ਭੜਕੇ ਕਿਸਾਨਾਂ ਨੇ ਸਾੜਿਆ ਖੇਤੀਬਾੜੀ ਮੰਤਰੀ ਦਾ ਪੁਤਲਾ

06/10/2018 1:23:36 AM

ਪਟਿਆਲਾ(ਜੋਸਨ)-ਭਾਰਤੀ ਕਿਸਾਨ ਮੰਚ ਸ਼ਾਦੀਪੁਰ ਵਲੋਂ ਦੇਸ਼ ਦੇ ਖੇਤੀਬਾੜੀ ਮੰਤਰੀ ਰਾਧਾਮੋਹਨ ਅਤੇ ਮੱਧ ਪ੍ਰਦੇਸ਼ ਦੇ ਇਕ ਭਾਜਪਾ ਦੇ ਐੱਮ.ਐੱਲ.ਏ. ਦਾ ਇਥੇ ਤਿੱਖੀ ਨਾਅਰੇਬਾਜ਼ੀ ਦੌਰਾਨ ਪੁਤਲਾ ਫੂਕਿਆ। ਇਸ ਮੌਕੇ ਨੇਤਾਵਾਂ ਨੇ ਕਿਹਾ ਕਿ ਦੇਸ਼ ਦੇ ਅੰਨਦਾਤੇ ਨੂੰ ਕੇਂਦਰੀ ਮੰਤਰੀ ਵਲੋਂ ਮਜ਼ਾਕ ਕਰ ਕੇ ਨਿਪੁੰਸਕ ਦੱਸਣਾ ਬਹੁਤ ਮੰਦਭਾਗਾ ਹੈ। ਅੱਜ ਦੇਸ਼ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੈ। ਖੁਦਕੁਸ਼ੀਆਂ ਦੇ ਰਾਹ ਤੋਂ ਮੋੜਨ ਲਈ ਕਿਸਾਨ ਜਥੇਬੰਦੀਆਂ ਨੇ ਆਪਣਾ ਸੰਗਠਨ ਛੇੜਿਆ ਹੈ। ਆਖਰ ਦੇਸ਼ ਦਾ ਮੰਤਰੀ ਅਤੇ ਭਾਜਪਾ ਲੀਡਰਸ਼ਿਪ ਕਿਸਾਨ ਦਾ ਮਜ਼ਾਕ ਉਡਾ ਕੇ ਕਿਸਾਨ ਦੀ ਦੁਖਦੀ ਰਗ 'ਤੇ ਹੱਥ ਧਰ ਰਿਹਾ ਹੈ। ਨੇਤਾਵਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਦੇਸ਼ ਦੇ ਅੰਨਦਾਤੇ ਦੀਆਂ ਮੰਗਾਂ ਮੰਨ ਕੇ ਹਮਦਰਦੀ ਜ਼ਾਹਰ ਕਰਦੇ, ਉਲਟਾ ਭਾਜਪਾ ਲੀਡਰ ਮਜ਼ਾਕੀਆ ਲਹਿਜੇ ਵਿਚ ਕਿਸਾਨਾਂ ਨੂੰ ਮੁੱਠੀ ਭਰ ਦੱਸ ਕੇ ਦਬਾਉਣ ਦਾ ਜਤਨ ਕਰ ਰਹੀ ਹੈ। ਇਸ ਮੰਤਰੀ ਦੀ ਭੱਦੀ ਸ਼ਬਦਾਵਲੀ ਦੇ ਰੋਸ ਵਜੋਂ ਭਾਰਤੀ ਕਿਸਾਨ ਮੰਚ ਇਨ੍ਹਾਂ ਦੇ ਪੁਤਲੇ ਫੂਕ ਰਿਹਾ ਹੈ। ਅਸੀਂ ਆਪਣੇ ਮੰਚ ਵਲੋਂ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ 2019 ਵਿਚ ਹੋਣ ਵਾਲੀ ਪਾਰਲੀਮੈਂਟ ਦਾ ਚੋਣਾਂ ਵਿਚ ਉਨੀ ਦੇਰ ਸਹਿਯੋਗ ਨਾ ਕੀਤਾ ਜਾਵੇ ਜਿੰਨੀ ਦੇਰ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ  ਕੇ ਸਵਾਮੀਨਾਥਨ ਰਿਪੋਰਟ, ਕਰਜ਼ਾ ਮੁਕਤੀ, ਫਸਲਾਂ ਦਾ ਪੂਰਾ ਰੇਟ ਲਾਗੂ ਨਹੀਂ ਕਰਦੀ ਭਾਰਤੀ ਕਿਸਾਨ ਮੰਚ ਵਲੋਂ ਰਾਧਾਮੋਹਨ  ਦਾ ਪੰਜਾਬ ਵਿਚ ਆਉਣ 'ਤੇ ਵਿਰੋਧ ਵੀ ਕੀਤਾ ਜਾਵੇਗਾ। ਇਸ ਸਮੇਂ ਬੂਟਾ ਸਿੰਘ ਸ਼ਾਦੀਪੁਰ, ਹਰਜਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਮੰਚ, ਰਾਮ ਸਿੰਘ ਰੰਧਾਵਾ, ਕਰਨੈਲ ਸਿੰਘ ਸਿੱਧੂ, ਜਸਵਿੰਦਰ ਮੋਹਣੀ, ਰਮਨ ਧਾਲੀਵਾਲ ਜ਼ਿਲਾ ਪ੍ਰਧਾਨ, ਗੁਰਚਰਨ ਸਿੰਘ ਹੰਜਰਾ, ਮਲੂਕ ਸਿੰਘ ਵਿਰਕ, ਝਿਰਮਲ ਸਿੰਘ ਖਾਲਸਾ, ਸੁੱਖਾ ਸਿੰਘ ਖਤੋਲੀ ਵਡੇਰਾ, ਦਵਿੰਦਰ ਸਿੰਘ, ਚਰਨਜੀਤ ਸਿੰਘ ਬਾਜਵਾ, ਹਰਜਿੰਦਰ ਸਿੰਘ ਸਿੱਧੂ, ਪ੍ਰਗਟ ਮਸੀਂਗਨ, ਸਾਹਿਬ ਸਿੰਘ ਛੀਨਾ, ਕਿਰਨਜੀਤ ਕੌਰ ਮਾਨ ਜ਼ਿਲਾ ਪ੍ਰਧਾਨ ਇਸਤਰੀ ਵਿੰਗ, ਜਸਵਿੰਦਰ ਕੌਰ ਢੀਂਡਸਾ, ਦਵਿੰਦਰ ਕੌਰ ਸੰਧੂ ਆਦਿ ਹੋਰ ਵੀ ਹਾਜ਼ਰ ਸਨ। 


Related News