕੇਸ਼ਵ ਕੁਮਾਰ, ਸੰਤੋਸ਼ ਕੁਮਾਰ, ਸੁਰਿੰਦਰ ਕੁਮਾਰ, ਸ਼ਿਵ ਕੁਮਾਰ, ਮੋਹਨ ਲਾਲ, ਵਿੱਕੀ ਕੁਮਾਰ, ਰਘੁਵੀਰ ਦਾਸ, ਦਾਸ ਰਾਮ, ਅਨਿਲ ਕੁਮਾਰ, ਟੇਕ ਚੰਦ, ਵਿਨੋਦ ਕੁਮਾਰ, ਸੁੰਦਰ ਰਾਮ, ਲਾਲ ਚੰਦ, ਬੀਨਾ ਦੇਵੀ, ਬਿਮਲਾ ਦੇਵੀ, ਹਰੀ ਰਾਮ, ਖੁਸ਼ਹਾਲ ਚੰਦ, ਓਮ ਪ੍ਰਕਾਸ਼ ਅਤੇ ਰਾਜ ਕੁਮਾਰ ਆਦਿ ਸ਼ਾਮਲ ਸਨ।
ਸ੍ਰੀ ਮੁਕਤਸਰ ਸਾਹਿਬ, (ਦਰਦੀ)-ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਫ਼ਾਈ ਸੇਵਕ ਯੂਨੀਅਨ ਨੇ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਹੇਠ ਪ੍ਰਦਰਸ਼ਨ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਜੀਵ ਕੁਮਾਰ, ਵਾੲੀਸ ਪ੍ਰਧਾਨ ਪੱਪੂ, ਜਨਰਲ ਸੈਕਟਰੀ ਸੁਸ਼ੀਲ ਕੁਮਾਰ, ਮੀਤ ਪ੍ਰਧਾਨ ਅਨੂ ਪਾਲ, ਕੈਸ਼ੀਅਰ ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਹੀ ਪੂਰਾ ਕਰੇ।
ਮਲੋਟ, (ਜੱਜ, ਜੁਨੇਜਾ)-ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਮਲੋਟ ਸ਼ਹਿਰ ਵਿਖੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ ਨਗਰ ਕੌਂਸਲ ਦੇ ਦਫ਼ਤਰ ਮੂਹਰੇ ਘਡ਼ਾ ਭੰਨ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਚੇਅਰਮੈਨ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸ਼ਾਮ ਲਾਲ, ਜਨਰਲ ਸਕੱਤਰ ਬਲਵੰਤ ਬੇਦੀ, ਮੀਤ ਪ੍ਰਧਾਨ ਅਰਜਨ ਕੁਮਾਰ, ਸਹਾਇਕ ਸਕੱਤਰ ਸ਼੍ਰੀ ਪਵਨ ਕੁਮਾਰ, ਖਜ਼ਾਨਚੀ ਸੂਰਜ ਕੁਮਾਰ ਆਦਿ ਕਾਮੇ ਹਾਜ਼ਰ ਸਨ ਜਿਨ੍ਹਾਂ ਨੇ ਰੋਸ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।