ਠੱਗੀ ਮਾਰਨ ਵਾਲੇ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਧਰਨਾ

Thursday, Jun 08, 2017 - 07:35 AM (IST)

ਠੱਗੀ ਮਾਰਨ ਵਾਲੇ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਧਰਨਾ

ਦਿੜ੍ਹਬਾ  (ਸਰਾਓ) - ਅੱਜ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਹੇਠ ਪਿੰਡ ਗਾਗਾ ਦੇ ਮਜ਼ਦੂਰਾਂ ਵੱਲੋਂ ਡੀ. ਐੱਸ. ਪੀ. ਦਿੜ੍ਹਬਾ ਅੱਗੇ ਦਲਿਤ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਰੋਸ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਤੇ ਪੁਲਸ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੋਬਿੰਦ ਸਿੰਘ ਛਾਜਲੀ, ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਪ੍ਰਧਾਨ ਘੁਮੰਡ ਸਿੰਘ ਉਗਰਾਹਾਂ ਤੇ ਗੁਰਬਖਸ਼ ਸਿੰਘ ਗਾਗਾ ਨੇ ਕਿਹਾ ਕਿ 2 ਮਈ ਨੂੰ ਐੱਸ. ਐੱਸ. ਪੀ. ਸੰਗਰੂਰ ਨੂੰ ਨੌਜਵਾਨ ਦਲਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਸੰਗਰੂਰ ਨਾਲ ਨੌਕਰੀ ਦਾ ਝਾਂਸਾ ਦੇ ਕੇ ਪਿੰਡ ਗਾਗਾ ਦੇ ਵਿਅਕਤੀ ਵੱਲੋਂ ਮਾਰੀ ਗਈ ਠੱਗੀ ਖਿਲਾਫ਼ ਕਾਰਵਾਈ ਕਰਵਾਉਣ ਸਬੰਧੀ ਮੰਗ-ਪੱਤਰ ਦਿੱਤਾ ਸੀ ਪਰ ਅਜੇ ਤੱਕ ਸਿਆਸੀ ਦਬਾਅ ਕਾਰਨ ਉਕਤ ਵਿਅਕਤੀ ਖਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਕਾਰਨ ਮਜ਼ਦੂਰਾਂ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ।  ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਵਿਅਕਤੀ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਰਾਮ ਫਲ ਬਸੈਹਰਾ, ਮੇਲਾ ਸਿੰਘ ਉਗਰਾਹਾਂ, ਗੁਰਤੇਜ ਸਿੰਘ ਗਾਗਾ, ਬਿੱਟੂ ਖੋਖਰ, ਲਾਭ ਕੌਰ, ਸੰਘਾ ਸਿੰਘ ਛਾਜਲੀ, ਮੂਰਤੀ ਕੌਰ ਸਾਬਕਾ ਸਰਪੰਚ ਗਾਗਾ ਆਦਿ ਹਾਜ਼ਰ ਸਨ।


Related News