ਇਨਸਾਫ ਲਈ ਥਾਣੇ ਅੱਗੇ ਦਿੱਤਾ ਧਰਨਾ

12/01/2017 7:11:35 AM

ਸੰਦੌੜ(ਰਿਖੀ, ਬੋਪਾਰਾਏ)- ਪਿੰਡ ਮਾਣਕੀ ਦੇ ਵਿਦਿਆਰਥੀ ਜਸਪ੍ਰੀਤ ਸਿੰਘ (14) ਦੀ ਸੜਕ ਹਾਦਸੇ ਵਿਚ ਹੋਈ ਮੌਤ ਦੇ ਮਾਮਲੇ ਵਿਚ ਇਨਸਾਫ ਲੈਣ ਲਈ ਵੱਡੀ ਗਿਣਤੀ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਪੁਲਸ ਥਾਣਾ ਸੰਦੌੜ ਅੱਗੇ ਧਰਨਾ ਦਿੱਤਾ । ਜ਼ਿਕਰਯੋਗ ਹੈ ਕਿ 24 ਅਕਤੂਬਰ ਨੂੰ 2 ਵਿਦਿਆਰਥੀ ਸੰਦੌੜ ਵਿਖੇ ਟਿਊਸ਼ਨ ਪੜ੍ਹ ਕੇ ਵਾਪਸ ਆਪਣੇ ਪਿੰਡ ਨੂੰ ਪਰਤ ਰਹੇ ਸਨ ਕਿ ਰਸਤੇ ਵਿਚ ਟਰਾਲੀ ਨਾਲ ਟਕਰਾ ਜਾਣ ਕਾਰਨ ਇਕ ਵਿਦਿਆਰਥੀ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ । ਉਸ ਦੀ ਮੌਤ ਦੇ ਸਦਮੇ ਵਿਚ ਉਸ ਦੇ ਤਾਏ ਨੇ ਵੀ ਦਮ ਤੋੜ ਦਿੱਤਾ । ਉਸ ਤੋਂ ਬਾਅਦ ਇਸ ਸਦਮੇ ਨੇ ਮ੍ਰਿਤਕ ਵਿਦਿਆਰਥੀ ਦੇ ਦਾਦੇ ਦੀ  ਜਾਨ ਵੀ ਲੈ ਲਈ । ਧਰਨਾਕਾਰੀਆਂ ਦਾ ਦੋਸ਼ ਹੈ ਕਿ ਪਰਿਵਾਰ ਵਿਚ ਤਿੰਨ ਮੌਤਾਂ ਹੋ ਜਾਣ ਦੇ ਬਾਵਜੂਦ ਸਵਾ ਮਹੀਨਾ ਬੀਤਣ 'ਤੇ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰ ਕੇ ਉਨ੍ਹਾਂ ਨੇ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਹੈ । ਪੁਲਸ ਨੂੰ 2 ਦਿਨਾਂ ਦਾ ਦਿੱਤਾ ਅਲਟੀਮੇਟਮ : ਧਰਨੇ ਮੌਕੇ ਬਲਜਿੰਦਰ ਸਿੰਘ ਹਥਨ, ਮਲਕੀਤ ਸਿੰਘ, ਸ਼ਮਸ਼ੇਰ ਸਿੰਘ ਮਾਣਕੀ, ਸਰਬਜੀਤ ਸਿੰਘ, ਧਲਵਿੰਦਰ ਸਿੰਘ ਮੁਹੰਮਦਗੜ੍ਹ, ਹਰਭਜਨ ਸਿੰਘ ਅਲੀਪੁਰ ਖਾਲਸਾ ਆਦਿ ਨੇ ਕਿਹਾ ਕਿ ਇਨਸਾਫ ਨਾ ਮਿਲਣ ਤਕ ਸੰਘਰਸ਼ ਕੀਤਾ ਜਾਵੇਗਾ। ਕਿਸਾਨ ਯੂਨੀਅਨ ਦੇ ਆਗੂ ਮਨਜਿੰਦਰ ਸਿੰਘ ਮੰਗਾ ਬਲਾਕ ਸੀਨੀਅਰ ਮੀਤ ਪ੍ਰਧਾਨ ਤੇ ਸਰਬਜੀਤ ਸਿੰਘ ਭੁਰਥਲਾ ਜਨਰਲ ਸਕੱਤਰ ਨੇ ਕਿਹਾ ਕਿ ਜਥੇਬੰਦੀ ਨੇ ਪੁਲਸ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੈ, ਜੇਕਰ ਦੋ ਦਿਨ ਵਿਚ ਕਾਰਵਾਈ ਨਾ ਹੋਈ ਤਾਂ ਸੂਬਾ ਪੱਧਰੀ ਸੰਘਰਸ਼ ਕਰਾਂਗੇ । ਕੌਣ ਸਨ ਸ਼ਾਮਲ :  ਮੱਘਰ ਸਿੰਘ ਸੱਦੋਪੁਰ, ਤਰਲੋਚਨ ਸਿੰਘ ਨਾਰੋਮਾਜਰਾ, ਜਰਨੈਲ ਸਿੰਘ ਚੁਪਕਾ, ਕੁਲਵਿੰਦਰ ਸਿੰਘ ਭੂਦਨ, ਚਰਨਜੀਤ ਸਿੰਘ ਹਥਨ, ਮਹਿੰਦਰ ਸਿੰਘ ਸਣੇ ਵੱਡੀ ਗਿਣਤੀ 'ਚ ਕਿਸਾਨ ਆਗੂ ਤੇ ਵਰਕਰ । 


Related News