ਸੂਬਾ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਕਮੇਟੀ ਦੀ ਅਰਥੀ ਫੂਕੀ

Tuesday, Jul 03, 2018 - 02:44 AM (IST)

ਸੂਬਾ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਕਮੇਟੀ ਦੀ ਅਰਥੀ ਫੂਕੀ

ਰਾਮਪੁਰਾ ਫੂਲ(ਰਜਨੀਸ਼)-ਪਾਵਰਕਾਮ ਦੀ ਟੈਕਨੀਕਲ ਸਰਵਿਸ ਯੂਨੀਅਨ ਭੰਗਲ ਗਰੁੱਪ ਦੀ ਕਾਲ ’ਤੇ ਅੱਜ ਬਿਜਲੀ ਕਰਮਚਾਰੀਆਂ ਵਲੋਂ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਦੇ ਨਾਲ-ਨਾਲ ਵਿਭਾਗ ਵਲੋਂ ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਗਏ ਆਗੂਆਂ ਨੂੰ ਬਹਾਲ ਕਰਵਾਉਣ ਲਈ ਰੋਸ ਮਾਰਚ ਤੇ ਧਰਨਾ ਲਗਾਇਆ ਗਿਆ ਤੇ ਸੂਬਾ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਕਮੇਟੀ ਦੀ ਅਰਥੀ ਫੂਕੀ ਗਈ। ਉਕਤ ਧਰਨੇ ਤੇ ਅਰਥੀ ਫੂਕ ਪ੍ਰਦਰਸ਼ਨ ’ਚ ਸਹਿਯੋਗੀ ਸੰਗਠਨਾਂ, ਇੰਪਲਾਇਜ਼ ਫੈਡਰੇਸ਼ਨ ਪਹਿਲਵਾਨ ਤੇ ਟੀ. ਐੱਸ. ਯੂ. ਮੱਖੁੂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਟੀ. ਐੱਸ. ਯੂ. ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਲਹਿਰਾ, ਦਿਹਾਤੀ ਸਬ-ਡਵੀਜ਼ਨ ਪ੍ਰਧਾਨ ਗੁਰਕੀਰਤ ਸਿੰਘ ਫੂਲ, ਸ਼ਹਿਰੀ ਸਬ-ਡਵੀਜ਼ਨ ਪ੍ਰਧਾਨ ਹਰਬੰਸ ਸਿੰਘ, ਭੁੱਚੋ ਸਬ-ਡਵੀਜ਼ਨ ਬਲੌਰ ਸਿੰਘ, ਪਰਸਨ ਸਿੰਘ, ਇੰਪਲਾਇਜ ਫੈਡਰੇਸ਼ਨ ਦੇ ਸਰਕਲ ਆਗੂ ਜਗਦੀਸ਼ ਰਾਏ ਰਾਮਪੁਰਾ ਤੇ ਅਵਤਾਰ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਸਰਕਲ ਆਗੂਆਂ ਨੂੰ ਬਹਾਲ ਕਰਨ ਦੀ ਬਜਾਏ ਉਨ੍ਹਾਂ ’ਤੇ ਗਲਤ ਦੋਸ਼ ਲਗਾ ਕੇ ਉਨ੍ਹਾਂ ਨੂੰ ਜੇਲਾਂ ’ਚ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਆਪਣੇ ਖੁਦ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਕਤ ਆਗੂਆਂ ਨੇ ਮੰਗ ਕੀਤੀ ਸਰਕਲ ਦੇ ਉਕਤ ਆਗੂਅਆਂ ਨੂੰ ਜਲਦ ਹੀ ਬਹਾਲ ਕਰ ਕੇ ਉਨ੍ਹਾਂ ਨੂੰ ਬਣਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਨੇ ਮੈਨੇਜਮੈਂਟ ਕਮੇਟੀ ਤੋਂ ਮੰਗ ਕੀਤੀ ਕਿ ਵਿਭਾਗ ਦੀ ਜਥੇਬੰਦੀਆਂ ਨਾਲ ਇਕ ਮੀਟਿੰਗ ਕਰ ਕੇ ਕਰਮਚਾਰੀਆਂ ਦੇ ਲਟਕਦੇ ਮਸਲਿਆਂ ਦਾ ਸਮਾਧਾਨ ਕੀਤਾ ਜਾਵੇ, ਜਿਨ੍ਹਾਂ ’ਚ ਮੁਲਾਜ਼ਮਾਂ ਦੀ ਬਕਾਇਆ ਰਹਿੰਦੀਅਾਂ ਡੀ. ਏ. ਦੀਆਂ ਕਿਸ਼ਤਾਂ ਤੁਰੰਤ ਰਿਲੀਜ਼ ਕੀਤੀਅਾਂ ਜਾਣ, ਨਾਲ ਹੀ ਸਾਰੇ ਮੁਲਾਜ਼ਮਾਂ ਦੀ ਤਨਖਾਹ ’ਚੋਂ ਧੱਕੇ ਨਾਲ 200 ਰੁਪਏ ਕਟੌਤੀ ਕਰਨ ਦੇ ਦਿੱਤੇ ਗਏ ਹੁਕਮਾਂ ਨੂੰ ਤੁਰੰਤ ਵਾਪਸ ਲਿਆ ਜਾਵੇ, 23 ਸਾਲਾ ਸਕੇਲ ਜਾਰੀ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰ ਕੇ ਨਵੀਂ ਭਰਤੀ ਚਾਲੂ ਕੀਤੀ ਜਾਵੇ ਤੇ ਬੰਦ ਕੀਤੇ ਥਰਮਲ ਪਲਾਂਟ ਨੂੰ ਦੁਬਾਰਾ ਚਲਾਇਆ ਜਾਵੇ। ਇਸ ਮੌਕੇ ਸਟੇਜ ਦਾ ਸੰਚਾਲਕ ਪਰਵਿੰਦਰ ਸਿੰਘ ਨੇ ਕੀਤਾ।
 


Related News